ਧੂਰੀ, 5 ਜਨਵਰੀ (ਸੁਖਵੰਤ ਸਿੰਘ ਭੁੱਲਰ, ਲਖਵੀਰ ਸਿੰਘ ਧਾਂਦਰਾ) - ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੀਨੀਅਰ ਸੂਬਾਈ ਆਗੂ ਸ਼੍ਰੀ ਸ਼ੁਭਮ ਸ਼ਰਮਾ ਸ਼ੁਭੀ ਧੂਰੀ ਵਲੋਂ ਆਗਾਮੀ ਨਗਰ ਕੌਂਸਲ ਚੋਣਾਂ ਸਬੰਧੀ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਦਾ ਹਰ ਵਰਗ ਨੂੰ ਸਹੂਲਤਾਂ ਤੇ ਯੋਜਨਾਵਾਂ ਦਾ ਲਾਭ ਦਿੱਤਾ ਹੈ ਅੱਜ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਵੇਖਣ ਲਈ ਉਡੀਕ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਧੂਰੀ ਤੋਂ ਆਪਣੇ ਉਮੀਦਵਾਰਾਂ ਨੂੰ ਮਜ਼ਬੂਤੀ ਨਾਲ ਚੋਣ ਮੁਕਾਬਲੇ ਵਿਚ ਲਿਆਉਣ ਲੋਕਾਂ ਦੇ ਸਹਿਯੋਗ ਨਾਲ ਜਿਤਾਉਣ ਅਤੇ ਲੋਕ ਸੇਵਾ ਕਰਨ ਲਈ ਯਤਨਸ਼ੀਲ ਹੈ | ਇਸ ਮੀਟਿੰਗ ਵਿਚ ਬਲਾਕ ਪ੍ਰਧਾਨ ਸ਼ਹਿਰੀ ਧੂਰੀ ਸਤੀਸ਼ ਜਿੰਦਲ, ਗੁਰਚਰਨ ਸਿੰਘ, ਧਰਮਪਾਲ ਬਾਂਸਲ, ਹਰਦੀਪ ਸਿੰਘ, ਸ਼੍ਰੀਮਤੀ ਰਜਿੰਦਰ ਵਰਮਾ, ਬਲਿੰਦਰ ਸ਼ਰਮਾ, ਸ ਸੁਖਵਿੰਦਰ ਕਾਲਾ, ਨਾਦਰ ਅਲੀ ਖਾਨ, ਸੁਰਿੰਦਰ ਕੁਮਾਰ, ਨਰਿੰਦਰ ਫੋਜਾ ਬਖ਼ਸ਼ੀ, ਗਰਿਬੂ ਸਿੰਘ, ਸਵਰਨ ਸਿੰਘ, ਚਰਨਜੀਤ ਚੰਨੀ, ਜਗਤਾਰ, ਹੈਪੀ ਕੁਮਾਰ, ਜਤਿੰਦਰ ਕਾਕਾ, ਕਾਲਾ, ਮਨੀਸ਼ ਕੁਮਾਰ, ਲਾਲਧਾਰੀ ਸ਼ਾਹ ਆਦਿ ਹਾਜ਼ਰ ਸਨ |