ਮਸਤੂਆਣਾ ਸਾਹਿਬ, 27 ਜਨਵਰੀ (ਦਮਦਮੀ) - ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛਡਾਓ, ਦਸਤਾਰ ਸਜਾਓ ਸੰਯੁਕਤ ਸਮਾਜ ਸੰਗਠਨ ਪੰਜਾਬ ਵਲੋਂ ਸੰਗਠਨ ਦੇ ਪ੍ਰਧਾਨ ਜਗਸੀਰ ਸਿੰਘ ਖੇੜੀ ਚੰਦਵਾ ਦੀ ਅਗਵਾਈ ਹੇਠ ਮਸਤੂਆਣਾ ਸਾਹਿਬ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਸਰੂਪ ਅਕਾਲ ਕੌਸ਼ਲ ਮਸਤੂਆਣਾ ਸਾਹਿਬ ਦੇ ਸਾਰੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿਚ ਲਾਉਣ ਲਈ ਅਕਾਲ ਕੌਂਸਲ ਦੇ ਸਕੱਤਰ ਸ੍ਰ ਜਸਵੰਤ ਸਿੰਘ ਖਹਿਰਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਸ਼ਨ ਦੇ ਪ੍ਰਧਾਨ ਜਗਸੀਰ ਸਿੰਘ ਖੇੜੀ ਚੰਦਵਾ ਅਤੇ ਖਜਾਨਚੀ ਪਾਲੀ ਸਿੰਘ ਕਮਲ ਉਭਾਵਾਲ ਨੇ ਦੱਸਿਆ ਕਿ ਜਸਵੰਤ ਸਿੰਘ ਖਹਿਰਾ ਲੋਕ ਨਾਇਕ ਦੀ ਭੂਮਿਕਾ ਨਿਭਾਅ ਰਹੇ ਹਨ ਜੋ ਕਿ ਦੱਬੇ ਕੁਚਲੇ ਲੋਕਾਂ ਦੇ ਨਾਲ ਖੜਨ ਯਤਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਲਦ ਹੀ ਨਸ਼ਾ ਛਡਾਓ, ਦਸਤਾਰ ਸਜਾਓ ਮਿਸ਼ਨ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿਚ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛਡਾਓ, ਦਸਤਾਰ ਸਜਾਓ ਸੰਯੁਕਤ ਸਮਾਜ ਸੰਗਠਨ ਪੰਜਾਬ ਦੇ ਸਰਪ੍ਰਸਤ ਵਿਜੈ ਕੁਮਾਰ ਸਾਹਨੀ ਸੰਗਰੂਰ, ਪ੍ਰਧਾਨ ਜਗਸੀਰ ਸਿੰਘ ਖੇੜੀ ਚੰਦਵਾਂ, ਸੀਨੀਅਰ ਮੀਤ ਪ੍ਰਧਾਨ ਨਿਰਭੈ ਸਿੰਘ ਛੰਨਾ, ਖ਼ਜ਼ਾਨਚੀ ਪਾਲੀ ਸਿੰਘ ਕਮਲ, ਹਰਵਿੰਦਰ ਸਿੰਘ ਬਡਰੁੱਖਾਂ, ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ, ਰਵੀ ਚਾਵਲਾ ਪ੍ਰਧਾਨ ਭਗਵਾਨ ਬਾਲਮੀਕ ਸਰੋਵਰ ਸੰਗਰੂਰ, ਸਸੀ ਚਾਵਲੀਆ, ਸਤੀਸ਼ ਕੁਮਾਰ ਲੋਹਟ, ਰਾਹੁਲ ਕਾਂਗੜਾ, ਬਹਾਦਰ ਸਿੰਘ ਨਮੋਲ, ਆਵਾ ਸਿੰਘ ਪ੍ਰਧਾਨ ਸੰਗਰੂਰ, ਪ੍ਰੇਮ ਸਿੰਘ ਪ੍ਰੇਮੀ, ਗੁਰਮੁੱਖ ਸਿੰਘ ਬਡਰੁੱਖਾਂ, ਜਗਦੀਪ ਸਿੰਘ ਪਿੰਟਾ, ਚੈਅਰਮੈਨ ਬਾਬਾ ਹਿੰਮਤ ਸਿੰਘ ਧਰਮਸਾਲਾ ਸੰਗਰੂਰ, ਕੁਲਦੀਪ ਸਿੰਘ ਭੌਰ ਸੁਪਰਡੈਂਟ, ਹਰਮੇਲ ਸਿੰਘ ਪਟਵਾਰੀ, ਡਾਕਟਰ ਚਮਕੌਰ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੋਹਤਵਰ ਸ਼ਖ਼ਸੀਅਤਾਂ ਹਾਜ਼ਰ ਸਨ |