ਮੂਨਕ, 5 ਜਨਵਰੀ (ਪ੍ਰਵੀਨ ਮਦਾਨ) - ਹਲਕੇ ਦੇ ਸੀਨੀਅਰ ਆਗੂ ਗਿਆਨੀ ਨਰਿੰਜਣ ਸਿੰਘ ਭੁਟਾਲ ਦੇ ਸਪੁੱਤਰ ਗੁਰਵਿੰਦਰ ਸਿੰਘ ਸਾਬਕਾ ਏ ਡੀ ਸੀ ਅਤੇ ਉੱਘੇ ਸਮਾਜ ਸੇਵਕ ਨੇ ਆਪਣਾ ਜਨਮ ਦਿਨ ਕਬੱਡੀ ਖਿਡਾਰੀਆਂ ਨਾਲ ਵੱਖਰੇ ਅੰਦਾਜ਼ ਅਤੇ ਸਾਦੇ ਢੰਗ ਨਾਲ ਮਨਾ ਕੇ ਉਦਾਹਰਨ ਪੇਸ਼ ਕੀਤੀ | ਮੂਨਕ ਵਿਖੇ ਆਪਣੇ ਘਰ ਉਨ੍ਹਾਂ ਆਪਣੇ ਜੱਦੀ ਪਿੰਡ ਭੁਟਾਲ ਕਲਾਂ ਦੇ ਕਬੱਡੀ ਖਿਡਾਰੀਆਂ ਨੂੰ ਦੇਸੀ ਘਿਓ, ਬਦਾਮ ਅਤੇ ਜ਼ਰੂਰੀ ਸਪਲੀਮੈਂਟ ਉਪਹਾਰ ਦੇ ਤੋਰ 'ਤੇ ਦਿੱਤੇ | ਇਸ ਮੌਕੇ ਮੌਜੂਦ ਕਬੱਡੀ ਖਿਡਾਰੀਆਂ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜਨਮ ਦਿਨ ਮੌਕੇ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਨੀ ਚਾਹੀਦੀ ਹੈ | ਉਨ੍ਹਾਂ ਦੀ ਇੱਛਾ ਹੈ ਕੀ ਇਸ ਪਿੰਡ ਦੇ ਖਿਡਾਰੀ ਪੰਜਾਬ ਅਤੇ ਦੇਸ਼ ਲਈ ਖੇਡਣ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ | ਉਨ੍ਹਾਂ ਦੁਹਰਾਇਆ ਕੀ ਉਹ ਹਲਕੇ ਵਿਚ ਹੋਰ ਵੀ ਜ਼ਰੂਰਤਮੰਦ ਕਬੱਡੀ ਖਿਡਾਰੀਆਂ ਦੀ ਮਦਦ ਲਈ ਤਿਆਰ ਹਨ | ਉਨ੍ਹਾਂ ਅੱਜਕੱਲ੍ਹ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕੀ ਉਹ ਨਸ਼ਿਆਂ ਤੋ ਦੂਰ ਰਹਿ ਕੇ ਰਵਾਇਤੀ ਖੇਡਾਂ ਵਿਚ ਰੁਚੀ ਲੈਣ | ਇਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੇ ਪਿਤਾ ਗਿਆਨੀ ਨਿਰੰਜਨ ਸਿੰਘ ਭੂਟਾਲ, ਅਰਸ਼ ਸਰਾਓ, ਸ਼ੇਰ ਸਿੰਘ ਸ਼ੇਰਾ ਸਾਬਕਾ ਕੌਂਸਲਰ ਅਤੇ ਹੋਰ ਕਬੱਡੀ ਖਿਡਾਰੀ ਮੌਜੂਦ ਸਨ |