12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸੰਤ ਉੱਤਰਦੇਵ ਦੀ ਯਾਦ 'ਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 03-02-2026
ਸ਼ੇਰਪੁਰ, 2 ਫਰਵਰੀ (ਦਰਸ਼ਨ ਸਿੰਘ ਖੇੜੀ) - ਬੜਿੰਗ ਪੱਤੀ ਸ਼ੇਰਪੁਰ ਦੀ ਸੰਗਤ ਵਲੋਂ ਸੰਤ ਉੱਤਰਦੇਵ ਦੀ ਯਾਦ 'ਚ ਬਾਬਾ ਧੰਨਾ ਸਿੰਘ ਅਤੇ ਤੇਜਿੰਦਰ ਸਿੰਘ ਬੜਿੰਗ ਦੀ ਅਗਵਾਈ ਹੇਠ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਭਗਤਾਂ, ਪੀਰਾਂ ਫ਼ਕੀਰਾਂ, ਸੂਰਮਿਆਂ, ਸੰਤ ਮਹਾਂਪੁਰਸ਼ਾਂ, ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਹੈ | ਉਨ੍ਹਾਂ ਕਿਹਾ ਕਿ ਸੰਤ ਮਹਾਂਪੁਰਸ਼ਾਂ ਦੇ ਪਰਉਪਕਾਰੀ ਜੀਵਨ ਤੋਂ ਸਾਨੂੰ ਪ੍ਰੇਰਿਤ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸੰਤ ਉੱਤਰਦੇਵ ਨੇ ਗੁਰਬਾਣੀ ਦੇ ਆਸ਼ੇ ਅਨੁਸਾਰ ਸੰਗਤਾਂ ਨੂੰ ਸੰਗਤ ਤੇ ਪੰਗਤ ਦੇ ਸੰਕਲਪ ਨੂੰ ਲੰਗਰਾਂ ਦੀ ਸੇਵਾ ਕਰ ਕੇ ਰੂਪਮਾਨ ਕੀਤਾ | ਉਨ੍ਹਾਂ ਕਿਹਾ ਕਿ ਸੰਤਾਂ ਨੇ ਦਾਜ਼ ਪ੍ਰਥਾ ਤੋਂ ਬਗੈਰ ਅਨੇਕਾਂ ਜੋੜਿਆ ਨੂੰ ਵਿਆਹ ਦੇ ਬੰਧਨ ਵਿਚ ਬੰਨਿਆ | ਇਸ ਮੌਕੇ ਬਾਬਾ ਜਗਜੀਤ ਸਿੰਘ ਕਾਤਰੋਂ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਵਿਖਿਆਨ ਰਾਹੀਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਰਪੰਚ ਰਾਜਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ, ਭਾਈ ਗੁਰਮੀਤ ਸਿੰਘ ਜਵੰਧਾ, ਕਾਂਗਰਸੀ ਆਗੂ ਅਮਨਦੀਪ ਸਿੰਘ ਬਦੇਸ਼ਾ, ਸੁਖਮਿੰਦਰ ਸਿੰਘ ਧਾਲੀਵਾਲ, ਰਣਜੀਤ ਸਿੰਘ ਥਿੰਦ, ਅਮਰੀਕ ਸਿੰਘ ਜਵੰਧਾ, ਭਾਈ ਸੁਖਦੇਵ ਸਿੰਘ ਦਿਉਸੀ, ਦਲਵੀਰ ਸਿੰਘ ਗਰੇਵਾਲ, ਰਣਜੀਤ ਸਿੰਘ ਧਾਲੀਵਾਲ, ਰਮਨਦੀਪ ਸਿੰਘ ਬੜਿੰਗ, ਅਮਰੀਕ ਸਿੰਘ ਬੜਿੰਗ, ਦਲਵੀਰ ਸਿੰਘ ਬੜਿੰਗ ਅਤੇ ਐਨ ਆਰ ਆਈ ਮਾਸਟਰ ਰਣਜੀਤ ਸਿੰਘ ਨੇ ਵੀ ਸੰਗਤਾਂ ਸਮੇਤ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਸਿਪਾਹੀ ਗੁਰਦੀਪ ਸਿੰਘ ਦਾ ਫ਼ੌਜੀ ਟੁਕੜੀ ਵਲੋਂ ਸਲਾਮੀ ਦੇਣ ਬਾਅਦ ਸਸਕਾਰ ਕੀਤਾ <br/> ਅਗਲੀ ਖ਼ਬਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ
Ad Position 24