22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪਿੰਡ ਦੇਹਲਾ ਸੀਹਾਂ ਦੇ ਲੋਕਾਂ 'ਤੇ ਕੀਤੇ ਝੂਠੇ ਪਰਚੇ ਰੱਦ ਕਰਾਉਣ ਲਈ ਥਾਣੇ ਅੱਗੇ ਲਾਇਆ ਪੱਕਾ ਧਰਨਾ

Ad Position 21
No active advertisement
ਅਜੀਤ ਡੈਸਕ 02-02-2026
ਮੂਨਕ, 1 ਫਰਵਰੀ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ) - ਮੂਨਕ ਪੁਲਿਸ ਵੱਲੋਂ ਪਿੰਡ ਦੇਹਲਾ ਸੀਂਹਾਂ ਦੇ ਦਰਜਨਾਂ ਲੋਕਾਂ 'ਤੇ ਕੀਤੇ ਗਏ ਝੂਠੇ ਪਰਚੇ ਰੱਦ ਕਰਵਾਉਣ ਲਈ ਬੀਕੇਯੂ ਸਿੱਧੂਪੁਰ ਦੀ ਅਗਵਾਈ ਹੇਠ ਮੂਨਕ ਥਾਣੇ ਅੱਗੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਖਜਾਨਚੀ ਲਖਵਿੰਦਰ ਸਿੰਘ ਡੂਡੀਆ, ਮੀਤ ਪ੍ਰਧਾਨ ਰਿੰਕੂ ਮੂਣਕ, ਪਿੰਡ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇਹਲਾ ਸੀਹਾਂ ਵਿਖੇ ਗੁਰਚਰਨ ਸਿੰਘ ਨਾਮ ਦੇ ਵਿਅਕਤੀ ਵੱਲੋਂ ਆਪਣੀ ਵਿਧਵਾ ਨੂੰਹ ਅਮਨਦੀਪ ਕੌਰ ਨੂੰ ਜਮੀਨ ਜਾਂ ਘਰ ਵਿੱਚੋਂ ਬਣਦਾ ਹਿੱਸਾ ਨਾ ਦੇਣ ਕਰਕੇ ਪੂਰਾ ਪਿੰਡ ਅਮਨਦੀਪ ਕੌਰ ਦੇ ਨਾਲ ਖੜਾ ਹੋਇਆ ਸੀ, ਇਸੇ ਦੌਰਾਨ ਅਮਨਦੀਪ ਕੌਰ ਨੂੰ ਆਪਣੇ ਸਹੁਰੇ ਘਰ ਇੱਕ ਸਾਈਡ 'ਤੇ ਬਣੇ ਕਮਰੇ 'ਚ ਪਿੰਡ ਵਾਸੀਆਂ ਵੱਲੋਂ ਬਿਠਾਉਣ ਤੋਂ ਬਾਅਦ ਗੁਰਚਰਨ ਸਿੰਘ ਦੀ ਸ਼ਿਕਾਇਤ 'ਤੇ 13 ਨਵੰਬਰ ਨੂੰ ਵੱਡੀ ਗਿਣਤੀ 'ਚ ਪੁਲਿਸ ਪਿੰਡ ਦੇਹਲਾ ਸ਼ੀਹਾਂ ਪਹੁੰਚੀ ਤੇ ਗੁਰਚਰਨ ਸਿੰਘ ਦੀ ਸ਼ਿਕਾਇਤ ਤੇ ਪਿੰਡ ਦੇ ਦਰਜਨਾਂ ਲੋਕਾਂ ਦੇ ਨਾਮ ਤੇ ਅਣਪਛਾਤਿਆਂ ਖਿਲਾਫ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਪਿੰਡ ਦੇ ਮੌਜੂਦਾ ਸਰਪੰਚ, ਸਾਬਕਾ ਸਰਪੰਚਾਂ ਤੇ ਹੋਰ ਮੋਹਤਬਰਾਂ ਨੂੰ ਦੁਬਾਰਾ ਸ਼ਾਮ ਦੇ ਸਮੇਂ ਭਾਰੀ ਪੁਲਿਸ ਬਲ ਲਿਜਾ ਕੇ ਧੱਕਾ ਮੁੱਕੀ ਕਰਦਿਆਂ ਗੱਡੀਆਂ ਵਿੱਚ ਸੁੱਟ ਲਿਆ ਜਾਂਦਾ ਹੈ ਤੇ ਲੋਕਾਂ ਵੱਲੋਂ ਪੁਲਿਸ ਦੀਆਂ ਗੱਡੀਆਂ ਘੇਰ ਕੇ ਗਿ੍ਫਤਾਰ ਕੀਤੇ ਲੋਕਾਂ ਨੂੰ ਛੁਡਾ ਲਿਆ ਜਾਂਦਾ ਹੈ ਤਾਂ ਪੁਲਿਸ ਵੱਲੋਂ ਇੱਕ ਹੋਰ ਪਰਚਾ ਪੁਲਿਸ ਮੁਲਾਜ਼ਮ ਦੇ ਬਿਆਨਾਂ 'ਤੇ ਦਰਜਨਾਂ ਲੋਕਾਂ ਖਿਲਾਫ ਕੀਤਾ ਜਾਂਦਾ ਹੈ | ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਨਾਲ ਮਿਲ ਬੈਠ ਕੇ ਮਸਲੇ ਨੂੰ ਸ਼ਾਂਤ, ਹੱਲ ਕਰਨ 'ਚ ਨਕਾਮ ਰਿਹਾ ਤੇ ਉਨ੍ਹਾਂ ਲੋਕਾਂ ਖਿਲਾਫ ਵੀ ਪਰਚੇ ਕਰਦੇ ਦਿੱਤੇ ਜੋ ਉਸ ਮੌਕੇ ਪਿੰਡ ਵਿੱਚ ਵੀ ਹਾਜ਼ਰ ਨਹੀਂ ਸੀ | ਉਨ੍ਹਾਂ ਕਿਹਾ ਕਿ ਇਨ੍ਹਾਂ ਝੂਠੇ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਉਸ ਸਮੇਂ ਤੋਂ ਹੀ ਅਸੀਂ ਡੀ.ਐਸ.ਪੀ ਮੂਨਕ, ਥਾਣਾ ਮੁਖੀ ਮੂਨਕ ਨੂੰ ਮਿਲ ਰਹੇ ਹਾਂ, ਹਰ ਵਾਰ ਥੋੜਾ ਸਮਾਂ ਮੰਗਿਆ ਜਾਂਦਾ ਹੈ ਪਰ ਅਜੇ ਤੱਕ ਪਰਚੇ ਰੱਦ ਕਰਨ ਲਈ ਕੋਈ ਕਾਰਵਾਈ ਨਹੀਂ ਸ਼ੁਰੂ ਕੀਤੀ ਜਿਸ ਦੇ ਚਲਦਿਆਂ ਅੱਜ ਥਾਣਾ ਮੂਨਕ ਅੱਗੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਝੂਠੇ ਪਰਚੇ ਰੱਦ ਨਹੀਂ ਕਰ ਦਿੱਤੇ ਜਾਂਦੇ | ਇਸ ਮੌਕੇ ਪਰਸ ਰਾਮ ਕੱਲਰ ਭੈਣੀ, ਗੁਰਚਰਨ ਸਿੰਘ ਲਹਿਲ ਕਲਾਂ, ਮਿੱਠੂ ਸਿੰਘ ਭੂਟਾਲ ਕਲਾਂ, ਮੇਜਰ ਸਿੰਘ ਸੁਰਜਣ ਭੈਣੀ, ਬਿੰਦਰ ਲਹਿਲ ਕਲਾਂ, ਗੁਰਪ੍ਰੀਤ ਡੂਡੀਆ, ਜਸਪਾਲ ਸਿੰਘ ਸਰਪੰਚ ਦੇਹਲਾ, ਮਲਕੀਤ ਸਿੰਘ ਸਰਪੰਚ ਬੱਲਰਾਂ, ਸੁਖਦੇਵ ਸਿੰਘ ਬੱਲਰਾਂ, ਕਾਕਾ ਸਿੰਘ ਸਲੇਮਗੜ, ਹਰਪਾਲ ਸਿੰਘ, ਕੁਲਵੰਤ ਸਿੰਘ, ਹਰਦੀਪ ਸਿੰਘ, ਬਲੌਰ ਸਿੰਘ, ਜੈ ਭਗਵਾਨ ਮੂਨਕ, ਕੁਲਵੰਤ ਦੇਹਲਾ,

Ad Position 22
No active advertisement
ਪਿਛਲੀ ਖ਼ਬਰ ਬੱਸ ਹਾਦਸਾਗ੍ਰਸਤ ਹੋਣ ਕਾਰਨ ਅੱਠ ਵਿਅਕਤੀ ਜ਼ਖਮੀ <br/> ਅਗਲੀ ਖ਼ਬਰ ਕਾਰ ਦੀ ਲਪੇਟ 'ਚ ਆਉਣ ਕਾਰਨ ਇਕ ਅÏਰਤ ਸਮੇਤ ਦੋ ਗੰਭੀਰ ਜ਼ਖਮੀ <br/>
Ad Position 24