ਸ਼ੇਰਪੁਰ, 3 ਫਰਵਰੀ (ਜੋਸ਼ੀ, ਖੇੜੀ) - ਮਾਤਾ ਦਰਜਨਾ ਦੇਵੀ ਚੈਰੀਟੇਬਲ ਟਰੱਸਟ ਸ਼ੇਰਪੁਰ ਵਲੋਂ ਅੱਖਾਂ ਦੀ ਜਾਂਚ ਸਬੰਧੀ ਮੁਫ਼ਤ ਮੈਡੀਕਲ ਕੈਂਪ ਨੇੜੇ ਬੱਸ ਅੱਡਾ ਸ਼ੇਰਪੁਰ ਵਿਖੇ ਲਗਾਇਆ ਗਿਆ | ਇਸ ਕੈਂਪ ਵਿਚ ਬਰਨਾਲਾ ਤੋਂ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਡਾ.ਅਮੋਲਦੀਪ ਕੌਰ, ਡਾ. ਕਮਲਜੀਤ ਸਿੰਘ, ਡਾ ਕਿਰਤੇਸ ਗੋਇਲ ਦੀ ਅਗਵਾਈ ਹੇਠ ਡਾਕਟਰੀ ਟੀਮ ਨੇ ਕਰੀਬ 350 ਮਰੀਜ਼ਾਂ ਦੀ ਜਾਂਚ ਕੀਤੀ | ਜਾਂਚ ਉਪਰਾਂਤ 40 ਮਰੀਜ਼ਾਂ ਨੂੰ ਆਪੇ੍ਰਸ਼ਨ ਲਈ ਚੁਣਿਆ ਗਿਆ, 310 ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਠੇਕੇਦਾਰ ਜੈ ਹਿੰਦ ਸਿੰਗਲਾ, ਨਵਲ ਸਿੰਗਲਾ, ਚਮਨ ਸਿੰਗਲਾ, ਜਗਦੀਪ ਸਿੰਗਲਾ, ਠੇਕੇਦਾਰ ਧਰਮਿੰਦਰ ਸਿੰਗਲਾ, ਅੰਕਰ ਸਿੰਗਲਾ, ਬਲਵਿੰਦਰ ਸਿੰਗਲਾ, ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਰਾਜਵਿੰਦਰ ਸਿੰਘ, ਮੇਜਰ ਸਿੰਘ ਅਲੀਪੁਰ, ਜਗਜੀਤ ਸਿੰਘ, ਬਲਾਕ ਪ੍ਰਧਾਨ ਹੈਪੀ ਅÏਲਖ, ਸੰਦੀਪ ਕੁਮਾਰ ਮਾਹਮਦਪੁਰ, ਕੋਮਲ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ |