13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਭੋਗੀਵਾਲ ਸਕੂਲ ਵਿਖੇ ਮਨਾਇਆ ਖੇਡ ਦਿਵਸ <br/>

Ad Position 21
No active advertisement
ਅਜੀਤ ਡੈਸਕ 03-02-2026
ਕੁੱਪ ਕਲਾਂ, 2 ਫਰਵਰੀ (ਸੁਖਜਿੰਦਰ ਸਿੰਘ ਝੱਲ) - ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੋਗੀਵਾਲ ਵਿਖੇ ਪਿ੍ੰਸੀਪਲ ਸ੍ਰੀਮਤੀ ਆਰਤੀ ਗੁਪਤਾ ਦੀ ਸਰਪ੍ਰਸਤੀ ਹੇਠ ਸ. ਜਰਨੈਲ ਸਿੰਘ, ਸ੍ਰੀਮਤੀ ਜਸਵੀਰ ਕੌਰ,ਸ੍ਰੀਮਤੀ ਬਲਵੀਰ ਕੌਰ ਅਤੇ ਸਪੋਰਟਸ ਅਧਿਆਪਕਾਂ ਮਨਦੀਪ ਸਿੰਘ ਅਤੇ ਜੀਵਨ ਕੁਮਾਰ ਦੀ ਰਹਿਨੁਮਾਈ ਵਿਚ ਸਕੂਲ ਦਾ ਪਹਿਲਾ ਖੇਡ ਦਿਵਸ ਬਹੁਤ ਹੀ ਜੋਸ਼ ਮਈ ਢੰਗ ਨਾਲ ਮਨਾਇਆ ਗਿਆ | ਖੇਡ ਦਿਵਸ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ ਅਤੇ ਨਾਲ ਹੀ ਸਕੂਲ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਦੇ ਨਾਲ ਨਾਲ ਮਾਰਚ ਪਾਸਟ ਕੀਤਾ ਗਿਆ |ਸਾਰੇ ਸਕੂਲ ਨੂੰ ਰੰਗ ਬਰੰਗੀਆਂ ਝੰਡੀਆਂ ਅਤੇ ਗ਼ੁਬਾਰਿਆਂ ਨਾਲ ਸਜਾਇਆ ਗਿਆ | ਪਿ੍ੰਸੀਪਲ ਆਰਤੀ ਗੁਪਤਾ ਨੇ ਗ਼ੁਬਾਰੇ ਉੜਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ | ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਜਿਵੇਂ ਕਿ 80 ਮੀਟਰ ਰੇਸ, ਹਰਡਲ ਰੇਸ, ਸੈਕ ਰੇਸ, ਨੀਡਲ ਅਤੇ ਥਰੈਂਡ ਰੇਸ, ਮਟਕਾ ਰੇਸ ਆਦਿ ਵਿਚ ਵੱਧ ਚੜ ਕੇ ਹਿੱਸਾ ਲਿਆ | ਸਕੂਲ ਦੀਆਂ ਅਧਿਆਪਕਾਵਾਂ ਵਲੋਂ ਵੀ ਮਟਕਾ ਰੇਸ ਵਿਚ ਹਿੱਸਾ ਲਿਆ ਗਿਆ, ਜਿਸ ਵਿਚ ਸ੍ਰੀਮਤੀ ਸ਼ਿੰਦਰਪਾਲ ਕੌਰ ਨੇ ਪਹਿਲਾ, ਪਰਮਜੀਤ ਕੌਰ ਨੇ ਦੂਜਾ ਅਤੇ ਸੰਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਵਿਦਿਆਰਥੀਆਂ ਵਲੋਂ ਪ੍ਰਾਪਤ ਕੀਤੀਆਂ ਵੱਖ-ਵੱਖ ਪੁਜ਼ੀਸ਼ਨਾਂ ਲਈ ਉਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਆਰਤੀ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੀ ਅਹਿਮੀਅਤ ਬਾਰੇ ਬਖ਼ੂਬੀ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਵਿਕਾਸ ਵਿਚ ਵੱਡਾ ਰੋਲ ਅਦਾ ਕਰਦੀਆਂ ਹਨ, ਉੱਥੇ ਹੀ ਮਾਨਸਿਕ ਉੱਨਤੀ ਵਿਚ ਵੀ ਇਨ੍ਹਾਂ ਦਾ ਅਹਿਮ ਹਿੱਸਾ ਹੁੰਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਅਨੁਰਾਧਾ ਜੈਨ, ਸੁਨੀਤਾ ਰਾਣੀ, ਅਮਨਦੀਪ ਸਿੰਘ, ਗੁਰਜੀਵਨ ਸਿੰਘ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਫਿਜ਼ੀਕਲ ਲੈਕਚਰਾਰ ਮਨਦੀਪ ਸਿੰਘ ਅਤੇ ਡੀ.ਪੀ. ਜੀਵਨ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ | ਸਕੂਲ ਪਿ੍ੰਸੀਪਲ ਆਰਤੀ ਗੁਪਤਾ ਨੇ ਇਸ ਸਮਾਗਮ ਦੀ ਸਫਲਤਾ ਲਈ ਸਾਰੇ ਸਟਾਫ਼ ਦੀ ਪ੍ਰਸ਼ੰਸਾ ਕੀਤੀ ਤੇ ਨਾਲ ਹੀ ਉਨ੍ਹਾਂ ਨੂੰ ਇਸ ਸਫਲ ਕਾਰਜ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਗਰੀਨ ਐਵੇਨਿਊ ਬਣਿਆ ਗੰਦਗੀ ਐਵੇਨਿਊ - ਰਿੰਪੀ ਕੜਵਲ ਅਗਲੀ ਖ਼ਬਰ ਰਾਜਵੰਤ ਸਿੰਘ ਘੁੱਲੀ ਦਾ ਮੁੱਖ ਮੰਤਰੀ ਸਹਾਇਤਾ ਕੇਂਦਰ ਵਿਖੇ ਪੁੱਜਣ 'ਤੇ 'ਆਪ' ਆਗੂਆਂ ਵਲੋਂ ਭਰਵਾਂ ਸਵਾਗਤ <br/>
Ad Position 24