05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਐਸ.ਪੀ. ਛਿੱਬਰ ਦੀ ਅਗਵਾਈ ਹੇਠ ਪੁਲਿਸ ਨੇ ਬੱਸ ਸਟੈਂਡਾਂ ਦੀ ਬਰੀਕੀ ਨਾਲ ਲਈ ਤਲਾਸ਼ੀ <br/>

Ad Position 21
No active advertisement
ਅਜੀਤ ਡੈਸਕ 01-02-2026
ਸੰਗਰੂਰ, 31 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆ ਜ਼ਿਲ੍ਹਾ ਪੁਲਿਸ ਵਲੋਂ ਵਿੱਢੀ ਮੁਹਿੰਮ ਦੇ ਚੱਲਦਿਆਂ ਬੱਸ ਸਟੈਂਡ ਸੰਗਰੂਰ ਵਿਖੇ ਕਾਸੋ ਅਪਰੇਸ਼ਨ ਤਹਿਤ ਅੱਡੇ ਵਿਚ ਘੁੰਮਦੇ ਸ਼ਰਾਰਤੀ ਅਨਸਰਾਂ ਦੀ ਪੁੱਛਗਿੱਛ ਦੇ ਨਾਲ-ਨਾਲ ਉੱਥੇ ਖੜ੍ਹੇ ਵਹੀਕਲ, ਸਾਜੋ ਸਮਾਨ ਦੀ ਵੀ ਬਰੀਕੀ ਨਾਲ ਤਲਾਸ਼ੀ ਲਈ ਗਈ | ਇਸ ਅਪ੍ਰੇਸ਼ਨ ਦੀ ਅਗਵਾਈ ਐਸ.ਪੀ. ਹੈੱਡਕੁਆਟਰ ਸ੍ਰੀ ਰਾਜੇਸ਼ ਛਿੱਬਰ ਵਲੋਂ ਕੀਤੀ ਗਈ | ਉਨ੍ਹਾਂ ਨਾਲ ਇਸ ਮੌਕੇ ਡੀ.ਐਸ.ਪੀ. (ਆਰ) ਸੁਖਦੇਵ ਸਿੰਘ ਵੀ ਉਚੇਚੇ ਤੌਰ ਉੱਤੇ ਹਾਜ਼ਰ ਸਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਜੇਸ਼ ਛਿੱਬਰ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਸੋ ਅਪ੍ਰੇਸ਼ਨ ਸੰਗਰੂਰ ਤੋਂ ਇਲਾਵਾ ਅੱਜ ਜ਼ਿਲ੍ਹੇ ਦੇ ਸਮੂਹ ਬੱਸ ਅੱਡਿਆਂ ਜਿਨ੍ਹਾਂ ਵਿਚ ਸਬ ਡੀਜ਼ਨਾਂ ਸੁਨਾਮ ਖ਼ਨੌਰੀ, ਲਹਿਰਾ ਆਦਿ ਵਿਚ ਵੀ ਡੀ.ਐਸ.ਪੀ. ਦੀ ਅਗਵਾਈ ਹੇਠ ਇਹ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਇਹ ਮੁਹਿੰਮ ਸ਼ਹਿਰਾਂ ਦੀਆਂ ਮਾਰਕਿਟਾਂ, ਰੇਲਵੇ ਸਟੇਸ਼ਨਾਂ ਉੱਪਰ ਵੀ ਚਲਾਈ ਜਾਣੀ ਹੈ | ਆਮ ਪਬਲਿਕ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਰਾਜੇਸ਼ ਛਿੱਬਰ ਨੇ ਕਿਹਾ ਕਿ ਕੋਈ ਵੀ ਅਣਪਛਾਤੀ ਵਸਤੂ ਪਬਲਿਕ ਥਾਂ ਉੱਥੇ ਦੇਖਣ ਨੰੂ ਮਿਲੇ ਤਾਂ ਇਸ ਦੀ ਇਤਲਾਹ ਪੁਲਿਸ ਕਰਮਚਾਰੀ ਜਾਂ 100 ਨੰਬਰ ਉੱਤੇ ਦਿੱਤੀ ਜਾਵੇ | ਐਸ.ਪੀ. ਛਿੱਬਰ ਨੇ ਕਿਹਾ ਕਿ ਸੰਗਰੂਰ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੰੂ ਉਸ ਦੇ ਨਪਾਕ ਇਰਾਦਿਆਂ ਵਿਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਐਸ.ਐੱਚ.ਓ. ਸਿਟੀ ਇੰਸਪੈਕਟਰ ਗੁਲਾਬ ਸਿੰਘ ਅਤੇ ਸਿਟੀ ਟ੍ਰੈਫ਼ਿਕ ਇੰਚਾਰਜ਼ ਜਸਵਿੰਦਰ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਵਲੋਂ ਡਰਾਇੰਗ ਪਾਸ ਕਰਨ ਦੇ ਸਿਰਫ਼ ਦੋ ਦਿਨਾਂ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੈਂਡਰ ਪ੍ਰਕਾਸ਼ਿਤ ਕਰਵਾਇ... ਅਗਲੀ ਖ਼ਬਰ ਵੀਜ਼ੇ ਦੀ ਵਾਰ ਵਾਰ ਰਿਫਊਜ਼ਲ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ <br/>
Ad Position 24
No active advertisement