ਬਰਨਾਲਾ, 2 ਫਰਵਰੀ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਿਖੇ ਰਾਸ਼ਟਰੀ ਸਟਾਰਟ-ਅੱਪ ਦਿਵਸ ਮਨਾਇਆ ਗਿਆ | ਜਿਸ ਦਾ ਵਿਸ਼ਾ 'ਡਰੀਮ ਬਿਗ, ਸਟਾਰਟ ਸਮਾਲ-ਧੀਰੂਭਾਈ ਅੰਬਾਨੀ ਵੇ' ਸੀ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਉਦਯੋਗਪਤੀ ਸੋਚ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਮਹਾਨ ਉਦਯੋਗਪਤੀ ਧੀਰੂਭਾਈ ਅੰਬਾਨੀ ਦੀ ਜੀਵਨ ਯਾਤਰਾ ਤੋਂ ਪ੍ਰੇਰਨਾ ਦੇਣਾ ਸੀ, ਜਿਨ੍ਹਾਂ ਨੇ ਸਧਾਰਣ ਸ਼ੁਰੂਆਤ ਤੋਂ ਭਾਰਤ ਦੇ ਸਭ ਤੋਂ ਵੱਡੇ ਵਪਾਰਕ ਸਾਮਰਾਜਾਂ ਵਿਚੋਂ ਇਕ ਦੀ ਨੀਂਹ ਰੱਖੀ | ਸਮਾਗਮ ਦੌਰਾਨ ਧੀਰੂਭਾਈ ਅੰਬਾਨੀ ਦੀ ਉਦਯੋਗਪਤੀ ਯਾਤਰਾ 'ਤੇ ਆਧਾਰਿਤ ਇਕ ਪ੍ਰੇਰਣਾਦਾਇਕ ਪ੍ਰੈਜੇਟੇਸ਼ਨ ਦਿੱਤੀ ਗਈ | ਇਸ ਮੌਕੇ ਪਿ੍ੰਸੀਪਲ ਸ੍ਰੀ ਮੋਹਿਤ ਜਿੰਦਲ ਨੇ ਕਿਹਾ ਕਿ ਸਕੂਲ ਦੀ ਸੋਚ ਅਨੁਸਾਰ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਵਿਦਿਆਰਥੀਆਂ ਨੂੰ ਨਵੀਨਤਾਕਾਰ ਅਤੇ ਮੌਕਿਆਂ ਦੇ ਸਿਰਜਣਹਾਰ ਬਣਾਉਣਾ ਲਾਜ਼ਮੀ ਹੈ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |