06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਵਾਪਸ ਕਰਨ ਪੈਣਗੇ 80 ਔਰਤਾਂ ਨੂੰ ਆਪਣੇ ਖਾਤੇ ਵਿੱਚ ਮਿਲੇ ਪੈਸੇ

ਸੰਗਰੂਰ, 6 ਨਵੰਬਰ (ਧੀਰਜ ਪਸ਼ੌਰੀਆ)-ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਵੀ ਇਸ ਸਕੀਮ ਦਾ ਲਾਹਾ ਲੈਂਦਿਆਂ 80 ਦੇ ਕਰੀਬ ਮਹਿਲਾ ਸਰਕਾਰੀ ਕਰਮਚਾਰੀਆਂ ਨੇ ਵੀ ਆਪਣੇ ਮੋਬਾਈਲਾਂ ਤੇ ਟੂੰ ਟੂੰ ਕਰਵਾ ਲਈ ਹੈ ਭਾਵ ਇਹਨਾਂ ਮਹਿਲਾਵਾਂ ਨੇ ਇਸ ਯੋਜਨਾ ਤਹਿਤ ਮਿਲਣ ਵਾਲੇ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਆਪਣੇ ਖਾਤਿਆਂ ਵਿੱਚ ਪਵਾ ਲਏ ਹਨ। ਹੁਣ ਇਹਨਾਂ ਮਹਿਲਾਵਾਂ ਨੂੰ ਜਿੱਥੇ ਖਾਤਿਆਂ ਵਿੱਚ ਆਈ ਰਕਮ ਦੀ ਵਾਪਸੀ ਕਰਨੀ ਪਵੇਗੀ ਉਥੇ ਵਿਭਾਗੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਵੇਗਾ।

Ad Position 21
No active advertisement
ਅਜੀਤ ਡੈਸਕ 07-11-2026
ਸੰਗਰੂਰ, 6 ਨਵੰਬਰ (ਧੀਰਜ ਪਸ਼ੌਰੀਆ)-ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਵੀ ਇਸ ਸਕੀਮ ਦਾ ਲਾਹਾ ਲੈਂਦਿਆਂ 80 ਦੇ ਕਰੀਬ ਮਹਿਲਾ ਸਰਕਾਰੀ ਕਰਮਚਾਰੀਆਂ ਨੇ ਵੀ ਆਪਣੇ ਮੋਬਾਈਲਾਂ ਤੇ ਟੂੰ ਟੂੰ ਕਰਵਾ ਲਈ ਹੈ ਭਾਵ ਇਹਨਾਂ ਮਹਿਲਾਵਾਂ ਨੇ ਇਸ ਯੋਜਨਾ ਤਹਿਤ ਮਿਲਣ ਵਾਲੇ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਆਪਣੇ ਖਾਤਿਆਂ ਵਿੱਚ ਪਵਾ ਲਏ ਹਨ। ਹੁਣ ਇਹਨਾਂ ਮਹਿਲਾਵਾਂ ਨੂੰ ਜਿੱਥੇ ਖਾਤਿਆਂ ਵਿੱਚ ਆਈ ਰਕਮ ਦੀ ਵਾਪਸੀ ਕਰਨੀ ਪਵੇਗੀ ਉਥੇ ਵਿਭਾਗੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਮਹਿਲਾ ਬਾਲ ਵਿਕਾਸ ਵਿਭਾਗ ਪੰਜਾਬ ਨੇ ਸੂਬੇ ਵਿੱਚ 1600 ਦੇ ਕਰੀਬ ਅਜਿਹੀਆਂ ਮਹਿਲਾਵਾਂ ਨੂੰ ਟਰੇਸ ਕੀਤਾ ਹੈ ਜੋ ਜਾਂ ਤਾਂ ਸਰਕਾਰੀ ਕਰਮਚਾਰੀ ਹਨ ਜਾਂ ਫਿਰ ਵੱਖ ਵੱਖ ਵਿਭਾਗਾਂ ਵਿਚੋਂ ਸੇਵਾ ਮੁਕਤ ਹਨ। ਯੋਜਨਾ ਤਹਿਤ ਸਰਕਾਰੀ ਕਰਮਚਾਰੀ ਅਤੇ ਸੇਵਾ ਮੁਕਤ ਮਹਿਲਾਵਾਂ ਤੋਂ ਇਲਾਵਾ ਆਮਦਨ ਕਰ ਭਰਨ ਵਾਲੀਆਂ ਮਹਿਲਾਵਾਂ ਇਸ ਸਕੀਮ ਦੀਆਂ ਲਾਭਪਾਤਰੀ ਨਹੀਂ ਬਣ ਸਕਦੀਆਂ ਹਨ ਪਰ ਟਰੇਸ ਹੋਈਆਂ ਮਹਿਲਾਵਾਂ ਨੇ ਇੰਨਾ ਸ਼ਰਤਾਂ ਦੀ ਕੋਈ ਪ੍ਰਵਾਹ ਨਾ ਕਰਦਿਆਂ ਇਸ ਸਕੀਮ ਦੇ ਫਾਰਮ ਭਰ ਕੇ ਇਸ ਤੋਂ ਲਾਭ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਇਹਨਾ 1600 ਦੇ ਕਰੀਬ ਮਹਿਲਾਵਾਂ ਨੇ ਪੰਜਾਬ ਸਰਕਾਰ ਨੂੰ 50 ਲੱਖ ਰੁਪਏ ਦੇ ਕਰੀਬ ਦਾ ਚੂਨਾ ਲਗਾਇਆ ਹੈ। ਸੰਗਰੂਰ ਦੇ ਕਈ ਸਮਾਜ ਚਿੰਤਕਾਂ ਨੇ ਕੀਤੀ ਅਜਿਹੀ ਹਰਕਤ ਨੂੰ ਅਤਿ ਨਿੰਦਣਯੋਗ ਕਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਲਾਠੀਚਾਰਜ ਦੀ ਨਿੰਦਾ ਅਗਲੀ ਖ਼ਬਰ 20 ਲੱਖ ਰੁਪਏ ਦੀ ਲਾਗਤ ਨਾਲ ਬਣਿਆ ‘ਤਬਲੀਗੀ ਮਰਕਜ਼ ਚੌਂਕ’ ਮਲੇਰਕੋਟਲਾ ਦੀ ਨਵੀਂ ਪਛਾਣ, ਖੁੱਲ੍ਹੀ ਕੁਰਾਨ ਸ਼ਰੀਫ਼ ਦਾ ਢਾ...
Ad Position 24