13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸੰਗਰੂਰ ਵਿਚ ਕੁੱਤਿਆਂ ਦਾ ਕਹਿਰ ਨਿਰੰਤਰ ਜਾਰੀ, ਇੱਕ ਹੋਰ ਬੱਚਾ ਹਸਪਤਾਲ ਪੁੱਜਿਆ <br/>

Ad Position 21
No active advertisement
ਅਜੀਤ ਡੈਸਕ 03-02-2026
ਸੰਗਰੂਰ, 2 ਫਰਵਰੀ (ਅਮਨਦੀਪ ਸਿੰਘ ਬਿੱਟਾ) - ਭਾਰਤੀਯ ਅੰਬੇਡਕਰ ਮਿਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਸੰਗਰੂਰ ਵਿਚ ਆਵਾਰਾ ਕੁੱਤਿਆ ਦਾ ਕਹਿਰ ਇਨ੍ਹਾਂ ਜ਼ਿਆਦਾ ਵਧਦਾ ਜਾ ਰਿਹਾ ਹੈ ਕਿ ਰੋਜ਼ਾਨਾ ਕੋਈ ਨਾ ਕੋਈ ਸ਼ਿਕਾਰ ਹੋ ਰਿਹਾ ਹੈ | ਸਿਵਲ ਹਸਪਤਾਲ ਸੰਗਰੂਰ ਵਿਚ ਆਵਾਰਾ ਕੁੱਤਿਆ ਦੇ ਕਹਿਰ ਦਾ ਸ਼ਿਕਾਰ ਹੋਏ ਮਾਸੂਮ ਬੱਚੇ ਗਗਨਦੀਪ ਸਿੰਘ ਵਾਸੀ ਸੁੰਦਰ ਬਸਤੀ ਦਾ ਹਾਲ ਚਾਲ ਪੁੱਛਣ ਆਏ ਕਾਂਗੜਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੁੰਦਰ ਬਸਤੀ ਦੀ ਵਸਨੀਕ ਦਲਿਤ ਮਹਿਲਾ ਅਨੀਤਾ, ਫਿਰ ਚਾਰ ਸਾਲਾ ਦਾ ਬੱਚਾ ਰੋਹਿਤ ਨੂੰ ਕੁੱਤਿਆ ਦੇ ਕਹਿਰ ਦਾ ਸ਼ਿਕਾਰ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆ ਦਾ ਸੰਗਰੂਰ ਵਿਚ ਬਾਰੀ ਖ਼ੌਫ਼ ਹੈ ਅਤੇ ਪ੍ਰੇਸ਼ਾਨ ਸ਼ਹਿਰੀ ਹੁਣ ਆਪਣੇ ਆਪ ਨੂੰ ਬੇਵੱਸ ਮੰਨ ਰਹੇ ਹਨ | ਸ਼ਹਿਰ ਦੇ ਹਰ ਮੁਹੱਲੇ, ਬਨਾਸਰ ਬਾਗ਼ ਜੋ ਹੋਰ ਪਬਲਿਕ ਥਾਵਾਂ ਦੇ ਨਾਲ-ਨਾਲ ਬਾਜ਼ਾਰਾਂ ਵਿਚ ਆਵਾਰਾ ਕੁੱਤੇ ਘੁੰਮ ਰਹੇ ਹਨ ਅਤੇ ਲੋਕ ਨਿਰੰਤਰ ਇਨ੍ਹਾਂ ਦੇ ਪ੍ਰਕੋਪ ਦਾ ਸ਼ਿਕਾਰ ਹੋ ਰਹੇ ਹਨ | ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ਉੱਤੇ ਕੁੱਤਿਆ ਦੇ ਕਹਿਰ ਸਬੰਧੀ ਉਹ ਜਾਣ ਕਰਵਾ ਚੁੱਕੇ ਹਨ ਪਰ ਕੁੱਤਿਆ ਦੇ ਕਹਿਰ ਤੋਂ ਛੁਟਕਾਰਾ ਦਿਵਾਉਣ ਲਈ ਪ੍ਰਸ਼ਾਸਨ ਨੇ ਕੋਈ ਕਦਮ ਨਹੀ ਚੁੱਕਿਆ ਹੈ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਆਵਾਰਾ ਕੁੱਤਿਆਂ ਕੋਈ ਠੋਸ ਹੱਲ ਨਾ ਕੀਤਾ ਤਾਂ ਉਹ ਸੰਗਰੂਰ ਦੇ ਸ਼ਹਿਰੀਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਣ ਲਈ ਮਜਬੂਰ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਵਾਈ.ਐਸ. ਪਬਲਿਕ ਸਕੂਲ ਵਿਖੇ ਰਾਸ਼ਟਰੀ ਸਟਾਰਟਅੱਪ ਦਿਵਸ ਮਨਾਇਆ <br/> ਅਗਲੀ ਖ਼ਬਰ ਸਿਪਾਹੀ ਗੁਰਦੀਪ ਸਿੰਘ ਦਾ ਫ਼ੌਜੀ ਟੁਕੜੀ ਵਲੋਂ ਸਲਾਮੀ ਦੇਣ ਬਾਅਦ ਸਸਕਾਰ ਕੀਤਾ <br/>
Ad Position 24