29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਧੂਰੀ ਬਲਾਕ ’ਚ ‘ਨਿੱਕੇ ਕਦਮ’ ਪ੍ਰੋਗਰਾਮ ਤਹਿਤ 145 ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ

ਧੂਰੀ, 29 ਸਤੰਬਰ (ਸੰਜੇ ਲਹਿਰੀ)- ਧੂਰੀ ਬਲਾਕ ’ਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ‘ਨਿੱਕੇ ਕਦਮ’ ਪ੍ਰੋਗਰਾਮ ਤਹਿਤ 21 ਸਤੰਬਰ ਤੋਂ 25 ਸਤੰਬਰ 2026 ਤਕ ਆਂਗਣਵਾੜੀ ਵਰਕਰਾਂ ਲਈ ਵਿਸ਼ੇਸ਼ ਟ੍ਰੇਨਿੰਗ ਕਰਵਾਈ ਗਈ । ਇਹ ਪ੍ਰੋਗਰਾਮ 0 ਤੋਂ 3 ਸਾਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਮਾਪਿਆਂ ਦੀ ਬੱਚਿਆਂ ਦੇ ਵਿਕਾਸ ’ਚ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚਲਾਇਆ ਜਾ ਰਿਹਾ ਹੈ ।

Ad Position 21
No active advertisement
ਅਜੀਤ ਡੈਸਕ 30-09-2026
ਧੂਰੀ, 29 ਸਤੰਬਰ (ਸੰਜੇ ਲਹਿਰੀ)- ਧੂਰੀ ਬਲਾਕ ’ਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ‘ਨਿੱਕੇ ਕਦਮ’ ਪ੍ਰੋਗਰਾਮ ਤਹਿਤ 21 ਸਤੰਬਰ ਤੋਂ 25 ਸਤੰਬਰ 2026 ਤਕ ਆਂਗਣਵਾੜੀ ਵਰਕਰਾਂ ਲਈ ਵਿਸ਼ੇਸ਼ ਟ੍ਰੇਨਿੰਗ ਕਰਵਾਈ ਗਈ । ਇਹ ਪ੍ਰੋਗਰਾਮ 0 ਤੋਂ 3 ਸਾਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਮਾਪਿਆਂ ਦੀ ਬੱਚਿਆਂ ਦੇ ਵਿਕਾਸ ’ਚ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚਲਾਇਆ ਜਾ ਰਿਹਾ ਹੈ । ਇਹ ਟ੍ਰੇਨਿੰਗ ਜ਼ਿਲ੍ਹਾ ਪ੍ਰੋਗਰਾਮ ਅਫਸਰ ਪ੍ਰਦੀਪ ਸਿੰਘ ਗਿੱਲ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਹਰਬੰਸ ਸਿੰਘ ਦੀ ਰਹਿਨੁਮਾਈ ਹੇਠ ਪ੍ਰੋਗਰਾਮ ਮੈਨੇਜਰ ਆਦਿਤਿਆ ਸ਼ਰਮਾ ਵਲੋਂ ਕਰਵਾਈ ਗਈ। ਟ੍ਰੇਨਿੰਗ ਦੌਰਾਨ ਕੁੱਲ 145 ਆਂਗਣਵਾੜੀ ਵਰਕਰਾਂ ਨੂੰ “ਨਿੱਕੇ ਕਦਮ” ਪ੍ਰੋਗਰਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਅਤੇ ਮਾਰਗਦਰਸ਼ਨ ਦਿੱਤਾ ਗਿਆ । ਟ੍ਰੇਨਿੰਗ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਮਾਪੇ-ਆਂਗਣਵਾੜੀ ਮ ੀਟਿੰਗ ਬਾਰੇ ਜਾਣਕਾਰੀ ਦਿੱਤੀ ਗਈ। ਇਹ ਟ੍ਰੇਨਿੰਗ ਸੁਪਰਵਾਈਜ਼ਰਾਂ ਦੇ ਸਹਿਯੋਗ ਨਾਲ ਕਰਵਾਈ ਗਈ, ਤਾਂ ਜੋ 0 ਤੋਂ 3 ਸਾਲ ਦੇ ਬੱਚਿਆਂ ਦੇ ਮਾਪਿਆਂ ਤਕ ‘ਨਿੱਕੇ ਕਦਮ’ ਪ੍ਰੋਗਰਾਮ ਦਾ ਲਾਭ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕੇ। ਇਸ ਦੌਰਾਨ ਸੁਪਰਵਾਈਜ਼ਰ ਜੋਤੀ ਘੰਡ ਅਤੇ ਸੁਖਵੀਰ ਕੌਰ ਵਲੋਂ ਵੀ ਪੂਰਨ ਸਹਿਯੋਗ ਅਤੇ ਤਾਲਮੇਲ ਪ੍ਰਦਾਨ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਡਾ. ਅਵਿਨਾਸ਼ ਰਾਣਾ ਸੀ.ਸੀ.ਆਈ. ਦੇ ਪੰਜਾਬ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਗੁਰਮਤਿ ਸਮਾਗਮ ਕਰਵਾਇਆ
Ad Position 24