18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਨਵੇਂ ਸਾਲ ਵਿਚ ਵੀ ਉਮੀਦਾਂ 'ਤੇ ਖਰੀ ਉੱਤਰੇਗੀ ਸੰਗਰੂਰ ਦੀ ਪਹਿਲ ਮੰਡੀ-ਡਾ. ਮਾਨ <br/>

Ad Position 21
No active advertisement
ਅਜੀਤ ਡੈਸਕ 06-01-2026
ਸੰਗਰੂਰ, 5 ਜਨਵਰੀ (ਧੀਰਜ ਪਸੋਰੀਆ) - ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਦੀ ਅਗਵਾਈ ਹੇਠ ਚੱਲ ਰਹੀ ਹਫ਼ਤਾਵਾਰੀ ਪਹਿਲ ਮੰਡੀ ਸੰਗਰੂਰ ਨਵੇਂ ਸਾਲ ਵਿਚ ਵੀ ਸ਼ਹਿਰ ਨਿਵਾਸੀਆਂ ਦੀਆਂ ਉਮੀਦਾਂ 'ਤੇ ਖਰੀ ਉੱਤਰੇਗੀ | ਇਹ ਪ੍ਰਗਟਾਵਾ ਕਰਦਿਆਂ ਡਾ. ਏ. ਐਸ. ਮਾਨ ਨੇ ਦੱਸਿਆ ਕਿ ਮਨੁੱਖੀ ਸਮਾਜ ਦੇ ਘੇਰੇ ਵਿਚ ਆਉਂਦਾ ਕੁੱਲ ਜੀਵ ਜਗਤ ਬਿਮਾਰੀਆਂ ਨੇ ਜਕੜ ਲਿਆ ਹੈ | ਮਨੁੱਖ ਦੇ ਨਾਲ-ਨਾਲ ਇਹਦੇ ਪਾਲੇ ਹੋਏ ਪਸ਼ੂ ਪੰਛੀ ਵੀ ਬਿਮਾਰ ਹਨ | ਜੈਵਿਕ ਖੇਤੀ ਅਤੇ ਕੁਦਰਤ ਨਾਲ ਜੁੜਨਾ ਅੱਜ ਸਮੇਂ ਦੀ ਜ਼ਰੂਰਤ ਹੈ | ਜਿੰਨਾਂ ਚਿਰ ਸਾਡਾ ਖਾਣਾ ਸ਼ੁੱਧ ਨਹੀਂ ਹੈ, ਬਿਮਾਰੀਆਂ ਤੋਂ ਨਿਜਾਤ ਪਾਉਣਾ ਬੜਾ ਮੁਸ਼ਕਿਲ ਹੈ | ਕਈ ਵਾਰ ਸੋਸ਼ਲ ਮੀਡੀਆ ਰਾਹੀਂ ਜੋ ਖਾਣ-ਪੀਣ ਨਾਲ ਸਬੰਧਤ ਵੀਡੀਓ ਵਾਇਰਲ ਹੁੰਦੇ ਹਨ, ਉਹ ਸਮਾਜ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ | ਪਹਿਲ ਮੰਡੀ ਨਾਲ ਜੁੜੇ ਲੋਕ ਮਿਹਨਤ ਅਤੇ ਇਮਾਨਦਾਰੀ ਨਾਲ ਉਤਪਾਦ ਤਿਆਰ ਕਰਦੇ ਹਨ | ਮੰਡੀ ਵਿਚ ਉਤਪਾਦ ਜੈਵਿਕ ਤੋਂ ਇਲਾਵਾ ਹੋਮ ਮੇਡ ਵੀ ਹੁੰਦੇ ਹਨ | ਹਮੇਸ਼ਾ ਦੀ ਤਰ੍ਹਾਂ ਸ਼ਹਿਰ ਨਿਵਾਸੀਆਂ ਵਲੋਂ ਮੈਂਬਰਾਂ ਦੀ ਹੌਸਲਾ ਅਫਜਾਈ ਇਸੇ ਤਰ੍ਹਾਂ ਕੀਤੀ ਜਾਵੇਗੀ | ਰਿਵਾਇਤੀ, ਸਵਾਦਿਸ਼ਟ ਅਤੇ ਸਿਹਤਮੰਦ ਉਤਪਾਦ ਹੀ ਪਹਿਲ ਮੰਡੀ ਦੀ ਪਹਿਚਾਣ ਹਨ | ਪਹਿਲ ਮੰਡੀ ਦੇ ਪ੍ਰਬੰਧਕਾਂ ਦਾ ਮੁੱਖ ਮੰਤਵ ਸ਼ਹਿਰ ਨਿਵਾਸੀਆਂ ਨੂੰ ਸੁਧ ਅਤੇ ਸਿਹਤਮੰਦ ਉਤਪਾਦ ਮੁਹੱਈਆ ਕਰਵਾਉਣਾ ਹੈ | ਪਹਿਲ ਮੰਡੀ ਵਿਚ ਹੱਥੀਂ ਤਿਆਰ ਕੀਤੀ ਸੁੱਧ ਬਰਫ਼ੀ, ਖੋਏ ਦੀਆਂ ਪਿੰਨੀਆਂ, ਲੱਡੂ, ਮਿਲਕ-ਕੇਕ, ਸ਼ਹਿਦ, ਤੇਲ ਆਦਿ ਸ਼ਹਿਰ ਵਾਸੀਆਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ | ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਰਾਜਿੰਦਰ ਕੁਮਾਰ ਪੀ.ਡੀ.ਐੱਮ.ਓ. ਦਫ਼ਤਰ ਏ. ਡੀ ਸੀ. (ਡੀ), ਦਰਸ਼ਨ ਸਿੰਘ ਪੇਧਨੀ ਕਲਾ, ਸੰਦੀਪ ਕੌਰ ਬਾਲੀਆਂ, ਅਮਨ ਬੜਿੰਗ, ਜੋਲੀ ਧਾਲੀਵਾਲ, ਸੰਦੀਪ ਕੌਰ ਬਾਲੀਆਂ, ਜਸਪ੍ਰੀਤ ਕੌਰ ਨੰਦਗੜ੍ਹ, ਕਰਮਜੀਤ ਕੌਰ ਸ਼ਾਹਪੁਰ, ਕਰਮਜੀਤ ਕੌਰ ਗੁਰਦਾਸਪੁਰਾ, ਕਰਮਜੀਤ ਸਿੰਘ ਬੱਬਨਪੁਰ, ਚਾਚਾ ਭਤੀਜੇ ਗੁੜ ਵਾਲੇ ਬੱਬਨਪੁਰ ਅਤੇ ਜਗਦੇਵ ਸਿੰਘ ਸਤੋਜ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਵਰਕਰਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਕਾਂਗੜਾ ਨੇ ਭਾਰਤੀਯ ਅੰਬੇਡਕਰ ਮਿਸ਼ਨ ਦੀ ਨਵੀਂ ਟੀਮ ਦਾ ਕੀਤਾ ਐਲਾਨ <br/>
Ad Position 24