30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਲੋੜਵੰਦ ਪਰਿਵਾਰਾਂ ਦੀਆਂ 7 ਧੀਆਂ ਦੇ ਸਮੂਹਿਕ ਅਨੰਦ ਕਾਰਜ ਸਮਾਰੋਹ ਅਤੇ ਮੁਫ਼ਤ ਖ਼ੂਨਦਾਨ ਕੈਂਪ ਦਾ ਆਯੋਜਨ

Ad Position 21
No active advertisement
ਐਨ.ਆਰ.ਆਈ.ਕਲੱਬ, ਗੁਰਪ੍ਰੀਤ ਸਿੰਘ ਸੰਗਾਲੀ, ਮੀਤ ਪ੍ਰਧਾਨ ਹੈਰੀ ਕਲੇਰ ਦੀ ਅਗਵਾਈ, ਸਮੂਹ ਨਗਰ ਵਾਸੀਆਂ ਅਤੇ ਨੌਜਵਾਨ ਸਮਾਜਸੇਵਾ ਸੁਸਾਇਟੀ ਸੰਗਾਲੀ ਦੇ ਸਹਿਯੋਗ ਸਦਕਾ ਗੁਰੂ ਘਰ ਵਿਖੇ ਲੋੜਵੰਦ ਪਰਿਵਾਰਾਂ ਦੀਆਂ 7 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਉਪਰੰਤ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 29-01-2026
ਮਲੇਰਕੋਟਲਾ, 28 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਐਨ.ਆਰ.ਆਈ. ਕਲੱਬ ਦੇ ਪ੍ਰਧਾਨ ਉੱਘੇ ਸਮਾਜਸੇਵੀ ਅਤੇ ਮਾਂ ਖੇਡ ਕਬੱਡੀ ਦੇ ਪ੍ਰਮੋਟਰ ਗੁਰਪ੍ਰੀਤ ਸਿੰਘ ਸੰਗਾਲੀ ਆਸਟੇ੍ਰਲੀਆ, ਮੀਤ ਪ੍ਰਧਾਨ ਹੈਰੀ ਕਲੇਰ ਆਸਟਰੇਲੀਆ ਦੀ ਅਗਵਾਈ ਹੇਠ ਐਨ. ਆਰ.ਆਈ. ਵੀਰਾਂ, ਸਮੂਹ ਨਗਰ ਵਾਸੀਆਂ ਅਤੇ ਨੌਜਵਾਨ ਸਮਾਜਸੇਵਾ ਸੁਸਾਇਟੀ ਪਿੰਡ ਸੰਗਾਲੀ ਦੇ ਵੱਡਮੁਲੇ ਸਹਿਯੋਗ ਸਦਕਾ ਪਿੰਡ ਕਿਸ਼ਨਗੜ੍ਹ ਸੰਗਾਲੀ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ 7 ਧੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ ਅਤੇ ਮੁਫ਼ਤ ਖ਼ੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਮਰਗੜ੍ਹ, ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਮਲੇਰਕੋਟਲਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੇ ਪ੍ਰਧਾਨ ਕਮਲ ਧਾਲੀਵਾਲ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਰਾਜਵਿੰਦਰ ਸਿੰਘ ਰੰਧਾਵਾ ਐੱਸਪੀ ਮਲੇਰਕੋਟਲਾ, ਸੰਜੀਵ ਕਪੂਰ ਡੀਐੱਸਪੀ ਅਮਰਗੜ੍ਹ, ਭਾਨਾ ਸਿੱਧੂ, ਕਾਕਾ ਲਸੋਈ, ਅਚਿੰਤ ਗੋਇਲ, ਗੁਰਮੁੱਖ ਸਿੰਘ ਲੱਡੀ, ਕਾਂਗਰਸ ਆਗੂ ਸੁਮਿਤ ਸਿੰਘ ਧੀਮਾਨ, ਜੱਗੀ ਹੀਰਾ ਗਰੁੱਪ ਅਮਰਗੜ੍ਹ, ਦੇਵ ਸਰਪੰਚ ਸੰਗਾਲੀ, ਪ੍ਰਧਾਨ ਕਫ਼ੀਲ ਲੋਰੇ, ਮਨਦੀਪ ਸਿੰਘ ਸ਼ੇਰਾਂਵਾਲੀ, ਅਭੀ ਨੰਬਰਦਾਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ, ਪ੍ਰਦੀਪ ਸਿੰਘ ਜੌਹਲ, ਵਿੱਕੀ ਕਾਤਤੋਂ, ਹੈਰੀ ਕਲੈਰ, ਬਬਲੂ ਫੈਜ਼ਗੜ੍ਹ, ਰਿੰਕੂ ਸਿੱਧੂ, ਮਨੀ ਚਾਂਦਪੁਰੀ, ਹੈਪੀ ਕਾਹਲੋਂ, ਪ੍ਰੀਤ ਅÏਲਖ (ਸਾਰੇ ਆਸਟੇ੍ਰਲੀਆ) ਤੋਂ ਇਲਾਵਾ ਪ੍ਰਧਾਨ ਜਗਰੂਪ ਸਿੰਘ ਨੰਬਰਦਾਰ, ਗੁਰਤੇਜ ਸਿੰਘ ਖਜਾਨਚੀ, ਗੁਰਜੀਤ ਸਿੰਘ ਡੀ.ਸੀ, ਚੀਨਾ ਸੰਧੂ, ਗੁਰਮਨ ਜ਼ੈਲਦਾਰ ਨਿਰਮਲਜੀਤ ਸਿੰਘ, ਗੁਰੀ ਜ਼ੈਲਦਾਰ, ਹਰਪ੍ਰੀਤ ਸਿੰਘ, ਮੀਤਾ ਸੰਗਾਲੀ, ਰਿੰਕੂ ਸੰਗਾਲੀ ਆਦਿ ਨੇ ਇਸ ਅਨੰਦ ਕਾਰਜ ਅਤੇ ਮੁਫ਼ਤ ਖ਼ੂਨਦਾਨ ਕੈਂਪ ਵਿਚ ਦਿਨ-ਰਾਤ ਇਕ ਕਰ ਕੇ ਸੇਵਾਵਾਂ ਦਿੰਦਿਆਂ ਵਿਆਹ ਸਮਾਰੋਹ ਅਤੇ ਮੁਫ਼ਤ ਖ਼ੂਨਦਾਨ ਕੈਂਪ ਨੂੰ ਸਫ਼ਲ ਬਣਾਇਆ | ਇਸ ਸਮਾਰੋਹ ਉਪਰੰਤ 7 ਧੀਆਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਵੀ ਦਿੱਤਾ ਗਿਆ ਅਤੇ ਮਹਿਮਾਨਾਂ ਵਾਸਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਕਿਸਾਨਾਂ ਵਲੋਂ ਟਰੈਕਟਰ ਮਾਰਚ <br/> ਅਗਲੀ ਖ਼ਬਰ ਮੁਕੇਸ਼ ਮਲੌਦ ਦੀ ਰਿਹਾਈ ਲਈ 18 ਫਰਵਰੀ ਨੂੰ ਇਕੱਠ ਕਰਨ ਦਾ ਸੱਦਾ
Ad Position 24