27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਡਰੱਗ ਫਾਰਮਿਸਟ ਤੇ ਸਾਈਕਿਆਟ੍ਰਿਕ ਦਵਾਈਆਂ ਦੀ ਵਿਕਰੀ ਬਹਾਲ ਕਰਨ ਦਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵਲੋਂ ਸਵਾਗਤ ਜੀ.ਜੀ.ਐੱਸ. ਸਕੂਲ ਵਿੱਚ ਉਤਸ਼ਾਹ ਨਾਲ਼ ਹੋਈ ਅਥਲੈਟਿਕ ਮੀਟ ਅਤੇ ਮਨਾਇਆ ਖੇਡ ਦਿਵਸ

ਸੰਗਰੂਰ, 27 ਨਵੰਬਰ (ਅਮਨਦੀਪ ਸਿੰਘ ਬਿੱਟਾ)-ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਦਾ 53ਵਾਂ ਖੇਡ ਦਿਵਸ ਅਤੇ ਅਥਲੈਟਿਕ ਮੀਟ ਬੜੇ ਉਤਸ਼ਾਹ ਨਾਲ਼ ਸੰਪੰਨ ਹੋਈ। ਮੁੱਖ ਮਹਿਮਾਨ ਵਜੋਂ ਨਾਭਾ ਸਥਿੱਤ 14ਵੀਂ ਪੰਜਾਬ ਐੱਨ.

Ad Position 21
No active advertisement
ਕੈਮਿਸਟ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਸੁਖਵੀਰ ਸਿੰਘ ਮਾਨ, ਜ਼ਿਲ੍ਹਾ ਜਨਰਲ ਸਕੱਤਰ ਸ਼ਸ਼ੀ ਬੁਟਾਹਰੀ। ਤਸਵੀਰ-ਸੁਖਜੀਤ ਸਿੰਘ ਖੇੜਾ 28-11-2026
ਸੰਗਰੂਰ, 27 ਨਵੰਬਰ (ਅਮਨਦੀਪ ਸਿੰਘ ਬਿੱਟਾ)-ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਦਾ 53ਵਾਂ ਖੇਡ ਦਿਵਸ ਅਤੇ ਅਥਲੈਟਿਕ ਮੀਟ ਬੜੇ ਉਤਸ਼ਾਹ ਨਾਲ਼ ਸੰਪੰਨ ਹੋਈ। ਮੁੱਖ ਮਹਿਮਾਨ ਵਜੋਂ ਨਾਭਾ ਸਥਿੱਤ 14ਵੀਂ ਪੰਜਾਬ ਐੱਨ.ਸੀ.ਸੀ. ਬਟਾਲੀਅਨ ਦੇ ਪ੍ਰਸ਼ਾਸਕੀ ਅਧਿਕਾਰੀ ਕਰਨਲ ਬਿਕਰਮਜੀਤ ਸਿੰਘ ਡੋਗਰਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਚਾਰਾਂ ਹਾਊਸਾਂ ਅਜੀਤ, ਜੁਝਾਰ, ਜੋਰਾਵਰ ਅਤੇ ਫਤਿਹ ਦੇ ਖਿਡਾਰੀਆਂ ਨੇ ਆਪਣੇ ਹਾਊਸ ਕਪਤਾਨਾਂ ਦੀ ਅਗਵਾਈ ਹੇਠ ਸ਼ਾਨਦਾਰ ਹਾਊਸ ਪਾਸਟ ਨਾਲ਼ ਕੀਤੀ। 100 ਮੀਟਰ 200 ਮੀਟਰ ਦੌੜਾਂ ਰਿਲੇਅ ਦੌੜਾਂ ਦਾ ਦਰਸ਼ਕਾਂ ਨੇ ਬੜੇ ਉਤਸ਼ਾਹ ਨਾਲ਼ ਅਨੰਦ ਮਾਣਿਆ। ਪ੍ਰੋਗਰਾਮ ਦੌਰਾਨ ਰੰਗਾਰੰਗ ਐਰੋਬਿਕਸ ਪ੍ਰਸ਼ਨ, ਪੀ . ਟੀ. ਸ਼ੋਅ, ਜਿਮਨਾਸਟਿਕ, ਮਨੋਰੰਜਨ ਜਿੰਮਖਾਨਾ ਵੀ ਖਿੱਚ ਦਾ ਕੇਂਦਰ ਬਣੇ ਰਹੇ। ਖੇਡ ਦਿਵਸ ਵਿੱਚ ਜੁਝਾਰ ਹਾਊਸ ਓਵਰਆਲ ਜੇਤੂ ਰਿਹਾ ਜਦੋਂ ਕਿ ਜੋਰਾਵਰ ਅਤੇ ਅਜੀਤ ਹਾਊਸ ਕ੍ਰਮਵਾਰ ਦੂਜੇ ਤੀਜੇ ਨੰਬਰ ਉੱਤੇ ਰਹੇ। ਗਿਆਰਵੀਂ ਜਮਾਤ (ਸਾਇੰਸ) ਦੇ ਅਨਮੋਲ ਸਿੰਘ ਨੂੰ ਬੈਸਟ ਅਥਲੀਟ (ਲੜਕੇ) ਅਤੇ ਦਸਵੀਂ ਐੱਫ.ਸੈਕਸ਼ਨ ਜਮਾਤ ਦੀ ਨਿਆਮਤ ਕੌਰ ਨੂੰ ਬੈੱਸਟ ਐਥਲੀਟ ਲੜਕੀਆਂ ਐਲਾਨਿਆ ਗਿਆ। ਸਕੂਲ ਪ੍ਰਿੰਸੀਪਲ ਦਿਨੇਸ਼ ਦੇਵ ਥਪਲਿਆਲ ਨੇ ਸਾਲਾਨਾ ਖੇਡ ਰਿਪੋਰਟ ਪੜ੍ਹਣ ਦੇ ਨਾਲ਼-ਨਾਲ਼ ਸਕੂਲ ਦੀ ਖੇਡ ਪ੍ਰਪਤੀਆਂ ਬਾਰੇ ਵੀ ਮੁੱਖ ਮਹਿਮਾਨ ਨੂੰ ਜਾਣੂ ਕਰਵਾਇਆ। ਖੇਡ ਵਿਭਾਗ ਦੇ ਮੁਖੀ ਆਯੋਜਨ ਸਕੱਤਰ ਹਰੀਸ ਕੁਮਾਰ ਨੇ ਬੜੀ ਸੁਚੱਜੇ ਢੰਗ ਨਾਲ਼ ਅਧਿਆਪਕਾਂ ਦੇ ਸਹਿਯੋਗ ਨਾਲ਼ ਸਮਾਗਮ ਨੂੰ ਸਫਲ ਬਣਾਇਆ। ਮੁੱਖ ਮਹਿਮਾਨ ਕਰਨਲ ਬਿਕਰਮਜੀਤ ਸਿੰਘ, ਪ੍ਰਿੰਸੀਪਲ ਦਿਨੇਸ਼ ਦੇਵ ਥਪਲਿਆਲ, ਵਾਇਸ ਪ੍ਰਿੰਸੀਪਲ ਗੀਤਾ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਨੇ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਉੱਘੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਪੰਜ ਤੱਤਾਂ ’ਚ ਵਿਲੀਨ
Ad Position 24