08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਮੁਫ਼ਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ 24 ਹਸਪਤਾਲ ਸ਼ਾਮਿਲ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਸੰਗਰੂਰ, 27 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਮਲੇਰਕੋਟਲਾ ਵਿਚ ਦੋ ਦਰਜ਼ਨ ਨਿੱਜੀ ਹਸਪਤਾਲਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਮੁੱਖ ਮੰਤਰੀ ਪੰਜਾਬ ਵਲੋਂ ਐਲਾਨੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਹੋ ਸਕੇਗਾ | ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ 20 ਹਸਪਤਾਲ ਇਸ ਸਕੀਮ ਲਈ ਚੁਣੇ ਗਏ ਹਨ ਜਿਨ੍ਹਾਂ ਵਿਚ ਡਾ. ਰਜੀਵ ਸਿੰਗਲਾ ਹਸਪਤਾਲ, ਸ਼ਰਮਾ ਆਈ ਹਸਪਤਾਲ, ਬਸੰਤ ਹਸਪਤਾਲ, ਵਿਸ਼ਵਾਸ਼ ਹਸਪਤਾਲ, ਵਿਨਾਇਕ ਹਸਪਤਾਲ ਸੁਨਾਮ, ਸਿੰਗਲਾ ਸਰਜੀਕਲ ਹਸਪਤਾਲ, ਉਮੀਦ ਮਲਟੀਸਪੈਸਲਿਟੀ ਹਸਪਤਾਲ, ਪ੍ਰਾਇਮ ਹਸਪਤਾਲ, ਕਸ਼ਮੀਰੀ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ, ਅਗਰਵਾਲ ਹਸਪਤਾਲ, ਜਿੰਦਲ ਹਸਪਤਾਲ, ਕਿਲਕਾਰੀ ਬੇਬੀ ਹਸਪਤਾਲ, ਦਿੱਲੀ ਮਲਟੀਸਪੈਸਲਿਟੀ ਹਸਪਤਾਲ, ਜੈਨ ਹਾਰਟ ਸੈਂਟਰ, ਸੰਗਰੂਰ ਮੈਡੀਸਿਟੀ ਹਸਪਤਾਲ, ਦੀਪਲ ਹਸਪਤਾਲ, ਸਿਬੀਆ ਹੈਲਥ ਕੇਅਰ, ਗੋਇਲ ਸਕਿੰਨ ਐਂਡ ਮਲਟੀਸਪੈਸਲਿਟੀ ਹਸਪਤਾਲ, ਸੁਰਿੰਦਰਾ ਮਲਟੀਸਪੈਸਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਅਤੇ ਸ਼ਿਸ਼ੁ ਕੇਅਰ ਸੈਂਟਰ ਸ਼ਾਮਲ ਹਨ | ਇਸੇ ਤਰ੍ਹਾਂ ਜ਼ਿਲ੍ਹਾ ਮਲੇਰਕੋਟਲਾ ਦੇ ਚਾਰ ਹਸਪਤਾਲ ਇਸ ਸਕੀਮ ਤਹਿਤ ਲਿਆਂਦੇ ਗਏ ਹਨ ਜਿਨ੍ਹਾਂ ਵਿਚ ਹਿੰਦ ਹਸਪਤਾਲ, ਸਿੰਗਲਾ ਮਲਟੀਸਪੈਸਲਿਟੀ ਹਸਪਤਾਲ, ਜਨਰਲ ਹਸਪਤਾਲ ਅਤੇ ਗੁਰਮੁਖ ਹਸਪਤਾਲ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਪਰਿਵਾਰ ਸਮੇਤ ਪੁੱਜੇ ਵਿਧਾਨ ਸਭਾ ਦੇ ਸਪੀਕਰ ਸੰਧਵਾਂ <br/> ਅਗਲੀ ਖ਼ਬਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿੱਤੀ ਲਈ ਕੇਂਦਰ ਜਿੰਮੇਵਾਰ - ਸੰਧਵਾਂ <br/>
Ad Position 24