ਸ਼ੇਰਪੁਰ, 2 ਫ਼ਰਵਰੀ (ਦਰਸ਼ਨ ਸਿੰਘ ਖੇੜੀ) - ਫ਼ੌਜ ਦੇ ਸਿਪਾਹੀ ਗੁਰਦੀਪ ਸਿੰਘ ਪੁੱਤਰ ਸਾਬਕਾ ਹੌਲਦਾਰ ਬੁੱਧ ਸਿੰਘ ਦਾ ਅੱਜ ਸੇਜਲ ਅੱਖਾਂ ਨਾਲ ਉਨ੍ਹਾਂ ਦੀ ਜਨਮ ਭੂਮੀ ਪਿੰਡ ਖੇੜੀ ਖ਼ੁਰਦ ਨੇੜੇ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਵਿਖੇ ਸਸਕਾਰ ਕੀਤਾ ਗਿਆ | ਇਸ ਸਮੇਂ ਸੈਨਿਕ ਗੁਰਦੀਪ ਸਿੰਘ ਅਮਰ ਰਹੇ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਲੋਕਾਂ ਵਲੋਂ ਸੈਨਿਕ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਫ਼ੌਜ ਦੇ ਅਧਿਕਾਰੀਆਂ ਅਤੇ ਸਾਬਕਾ ਸੈਨਿਕਾਂ ਦੀ ਜਥੇਬੰਦੀ ਦੇ ਆਗੂਆਂ ਵਲੋਂ ਸੈਨਿਕ ਗੁਰਦੀਪ ਸਿੰਘ ਨੂੰ ਫ਼ੁਲ ਮਾਲਾ ਭੇਟ ਕੀਤੀਆਂ ਗਈਆਂ ਅਤੇ ਫ਼ੌਜ ਦੇ ਜਵਾਨਾਂ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ | ਇਸ ਮੌਕੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਸ਼ੇਰਪੁਰ, ਸਾਬਕਾ ਸਰਪੰਚ ਰਣਜੀਤ ਸਿੰਘ ਖੇੜੀ ਖ਼ੁਰਦ, ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਡੇਅਰੀਵਾਲਾ, ਕਾਂਗਰਸੀ ਆਗੂ ਬਨੀ ਖਹਿਰਾ, ਜਸਵੀਰ ਸਿੰਘ ਖੇੜੀ, ਕਮਲਜੀਤ ਸਿੰਘ ਚੱਕ, ਗੁਰਮੇਲ ਸਿੰਘ ਮੌੜ, ਸਾਬਕਾ ਸੈਨਿਕ ਆਗੂਆਂ ਵਲੋਂ ਪ੍ਰਮਜੀਤ ਸਿੰਘ ਢੀਂਡਸਾ, ਸੁਖਦੇਵ ਸਿੰਘ ਕਿਲ੍ਹਾ ਹਕੀਮਾਂ, ਅਜਮੇਰ ਸਿੰਘ ਧੂਰੀ, ਹੈਪੀ ਅÏਲਖ, ਚਰਨ ਸਿੰਘ ਖੇੜੀ, ਹਰਪ੍ਰੀਤ ਸਿੰਘ ਟਿੱਬਾ, ਬਲਵਿੰਦਰ ਸਿੰਘ, ਕਾਲਾ ਸਿੰਘ ਖੇੜੀ ਕਲਾਂ ਆਦਿ ਆਗੂ ਮੌਜੂਦ ਸਨ |