ਵਿਸ਼ਾਲ ਜਾਗਰਣ ਕੱਲ੍ਹ
ਚੀਮਾ ਮੰਡੀ, 27 ਨਵੰਬਰ (ਗੁਰਜੀਤ ਸਿੰਘ ਚਹਿਲ)-ਮਾਂ ਭਗਵਤੀ ਦੇ ਆਸ਼ੀਰਵਾਦ ਸਦਕਾ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਨੂੰ ਲੈ ਕੇ ਮਾਂ ਭਗਵਤੀ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮਾਤਾ ਬਿਮਲਾ ਦੇਵੀ ਉਭੇ ਵਾਲੀਆਂ ਦੀ ਅਪਾਰ ਕਿਰਪਾ ਨਾਲ ਸਰਸਵਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾ ਮੰਡੀ ਵਿਖੇ ਧਾਰਮਿਕ ਸਮਾਗਮ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ।
ਚੀਮਾ ਮੰਡੀ, 27 ਨਵੰਬਰ (ਗੁਰਜੀਤ ਸਿੰਘ ਚਹਿਲ)-ਮਾਂ ਭਗਵਤੀ ਦੇ ਆਸ਼ੀਰਵਾਦ ਸਦਕਾ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਨੂੰ ਲੈ ਕੇ ਮਾਂ ਭਗਵਤੀ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮਾਤਾ ਬਿਮਲਾ ਦੇਵੀ ਉਭੇ ਵਾਲੀਆਂ ਦੀ ਅਪਾਰ ਕਿਰਪਾ ਨਾਲ ਸਰਸਵਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾ ਮੰਡੀ ਵਿਖੇ ਧਾਰਮਿਕ ਸਮਾਗਮ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ ਕੇ ਜਰਮਨ ਫਾਰਮਾਸਿਉਟੀਕਲ ਚੀਮਾ ਮੰਡੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਜਾਗਰਣ ‘ਚ ਵਿਕਰਮ ਰਾਠੌੜ ਉਚੇਚੇ ਤੌਰ ਤੇ ਪਹੁੰਚਣਗੇ। ਉਨਾਂ ਦੱਸਿਆ ਕਿ 29 ਨਵੰਬਰ ਦੀ ਰਾਤ ਨੂੰ ਜਯੋਤੀ ਪ੍ਰਚੰਡ ਕੀਤੀ ਕੀਤੀ ਜਾਵੇਗੀ ਅਤੇ 30 ਨਵੰਬਰ ਨੂੰ ਸਵੇਰੇ ਆਰਤੀ ਕੀਤੀ ਜਾਵੇਗੀ। ਇਸ ਸਮਾਗਮ ਦੇ ਸਵਾਗਤ ਕਰਤਾ ਡਾ. ਭੀਮ ਸੈਨ ਕਾਸਲ, ਰਾਕੇਸ਼ ਗੋਇਲ, ਉਪਕਾਰ ਕਾਸਲ ਅਤੇ ਨਰਿੰਦਰਪਾਲ ਅਤੇ ਸਕੂਲ ਸਟਾਫ਼ ਵੱਲੋਂ ਸ਼ਰਧਾਲੂਆਂ ਦਾ ਸਵਾਗਤ ਕੀਤਾ ਜਾਵੇਗਾ।