30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਰਜਬਾਹੇ ਦਾ ਟੁੱਟਿਆ ਪੁਲ ਬਣਿਆ ਹਾਦਸਿਆਂ ਦਾ ਸਬੱਬ <br/>

Ad Position 21
No active advertisement
ਅਜੀਤ ਡੈਸਕ 29-01-2026
ਲੌਂਗੋਵਾਲ, 28 ਜਨਵਰੀ (ਵਿਨੋਦ ਸ਼ਰਮਾ) - ਪਿੰਡ ਨਮੋਲ ਵਿਖੇ ਸ਼ੇਰੋਂ ਰਜਬਾਹੇ ਦਾ ਟੁੱਟਿਆ ਪੁੱਲ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ | ਇਸ ਟੁੱਟੇ ਪੁੱਲ ਤੇ ਕਈ ਹਾਦਸੇ ਪਹਿਲਾਂ ਵੀ ਹੋ ਚੁੱਕੇ ਹਨ ਅਤੇ ਪਿਛਲੇ 6 ਮਹੀਨਿਆਂ ਤੋਂ ਇਹ ਪੁੱਲ ਰਾਹਗੀਰਾਂ ਲਈ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ | ਉੱਘੇ ਸਮਾਜ ਸੇਵੀ ਕਾਮਰੇਡ ਲਾਭ ਸਿੰਘ ਨਮੋਲ ਨੇ ਦੱਸਿਆ ਕਿ ਸ਼ੇਰੋਂ ਰਜਬਾਹੇ ਤੇ ਬਣਿਆ ਇਹ ਪੁੱਲ ਝਾਲ ਵਾਲੇ ਪੁੱਲ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ | ਇਸ ਪੁੱਲ ਦੇ ਬਨੇਰੇ ਟੁੱਟ ਚੁੱਕੇ ਹਨ | ਜਿਸ ਕਾਰਨ ਅਨੇਕਾਂ ਵਾਰੀ ਵਾਹਨ ਸਿੱਧਾ ਸੂਏ ਵਿਚ ਜਾ ਡਿਗਦੇ ਹਨ | ਬਾਹਰੀ ਰਾਹਗੀਰਾਂ ਨੂੰ ਸਥਿਤੀ ਦਾ ਅੰਦਾਜ਼ਾ ਨਾ ਹੋਣ ਕਾਰਨ ਅਕਸਰ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਰਾਤ ਸਮੇਂ ਖ਼ਤਰਾ ਦੁੱਗਣਾ ਹੋ ਜਾਂਦਾ ਹੈ | ਬਰਸਾਤ ਉਪਰੰਤ ਇਸ ਪੁੱਲ ਦੀ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ | ਲੋਕਾਂ ਲਈ ਜਾਨ ਦਾ ਖੌਅ ਬਣੇ ਇਸ ਪੁੱਲ ਵੱਲ ਤੁਰੰਤ ਧਿਆਨ ਦਿੱਤੇ ਜਾਣ ਦੀ ਲੋੜ ਹੈ | ਕਾਮਰੇਡ ਲਾਭ ਸਿੰਘ ਅਤੇ ਨਮੋਲ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਪੁੱਲ ਦੀ ਪਹਿਲ ਦੇ ਅਧਾਰ 'ਤੇ ਮੁਰੰਮਤ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਓ.ਪੀ ਅਰੋੜਾ ਅਤੇ ਗੁਰਵੀਰ ਅਤਫ ਸਨਮਾਨਿਤ <br/> ਅਗਲੀ ਖ਼ਬਰ ਰਣਜੀਤ ਸਿੰਘ ਰੰਧਾਵਾ ਕਾਤਰੋਂ ਦੀ ਅਗਵਾਈ ਹੇਠ ਵੱਖ-ਵੱਖ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਏ
Ad Position 24