ਨਸ਼ਾ ਮੁਕਤ ਵਿਕਸਿਤ ਭਾਰਤ ਮੁਹਿੰਮ ਤਹਿਤ ਮੈਰਾਥਾਨ ਦੌੜ ਕਰਵਾਈ
ਸੁਨਾਮ ਊਧਮ ਸਿੰਘ ਵਾਲਾ, 6 ਨਵੰਬਰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸਥਾਨਕ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿਚ ਐਨ. ਐਸ.
ਸੁਨਾਮ ਊਧਮ ਸਿੰਘ ਵਾਲਾ, 6 ਨਵੰਬਰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸਥਾਨਕ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿਚ ਐਨ.ਐਸ.ਐਸ. ਅਤੇ ਐਮ.ਸੀ.ਸੀ. ਵਿਭਾਗ ਵਲੋਂ ਸਾਂਝੇ ਤੌਰ ਤੇ ਨਸ਼ਾ ਮੁਕਤ ਵਿਕਸਿਤ ਭਾਰਤ ਮੁਹਿੰਮ ਤਹਿਤ ਮੈਰਾਥਾਨ ਦੌੜ ਕਰਵਾਈ ਗਈ ਜਿਸ ਵਿਚ ਐਸਡੀਐਮ ਸੁਨਾਮ ਗਗਨਦੀਪ ਸਿੰਘ ਅਤੇ ਐਨ.ਐਸ.ਐਸ. ਵਿਭਾਗ ਵਲੋਂ ਗੋਦ ਲਏ ਪਿੰਡ ਮਾਡਲ ਟਾਊਨ ਸ਼ੇਰੋਂ ਦੇ ਸਰਪੰਚ ਸਿਕੰਦਰ ਸਿੰਘ ਸ਼ਾਮਿਲ ਹੋਏ। ਐਸਡੀਐਮ ਗਗਨਦੀਪ ਸਿੰਘ ਨੇ ਵਲੰਟੀਅਰਜ਼ ਅਤੇ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਭਾਰਤ ਬਣਾਉਣ ਤਹਿਤ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ ਇਸ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਮੈਰਾਥਾਨ ਦੀ ਸ਼ੁਰੂਆਤ ਐਸ.ਡੀ.ਐਮ. ਗਗਨਦੀਪ ਸਿੰਘ ਸੁਨਾਮ ਵਲੋਂ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ, ਐਨ.ਐਸ.ਐਸ. ਵਿਭਾਗ ਦੇ ਪ੍ਰੋਗਰਾਫੀਸਰ ਡਾ ਮਨੀਤਾ ਜੋਸ਼ੀ, ਪ੍ਰੋ. ਕਾਲਾ ਸਿੰਘ, ਪ੍ਰੋ . ਗੁਰਪ੍ਰੀਤ ਸਿੰਘ, ਡਾ. ਮਨਪ੍ਰੀਤ ਕੌਰ ਹਾਂਡਾ, ਡਾ. ਕੁਲਦੀਪ ਸਿੰਘ ਬਾਹੀਆ, ਪ੍ਰੋ. ਦਲਜੀਤ ਸਿੰਘ, ਡਾ. ਪਰਮਿੰਦਰ ਕੌਰ, ਪ੍ਰੋ. ਸਿਮਰਨਜੀਤ ਕੌਰ ਅਤੇ ਪ੍ਰੋ. ਸਤਵਿੰਦਰ ਸਿੰਘ ਆਦਿ ਮੌਜੂਦ ਸਨ।