18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਫੋਰਟੀਫਾਇਡ ਚੌਲ ਦੀ ਕਾਲਾਬਜਾਰੀ ਕਾਰਨ ਸ਼ੈਲਰ ਮਾਲਕਾਂ ਦਾ ਐਫ.ਸੀ.ਆਈ. ਖ਼ਿਲਾਫ਼ ਵਧਿਆ ਗ਼ੁੱਸਾ <br/>

Ad Position 21
No active advertisement
ਅਜੀਤ ਡੈਸਕ 06-01-2026
ਸੰਗਰੂਰ, 5 ਜਨਵਰੀ (ਧੀਰਜ਼ ਪਸੌਰੀਆ) - ਪੰਜਾਬ ਦਾ ਸ਼ੈਲਰ ਉਦਯੋਗ ਲਗਾਤਾਰ ਸੰਕਟਾਂ ਵਿਚ ਘਿਰਿਆ ਹੋਇਆ ਹੈ | ਇਸ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੋਨੋਂ ਜ਼ਿੰਮੇਵਾਰ ਹਨ ਕਿਉਂਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਸ਼ੈਲਰ ਉਦਯੋਗ ਨਾਲ ਵਿਤਕਰਾ ਕਰ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਹੈ | ਤਾਜਾ ਮਸਲਾ ਫੋਰਟੀਫਾਇਡ ਚੌਲ ਦੀ ਕਾਲਾਬਜਾਰੀ ਹੈ ਜਿਸ 'ਤੇ ਐਫ.ਸੀ.ਆਈ. ਵਲੋਂ ਕੋਈ ਲਗਾਮ ਨਹੀਂ ਲਗਾਈ ਜਾ ਰਹੀ ਹੈ | ਲੋਕਲ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ 290 ਕੁਇੰਟਲ ਚੌਲ ਵਿਚ ਤਿੰਨ ਕੁਇੰਟਲ ਫੋਰਟੀਫਾਇਡ ਚੌਲ ਮਿਲਾਇਆ ਜਾਂਦਾ ਹੈ | ਇਸ ਚੌਲ ਲਈ ਕੇਂਦਰ ਸਰਕਾਰ ਨੇ ਗਿਣੀਆਂ ਚੁਣੀਆਂ ਕੰਪਨੀਆਂ ਨੂੰ ਅਧਿਕਾਰਤ ਕੀਤਾ ਹੋਇਆ ਹੈ ਪਰ ਕਈ ਕੰਪਨੀਆਂ ਇਸ ਚੌਲ ਦੀ ਕਾਲਾਬਜਾਰੀ ਕਰ ਰਹੀਆਂ ਹਨ ਜਿਸ ਤੇ ਐਫ.ਸੀ.ਆਈ. ਵਲੋਂ ਕੋਈ ਲਗਾਮ ਨਹੀਂ ਲਗਾਈ ਜਾ ਰਹੀ ਹੈ | ਸ਼੍ਰੀ ਟੀਟੂ ਦਾ ਕਹਿਣਾ ਕਿ ਜਿਸ ਤਰ੍ਹਾਂ ਸ਼ੈਲਰ ਮਾਲਕਾਂ ਵਲੋਂ ਇਸ ਫੋਰਟੀਫਾਇਡ ਚੌਲ ਦਾ ਆਰਡਰ ਦਿੱਤਾ ਜਾਂਦਾ ਹੈ | ਉਸੇ ਮੁਤਾਬਿਕ ਹੀ ਇਸ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਪਰ ਇਨ੍ਹਾਂ ਨਿਯਮਾਂ ਨੂੰ ਤੋੜ ਕੇ ਸ਼ਰੇਆਮ 40 ਰੁਪਏ ਕਿਲੋ ਵਾਲਾ ਇਹ ਫੋਰਟੀਫਾਇਡ ਚੌਲ 20 ਰੁਪਏ ਕਿਲੋ ਵਧਾ ਕੇ ਬਲੈਕ ਵਿਚ ਵੇਚਿਆ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਕਾਲਾਬਜ਼ਾਰੀ ਤੇ ਨਕੇਲ ਪਾਈ ਜਾਵੇ | ਉਨ੍ਹਾਂ ਹੋਰ ਕਿਹਾ ਕਿ ਸੰਗਰੂਰ ਦੇ ਆਲੇ ਦੁਆਲੇ ਦੇ ਸੈਟਰਾਂ ਵਿਚੋਂ ਦੋ ਦੋ ਤਿੰਨ ਤਿੰਨ ਚੱਕੇ ਚੌਲਾਂ ਦੇ ਗੁਦਾਮਾਂ ਵਿਚ ਲੱਗ ਚੁੱਕੇ ਹਨ ਪਰ ਸੰਗਰੂਰ ਦੇ ਸ਼ੈਲਰਾਂ ਨੂੰ ਅਜੇ ਤੱਕ ਸਿਰਫ਼ ਇੱਕ ਇੱਕ ਚੱਕਾ ਹੀ ਮਿਲਿਆ ਹੈ ਜਿਸ ਦੇ ਚੱਲਦਿਆਂ ਸ਼ੈਲਰ ਮਾਲਕ ਚਾਰ ਚੁਫੇਰਿਓ ਸਮੱਸਿਆਵਾਂ ਵਿਚ ਘਿਰੇ ਹੋਏ ਹਨ | ਸ਼੍ਰੀ ਟੀਟੂ ਨੇ ਦੱਸਿਆ ਕਿ ਸੰਗਰੂਰ ਦੇ ਗੋਦਾਮਾਂ ਵਿਚ 2023-24 ਦਾ 1 ਲੱਖ ਮੀਟਰਕ ਟਨ ਚੌਲ ਪਿਆ ਹੈ ਜੋ ਲੰਮਾ ਸਮਾਂ ਰੱਖੇ ਜਾਣ ਉੱਤੇ ਖ਼ਰਾਬ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਜਲਦ ਹੀ ਸੰਗਰੂਰ ਤੋਂ ਪੰਜਾਬ ਪੱਧਰੀ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ | ਹੋਈ ਮੀਟਿੰਗ ਵਿਚ ਸੌਰਵ ਗੋਇਲ, ਅੰਕੁਰ ਗਰਗ, ਅਮਿਤ ਗੋਇਲ ਯਾਦਵਿੰਦਰ ਗੋਰਾ, ਗੁਰਮੇਲ ਸਿੰਘ, ਜੋਗਿੰਦਰ ਕੁਮਾਰ ਨਿਕਾ, ਅੰਕਿਤ ਬੰਸਲ, ਦਿਨੇਸ਼ ਕੁਮਾਰ ਬਬਲੂ, ਸੈਂਡੀ, ਰਜੀਵ ਗਰਗ, ਕਮਲ ਮਿੱਤਲ, ਕਿ੍ਸ਼ਨ ਬੰਸਲ, ਪਰਮਜੀਤ ਸ਼ਰਮਾ, ਗਗਨਦੀਪ ਸਿੰਘ ਸਮੇਤ 50 ਦੇ ਕਰੀਬ ਮਿਲਰਜ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਨੇ ਬਿਜਲੀ ਸੋਧ ਬਿੱਲ ਦੇ ਵਿਰੋਧ ਵਿਚ ਕੱਢਿਆ ਮੋਟਰਸਾਈਕਲ ਮਾਰਚ <br/>
Ad Position 24