ਸਰਹੱਦਾਂ ਰਾਹੀਂ ਹੋ ਰਹੀ ਨਸ਼ਾ ਤਸਕਰੀ ਰੋਕਣ ’ਚ ਭਾਜਪਾ ’ਤੇ ਉਠਾਏ ਸਵਾਲ
ਸੰਗਰੂਰ, 29 ਸਤੰਬਰ (ਅਮਨਦੀਪ ਸਿੰਘ ਬਿੱਟਾ) – ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਖਲਾਕੀ ਤੌਰ ’ਤੇ ਨਸ਼ਿਆਂ ਖਿਲਾਫ ਯਾਤਰਾ ਕੱਢਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੀ ਪੰਜਾਬ ਵਿੱਚ ਆਪ ਸਰਕਾਰ ਵਾਂਗ ਨਸ਼ਿਆਂ ਦਾ ਕਾਰੋਬਾ ਕਰਨ ਲਈ ਬਰਾਬਰ ਦੀ ਹਿੱਸੇਦਾਰ ਹੈ।
ਜ
ਜਗਦੇਵ ਸਿੰਘ ਗਾਗਾ।
30-09-2026
ਸੰਗਰੂਰ, 29 ਸਤੰਬਰ (ਅਮਨਦੀਪ ਸਿੰਘ ਬਿੱਟਾ) – ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਖਲਾਕੀ ਤੌਰ ’ਤੇ ਨਸ਼ਿਆਂ ਖਿਲਾਫ ਯਾਤਰਾ ਕੱਢਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੀ ਪੰਜਾਬ ਵਿੱਚ ਆਪ ਸਰਕਾਰ ਵਾਂਗ ਨਸ਼ਿਆਂ ਦਾ ਕਾਰੋਬਾ ਕਰਨ ਲਈ ਬਰਾਬਰ ਦੀ ਹਿੱਸੇਦਾਰ ਹੈ। ਗੁਜਰਾਤ ਵਿੱਚ ਪਿਛਲੇ ਸਮੇਂ ਦੌਰਾਨ ਨਸ਼ਿਆਂ ਦੀ ਵੱਡੀ ਖੇਪ ਜਿਸ ਦਾ ਸੰਬੰਧ ਇੱਕ ਵੱਡੇ ਕਾਰੋਬਾਰੀ ਘਰਾਣੇ ਨਾਲ਼ ਜੁੜਿਆ ਹੋਇਆ ਹੈ ਅਤੇ ਪੰਜਾਬ ਦੇ ਬਾਰਡਰਾਂ ਉੱਪਰ ਵੀ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੀ ਸੁਰੱਖਿਆ ਏਜੰਸੀ ਬੀ.ਐੱਸ.ਐੱਫ. ਦਾ ਵੀ ਕੰਟਰੋਲ ਹੋਣ ਦੀ ਗੱਲ ਕਰਦਿਆਂ ਗਾਗਾ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਆਗੂ ਇਸ ਸੰਬੰਧੀ ਆਪਣੀ ਸਥਿਤੀ ਸਪਸ਼ਟ ਕਰਨ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਇਹ ਦੱਸੇ ਕਿ ਗੁਜਰਾਤ ਵਿੱਚ ਇੰਨੀ ਵੱਡੀ ਨਸ਼ਿਆਂ ਦੀ ਖੇਪ ਫੜੇ ਜਾਣ ਉਪਰੰਤ ਇਸ ਖਿਲਾਫ ਕਾਰਵਾਈ ਕੀਤੀ ਗਈ ਅਤੇ ਪੰਜਾਬ ਵਿੱਚ ਨਸ਼ਾ ਖਾਸ ਤੌਰ ਉੱਤੇ ਸਿੰਥੈਟਿਕ ਡਰੱਗ ਜੇ ਗੁਆਂਢੀ ਮੁਲਕ ਪਾਕਿਸਤਾਨ ਭੇਜ ਰਿਹਾ ਹੈ ਤਾਂ ਕੇਂਦਰ ਸਰਕਾਰ ਸਰਹੱਦਾਂ ਉੱਤੇ ਇਸ ਨੂੰ ਰੋਕਣ ਵਿੱਚ ਕਿਉਂ ਅਸਫਲ ਰਹੀ ਹੈ।