18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 06-01-2026
ਖਨੌਰੀ, 5 ਜਨਵਰੀ (ਬਲਵਿੰਦਰ ਸਿੰਘ ਥਿੰਦ) - ਖਨੌਰੀ ਦੇ ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ (ਛੇਵੀਂ ਸੰਤ ਆਸ਼ਰਮ) ਤੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਵੱਖ-ਵੱਖ ਪਿੰਡਾਂ, ਇਤਿਹਾਸਿਕ ਸਥਾਨ ਸ੍ਰੀ ਬਹਿਰ ਸਾਹਿਬ ਆਦਿ ਹੁੰਦਾ ਹੋਇਆ ਦੇਰ ਸ਼ਾਮ ਖਨੌਰੀ ਵਿਖੇ ਵਾਪਸ ਪਹੁੰਚਿਆ | ਇਸ ਸਬੰਧੀ ਗੁਰਦੁਆਰਾ ਸਾਹਿਬ ਖਨੌਰੀ ਦੀ ਕਮੇਟੀ ਦੇ ਸਰਪ੍ਰਸਤ ਬਾਬਾ ਪਵਿੱਤਰ ਸਿੰਘ ਅਤੇ ਸਕੱਤਰ ਗੁਰਚਰਨ ਸਿੰਘ ਛਾਬੜਾ ਨੇ ਦੱਸਿਆ ਕਿ ਸਵੇਰੇ ਗੁਰਦੁਆਰਾ ਸਾਹਿਬ ਖਨੌਰੀ ਵਿਖੇ ਪਾਠ ਦੇ ਭੋਗ ਪਾਏ ਗਏ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਫੁੱਲਾਂ ਨਾਲ ਸਜਾਈ ਹੋਈ ਬੱਸ ਵਿਚ ਸੁੰਦਰ ਪਾਲਕੀ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ | ਨਗਰ ਕੀਰਤਨ ਦੌਰਾਨ ਗੁਰਦੁਆਰਾ ਸਾਹਿਬ ਖਨੌਰੀ ਦੇ ਹਜ਼ੂਰੀ ਰਾਗੀ ਭਾਈ ਰਸ਼ਪਾਲ ਸਿੰਘ, ਕਥਾਕਾਰ ਭਾਈ ਗੁਰਜੀਤ ਸਿੰਘ, ਮੌਜੀ ਠਾਕਰ ਸਿੰਘ, ਭਾਈ ਮੁਖ਼ਤਿਆਰ ਸਿੰਘ ਹਜ਼ੂਰੀ ਗ੍ਰੰਥੀ, ਭਾਈ ਦੀਦਾਰ ਸਿੰਘ ਆਦਿ ਗੁਰਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ | ਖਨੌਰੀ ਅਤੇ ਇਲਾਕੇ ਦੀ ਸੰਗਤ ਬੱਸਾਂ ਅਤੇ ਹੋਰ ਗੱਡੀਆਂ ਵਿਚ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੀ ਜਾ ਰਹੀ ਸੀ | ਇਸ ਨਗਰ ਕੀਰਤਨ ਦੌਰਾਨ ਸ੍ਰੀ ਹਰਗੋਬਿੰਦ ਸਾਹਿਬ ਜੀ ਗਤਕਾ ਅਖਾੜਾ ਖਨੌਰੀ ਦੇ ਸਿੰਘਾਂ ਵਲੋਂ ਗਤਕਾ ਕੋਚ ਹਰਪ੍ਰੀਤ ਸਿੰਘ ਹੈਪੀ ਚੋਪੜਾ ਦੀ ਅਗਵਾਈ ਵਿਚ ਗਤਕੇ ਦੇ ਜੌਹਰ ਦਿਖਾਏ ਜਾ ਰਹੇ ਸਨ | ਇਹ ਨਗਰ ਕੀਰਤਨ ਖਨੌਰੀ ਤੋਂ ਆਰੰਭ ਹੋ ਕੇ ਜੋਗੇਵਾਲਾ, ਡੇਰਾ ਸ਼ਤਰਾਣਾ, ਪਿੰਡ ਸ਼ਤਰਾਣਾ, ਗੁਰਦੁਆਰਾ ਨਾਨਕਸਰ, ਰਸੌਲੀ ਰੋਡ ਸ਼ਤਰਾਣਾ, ਡੇਰਾ ਬਾਊਆਂ ਦਾ, , ਕਰੀਮ ਨਗਰ, ਡੇਰੇ ਸਾਗਰਾ, ਡੇਰਾ ਰਾਧਾ ਸੁਆਮੀਆਂ, ਡੇਰਾ ਗੋਬਿੰਦਪੁਰਾ, ਡੇਰਾ ਰਾਜਪੂਤਾਂ, ਡੇਰਾ ਜਹਾਂਗੀਰ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਬਹਿਰ ਸਾਹਿਬ ਵਿਖੇ ਪਹੁੰਚਿਆ | ਜਿੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਪੰਜ ਪਿਆਰਿਆਂ ਸਮੇਤ ਨਗਰ ਕੀਰਤਨ ਵਿਚ ਸ਼ਾਮਿਲ ਪ੍ਰਬੰਧਕਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ ਅਤੇ ਇੱਥੇ ਨਗਰ ਕੀਰਤਨ ਵਿਚ ਸ਼ਾਮਿਲ ਸੰਗਤ ਵਲੋਂ ਲੰਗਰ ਛਕਿਆ ਗਿਆ | ਇਸ ਉਪਰੰਤ ਇਹ ਨਗਰ ਕੀਰਤਨ ਪਲਾਸੌਰ, ਡੇਰਾ ਨੌਂ ਗਜਾ ਪੀਰ ਅਰਨੋਂ, ਮਝੈਲ ਫਾਰਮ, ਗੁਲਜਾਰਪੁਰਾ ਠਰੂਆ, ਤੇਈਪੁਰ, ਮੁਤੌਲੀ ਅੱਡਾ ਕਾਂਗਥਲਾ, ਗੁਰੂ ਨਾਨਕਪੁਰਾ ਦੈੜ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਖਨੌਰੀ ਵਿਖੇ ਪਹੁੰਚਿਆ ਅਤੇ ਸਮਾਪਤੀ ਦੀ ਅਰਦਾਸ ਕੀਤੀ ਗਈ | ਜ਼ਿਕਰਯੋਗ ਹੈ ਕਿ ਨਗਰ ਕੀਰਤਨ ਦਾ ਥਾਂ- ਥਾਂ ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਕਈ ਪਿੰਡਾਂ ਵਿਚ ਲੰਗਰ ਵੀ ਲਗਾਏ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਕਬੱਡੀ ਖਿਡਾਰੀਆਂ ਨੂੰ ਦੇਸੀ ਘਿਓ, ਬਦਾਮ ਵੰਡ ਕੇ ਆਪਣਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਫੋਰਟੀਫਾਇਡ ਚੌਲ ਦੀ ਕਾਲਾਬਜਾਰੀ ਕਾਰਨ ਸ਼ੈਲਰ ਮਾਲਕਾਂ ਦਾ ਐਫ.ਸੀ.ਆਈ. ਖ਼ਿਲਾਫ਼ ਵਧਿਆ ਗ਼ੁੱਸਾ <br/>
Ad Position 24