08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਰਾਹਗੀਰਾਂ ਨੂੰ ਘੇਰ ਕੇ ਲੁੱਟ-ਖੋਹ ਕਰਨ ਵਾਲੇ 5 ਜਣਿਆਂ ਨੂੰ ਲਹਿਰਾਗਾਗਾ ਪੁਲਿਸ ਨੇ ਕੀਤਾ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਲਹਿਰਾਗਾਗਾ, 27 ਜਨਵਰੀ (ਅਸ਼ੋਕ ਗਰਗ) - ਸਬ ਡਵੀਜ਼ਨ ਲਹਿਰਾਗਾਗਾ ਦੇ ਡੀ.ਐਸ.ਪੀ ਸ. ਰਣਬੀਰ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਮਨਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਲਹਿਰਾ, ਸਹਾਇਕ ਥਾਣੇਦਾਰ ਗੁਰਦੇਵ ਸਿੰਘ ਇੰਚਾਰਜ ਚੌਂਕੀ ਸਿਟੀ ਲਹਿਰਾ ਵਲੋਂ ਮਾੜੇ ਅਨਸਰਾਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਰਣਬੀਰ ਸਿੰਘ ਨੇ ਦੱਸਿਆ ਕਿ ਲੰਘੀ 17 ਜਨਵਰੀ ਨੂੰ ਤਰਨਦੀਪ ਸਿੰਘ ਵਾਸੀ ਸੰਗਤਪੁਰਾ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਨੇ ਪੁਲਿਸ ਪਾਸ ਇਤਲਾਹ ਦਿਤੀ ਸੀ ਕਿ ਮਿਤੀ 16 ਜਨਵਰੀ ਨੂੰ ਉਸ ਦੇ ਦੋਸਤ ਗੁਰਪਿਆਰ ਸਿੰਘ ਵਾਸੀ ਸੰਗਤਪੁਰਾ ਨੇ ਤੂੜੀ ਵੇਚੀ ਸੀ ਜਿਸ ਵਿਚੋਂ 50 ਹਜ਼ਾਰ ਰੁਪਏ ਨਕਦ ਲੈ ਲਏ ਸੀ ਤੇ ਪੰਜਾਬ ਧਰਮ ਕੰਡਾ 'ਤੇ ਤੂੜੀ ਦਾ ਵਜ਼ਨ ਕਰਵਾ ਕੇ ਬਾਕੀ ਬਚਦੇ 28 ਹਜ਼ਾਰ ਰੁਪਏ ਲੈ ਕੇ ਆਪਣੇ ਮੋਟਰਸਾਈਕਲ ਤੇ ਪਿੰਡ ਸੰਗਤਪੁਰਾ ਵੱਲ ਨੂੰ ਜਾ ਰਹੇ ਸੀ ਤਾ ਰਾਤ ਸਮੇਂ 9.30 ਵਜੇ ਦੇ ਕਰੀਬ ਪਿੰਡ ਗਾਗਾ ਤੋਂ ਸੰਗਤਪੁਰਾ ਨੂੰ ਜਾਂਦੀ ਸੜਕ ਪਰ 3/4 ਅਣਪਛਾਤੇ ਵਿਅਕਤੀ ਆਪਣੀ ਚਿੱਟੇ ਰੰਗ ਦੀ ਕਾਰ ਸੜਕ ਪਰ ਲਗਾ ਕੇ ਖੜੇ ਸੀ, ਜਿਨ੍ਹਾਂ ਨੇ ਤਰਨਦੀਪ ਸਿੰਘ ਅਤੇ ਗੁਰਪਿਆਰ ਸਿੰਘ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਇਨ੍ਹਾਂ ਦੇ ਰੋੜੇ ਮਾਰ ਕੇ ਸੱਟਾਂ ਮਾਰੀਆਂ ਅਤੇ ਇਨ੍ਹਾਂ ਪਾਸੋਂ ਤੂੜੀ ਦੇ ਕਰੀਬ 28 ਹਜ਼ਾਰ ਰੁਪਏ, ਕਰੀਬ 5 ਹਜ਼ਾਰ ਰੁਪਏ ਹੋਰ ਕੁੱਲ 33 ਹਜ਼ਾਰ ਰੁਪਏ ਖੋਹ ਕੇ ਆਪਣੀ ਕਾਰ ਵਿਚ ਸਵਾਰ ਹੋ ਕੇ ਪਿੰਡ ਗਾਗਾ ਸਾਈਡ ਭੱਜ ਗਏ ਸੀ | ਬਿਆਨਾਂ ਦੇ ਆਧਾਰ 'ਤੇ ਅਣਪਛਾਤਿਆਂ ਖ਼ਿਲਾਫ਼ ਥਾਣਾ ਲਹਿਰਾਗਾਗਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਪੁਲਿਸ ਵਲੋਂ ਫ਼ੌਰੀ ਤੌਰ 'ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਮਨਪ੍ਰੀਤ ਸਿੰਘ, ਸਹਾਇਕ ਥਾਣੇਦਾਰ ਗੁਰਦੇਵ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਵਰਤੋਂ ਕਰ ਕੇ ਬੂਟਾ ਸਿੰਘ ਵਾਸੀ ਕਿਸ਼ਨਗੜ੍ਹ, ਆਦਲ ਸਿੰਘ ਉਰਫ ਕੱਦੂ, ਸਿਮਰਜੀਤ ਸਿੰਘ ਉਰਫ ਸਿਮਰ, ਲਵਪ੍ਰੀਤ ਸਿੰਘ ਉਰਫ ਲਵ ਵਾਸੀਆਨ ਕਾਲਬੰਜਾਰਾ, ਰਾਜਵੀਰ ਸਿੰਘ ਉਰਫ ਬਿੱਲਾ ਵਾਸੀ ਭੁਟਾਲ ਕਲਾਂ ਨੂੰ ਟਰੇਸ ਕਰ ਕੇ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਤੋਂ ਇਲਾਵਾ ਦੋਸ਼ੀਆਂ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਵਰਤੀ ਗਈ ਚਿੱਟੇ ਰੰਗ ਦੀ ਬਰੀਜਾ ਕਾਰ ਨੂੰ ਕਬਜ਼ੇ ਵਿਚ ਲਿਆ ਗਿਆ ਹੈ ਅਤੇ ਦੋਸ਼ੀਆਂ ਪਾਸੋਂ ਖੋਹ ਕੀਤੀ ਰਕਮ ਵਿਚੋਂ 9500/ਰੁਪਏ ਦੇ ਕਰੰਸੀ ਨੋਟ, ਇੱਕ ਲੋਹੇ ਦੀ ਰਾਡ ਬਰਾਮਦ ਕੀਤੀ ਜਾ ਚੁੱਕੀ ਹੈ | ਦੋਸ਼ੀਆਂ ਪਾਸੋਂ ਹੋਰ ਵਾਰਦਾਤਾਂ ਸਬੰਧੀ ਡੁੰਘਾਈ ਨਾਲ ਪੁੱਛਗਿੱਛ ਜਾਰੀ ਹੈ | ਦੋਸ਼ੀਆਂ ਨੂੰ ਜਲਦ ਹੀ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ | ਸ: ਰਣਬੀਰ ਸਿੰਘ ਉਪ ਕਪਤਾਨ ਪੁਲਿਸ ਨੇ ਅੱਗੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਵਿਚੋਂ ਦੋਸ਼ੀ ਆਦਲ ਸਿੰਘ ਉਰਫ ਕੱਦੂ ਸਿੰਘ ਪੁੱਤਰ ਤੇਜਾ ਸਿੰਘ ਉਰਫ ਕਲੇਰੂ ਵਾਸੀ ਕਾਲਬੰਜਾਰਾ ਪਰ ਪਹਿਲਾਂ ਵੀ 2 ਅਪਰਾਧਿਕ ਮਾਮਲੇ ਥਾਣਾ ਸਿਟੀ ਸੰਗਰੂਰ ਵਿਖੇ ਦਰਜ ਹਨ | ਬਾਕੀ ਦੋਸ਼ੀਆਂ ਪਰ ਦਰਜ ਅਪਰਾਧਿਕ ਮਾਮਲਿਆਂ ਸਬੰਧੀ ਰਿਕਾਰਡ ਵਾਚਿਆ ਜਾ ਰਿਹਾ ਹੈ | ਡੀ.ਐਸ.ਪੀ ਰਣਬੀਰ ਸਿੰਘ ਨੇ ਕਿਹਾ ਕਿ ਸਬ ਡਵੀਜ਼ਨ ਲਹਿਰਾ ਅਧੀਨ ਪੈਂਦੇ ਖੇਤਰ ਵਿਚ ਪੁਲਿਸ ਲਗਾਤਾਰ ਪੁਰੀ ਤਰਾ ਮੁਸਤੈਦੀ ਨਾਲ ਕੰਮ ਕਰ ਰਹੀ ਹੈ, ਲੁੱਟਾ-ਖੋਹਾ ਜਾਂ ਕਿਸੇ ਵੀ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕੱਢੇ ਟਰੈਕਟਰ ਮਾਰਚ ਨੂੰ ਸੰਗਰੂਰ 'ਚ ਮਿਲਿਆ ਭਰਵਾਂ ਹੰੁਗਾਰਾ <br/> ਅਗਲੀ ਖ਼ਬਰ ਸਵ: ਸਾਬਕਾ ਐਸ.ਡੀ.ਓ. ਦਵਿੰਦਰ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ <br/>
Ad Position 24