27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕਾਰ ਸੇਵਾ ਲਈ 41 ਬੋਰੀਆਂ ਝੋਨਾ ਭੇਟ

ਸ਼ੇਰਪੁਰ, 27 ਨਵੰਬਰ (ਮੇਘ ਰਾਜ ਜੋਸ਼ੀ)- ਗੁਰੂ ਕੇ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ, ਹਜ਼ੂਰ ਸਾਹਿਬ (ਨਾਂਦੇੜ) ਦੇ ਜਥੇ ਨੂੰ ਪਿੰਡ ਈਨਾ ਬਾਜਵਾ ਦੀ ਸੰਗਤ ਵਲੋਂ ਕਾਰ ਸੇਵਾ ਲਈ ਝੋਨੇ ਦੀਆਂ 41 ਬੋਰੀਆਂ ਭੇਟ ਕੀਤੀਆਂ ਗਈਆਂ। ਬਾਬਾ ਬਹਾਦਰ ਸਿੰਘ ਜੀ ਢਢੋਗਲ ਦੀ ਅਗਵਾਈ ਹੇਠ ਪਹੁੰਚੇ ਇਸ ਜਥੇ ਨੂੰ ਸਿੱਧੂ ਬੱਸ ਸਰਵਿਸ ਸ਼ੇਰਪੁਰ ਦੇ ਦਫ਼ਤਰ ਤੋਂ ਸੰਗਤ ਵੱਲੋਂ ਸਤਿਕਾਰ ਸਹਿਤ ਰਵਾਨਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 28-11-2026
ਸ਼ੇਰਪੁਰ, 27 ਨਵੰਬਰ (ਮੇਘ ਰਾਜ ਜੋਸ਼ੀ)- ਗੁਰੂ ਕੇ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ, ਹਜ਼ੂਰ ਸਾਹਿਬ (ਨਾਂਦੇੜ) ਦੇ ਜਥੇ ਨੂੰ ਪਿੰਡ ਈਨਾ ਬਾਜਵਾ ਦੀ ਸੰਗਤ ਵਲੋਂ ਕਾਰ ਸੇਵਾ ਲਈ ਝੋਨੇ ਦੀਆਂ 41 ਬੋਰੀਆਂ ਭੇਟ ਕੀਤੀਆਂ ਗਈਆਂ। ਬਾਬਾ ਬਹਾਦਰ ਸਿੰਘ ਜੀ ਢਢੋਗਲ ਦੀ ਅਗਵਾਈ ਹੇਠ ਪਹੁੰਚੇ ਇਸ ਜਥੇ ਨੂੰ ਸਿੱਧੂ ਬੱਸ ਸਰਵਿਸ ਸ਼ੇਰਪੁਰ ਦੇ ਦਫ਼ਤਰ ਤੋਂ ਸੰਗਤ ਵੱਲੋਂ ਸਤਿਕਾਰ ਸਹਿਤ ਰਵਾਨਾ ਕੀਤਾ ਗਿਆ। ਇਸ ਮੌਕੇ ਬਾਬਾ ਬਹਾਦਰ ਸਿੰਘ ਢਢੋਗਲ ਵਾਲਿਆਂ ਨੇ ਕਿਹਾ ਕਿ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੀ ਪ੍ਰੇਰਨਾ ਸਦਕਾ ਇਹ ਜਥਾ ਅੱਜ ਇੱਥੇ ਪਹੁੰਚਿਆ ਹੈ। ਉਨ੍ਹਾਂ ਪਿੰਡ ਈਨਾ ਬਾਜਵਾ ਦੀਆਂ ਸੰਗਤਾਂ ਵੱਲੋਂ ਕਾਰ ਸੇਵਾ ਲਈ ਝੋਨੇ ਦੀਆਂ 41 ਬੋਰੀਆਂ ਭੇਟ ਕਰਨ ਅਤੇ ਸਹਿਯੋਗ ਦੇਣ ਲਈ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਬਾਬਾ ਬਹਾਦਰ ਸਿੰਘ ਢਢੋਗਲ ਸਮੇਤ ਜਥੇ ਨਾਲ ਪਹੁੰਚੀਆਂ ਸਮੂਹ ਸੰਗਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਸਿੱਧੂ ਬੱਸ ਵਾਲੇ, ਦਰਬਾਰਾ ਸਿੰਘ ਸਿੱਧੂ, ਗੋਰਾ ਸਿੰਘ, ਗੁਰਮੀਤ ਸਿੰਘ ਬਾਜਵਾ, ਦਰਸ਼ਨ ਸਿੰਘ, ਅਮਰਦੇਵ ਸਿੰਘ, ਬਾਬਾ ਬਹਾਦਰ ਸਿੰਘ ਢਢੋਗਲ ਵਾਲੇ, ਸਿੰਗਾਰਾ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਜੀਤ ਸਿੰਘ ਮੀਨਸਾ, ਸੁਪਿੰਦਰ ਸਿੰਘ, ਚੂਹੜ ਸਿੰਘ ਛੰਨਾ ਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਉੱਘੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਪੰਜ ਤੱਤਾਂ ’ਚ ਵਿਲੀਨ ਅਗਲੀ ਖ਼ਬਰ ਕਾਮਰੇਡ ਸਮਸ਼ੇਰ ਸ਼ੇਰੀ ਯਾਦਗਾਰੀ ਸਮਾਗਮ 13 ਨੂੰ ਖੋਖਰ ਵਿੱਚ
Ad Position 24