22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਦੇ ਵਿਦਿਆਰਥੀਆਂ ਨੇ ਆਈ.ਆਈ.ਟੀ. ਦਿੱਲੀ 'ਚ ਸਕੂਲ ਯੂਥ ਆਈ.ਡੀ.ਅਥਾਨ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਦੇ ਵਿਦਿਆਰਥੀਆਂ ਵਲੋਂ ਆਈ.ਆਈ.ਟੀ ਦਿੱਲੀ ਵਿਚ ਸਕੂਲ ਯੂਥ ਆਈਡੀਅਥਾਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਸਨਮਾਨ ਕਰਦੇ ਹੋਏ ਪਿ੍ੰਸੀਪਲ ਸਤਿਬੀਰ ਸਿੰਘ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 02-02-2026
ਧੂਰੀ, 1 ਫ਼ਰਵਰੀ (ਲਖਵੀਰ ਸਿੰਘ ਧਾਂਦਰਾ) - ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਦੇ ਪੰਜ ਵਿਦਿਆਰਥੀਆਂ ਪੰਸ਼ੂਲ ਬਾਂਸਲ, ਸਾਕੇਤ ਬਾਂਸਲ, ਉਧੇ ਬਾਂਸਲ, ਸ਼ਾਹਜ਼ੇਬ ਘਾਨਵੀ ਅਤੇ ਨਬਹਾਨ ਸਿੱਦੀਕੀ ਨੇ ਆਪਣੇ ਮਾਰਗਦਰਸ਼ਕ ਭੁਪਿੰਦਰ ਸ਼ਰਮਾ ਸਰ ਦੇ ਨਾਲ ਆਈ.ਆਈ.ਟੀ ਦਿੱਲੀ ਵਿਖੇ ਆਯੋਜਿਤ ਸਕੂਲ ਯੂਥ ਆਈ.ਡੀ.ਅਥਾਨ (2025-26) ਵਿਚ ਭਾਗ ਲਿਆ | ਇਹ ਰਾਸ਼ਟਰੀ ਪੱਧਰ ਦਾ ਮੁਕਾਬਲਾ ਸੀ.ਬੀ.ਐਸ.ਈ, ਐਮ.ਈ.ਪੀ.ਐਸ.ਸੀ ਅਤੇ ਥਿੰਕ ਸਟਾਰਟਅਪ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਦੇਸ਼ ਭਰ ਤੋਂ 1,00,000 ਤੋਂ ਵੱਧ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ਕੇਵਲ 125 ਟੀਮਾਂ ਨੂੰ ਗ੍ਰੈਂਡ ਫਿਨਾਲੇ ਲਈ ਚੁਣਿਆ ਗਿਆ | ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਸੋਚ, ਆਤਮ-ਵਿਸ਼ਵਾਸ, ਨੇਤ੍ਰਤਵ ਅਤੇ ਵਿਚਾਰ ਪ੍ਰਸਤੁਤੀ ਦੇ ਆਧਾਰ 'ਤੇ 125 ਸਿਖਰਲੀ ਟੀਮਾਂ ਵਿਚ ਆਪਣਾ ਸਥਾਨ ਬਣਾਇਆ ਅਤੇ ਉਨ੍ਹਾਂ ਨੂੰ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਸਕੂਲ ਲਈ ਹੋਰ ਮਾਣ ਦੀ ਗੱਲ ਇਹ ਰਹੀ ਕਿ ਵਿਦਿਆਰਥੀਆਂ ਦੇ ਮਾਰਗ ਦਰਸ਼ਕ ਭੁਪਿੰਦਰ ਸ਼ਰਮਾ ਸਰ ਨੂੰ 'ਟੀਚਰ ਆਫ਼ ਇਨੋਵੇਸ਼ਨ' ਸ਼੍ਰੇਣੀ ਹੇਠ 'ਬਰਾਂਜ਼ ਅਵਾਰਡUਨਾਲ ਨਿਵਾਜਿਆ ਗਿਆ, ਜਿਸ ਨਾਲ ਸਕੂਲ ਦਾ ਨਾਮ ਰਾਸ਼ਟਰੀ ਪੱਧਰ 'ਤੇ ਰੌਸ਼ਨ ਹੋਇਆ | ਇਸ ਮੌਕੇ 'ਤੇ ਆਈ.ਆਈ.ਟੀ ਦਿੱਲੀ ਦੇ ਪ੍ਰੋਫੈਸਰ ਵਿਵੇਕ ਬੂਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਕਨਾਲੋਜੀ ਸਿੱਖਿਆ ਨਾਲ ਜਲਦੀ ਜਾਣ-ਪਛਾਣ ਹੀ ਸਫ਼ਲ ਸਟਾਰਟਅਪਸ ਦੀ ਨੀਂਹ ਪਾਉਂਦੀ ਹੈ | ਉੱਥੇ ਹੀ ਆਈ.ਡੀ.ਅਥਾਨ ਦੇ ਪੋ੍ਰਗਰਾਮ ਡਾਇਰੈਕਟਰ ਸੰਜੀਵਾ ਸ਼ਿਵੇਸ਼ ਨੇ ਕਿਹਾ ਕਿ ਸਕੂਲ ਪੱਧਰ 'ਤੇ ਉਦਯੋਗਪਤੀ ਸੋਚ ਨੂੰ ਉਤਸ਼ਾਹਿਤ ਕਰਨਾ ਵਿਦਿਆਰਥੀਆਂ ਨੂੰ ਨਿਰਭੀਕ ਸੋਚਣ ਅਤੇ ਦਿ੍ੜਤਾ ਨਾਲ ਕਾਰਵਾਈ ਕਰਨ ਯੋਗ ਬਣਾਉਂਦਾ ਹੈ, ਜੋ ਭਾਰਤ ਦੀ ਅਪਾਰ ਯੁਵਾ ਸਮਰੱਥਾ ਨੂੰ ਦਰਸਾਉਂਦਾ ਹੈ | ਸਕੂਲ ਪ੍ਰਬੰਧਨ ਨੇ ਵਿਦਿਆਰਥੀਆਂ ਅਤੇ ਅਧਿਆਪਕ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਨਵੇਂ ਮੌਕੇ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਸਿੰਘ-ਸਿੰਘਣੀਆਂ ਦੀ ਯਾਦ 'ਚ ਸਾਲਾਨਾ ਸ਼ਹੀਦੀ ਸਮਾਗਮ 5 ਨੂੰ <br/> ਅਗਲੀ ਖ਼ਬਰ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਹੈਮਰ ਥਰੋਅ ਅਤੇ ਡਿਸਕਸ ਥ੍ਰੋਅ ਵਿਚ ਸਿਲਵਰ ਮੈਡਲ ਜਿੱਤੇ <br/>
Ad Position 24