ਅਮਰਗੜ੍ਹ, 4 ਫਰਵਰੀ (ਪਵਿੱਤਰ ਸਿੰਘ, ਮੰਨਵੀ) - ਸਰਕਾਰੀ ਕਾਲਜ ਅਮਰਗੜ੍ਹ ਵਿਖੇ ਪਿ੍ੰਸੀਪਲ ਮੀਨੂ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਹੱਥੀਂ ਨਸ਼ਿਆਂ ਦੇ ਵਿਰੁੱਧ ਸਲੋਗਲ ਤਿਆਰ ਕੀਤੇ | ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਡਾ. ਅਮਨਦੀਪ ਵਾਤਿਸ਼ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦਾ ਸਮਰਥਨ ਕਰਨ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਪ੍ਰਣ ਕਰ ਲਈਏ ਤਾਂ ਅਸੀਂ ਨਸ਼ੇ ਰਹਿਤ ਰੰਗਲਾ ਪੰਜਾਬ ਸਿਰਜਿਆ ਜਾ ਸਕਦਾ ਹੈ | ਇਸ ਰੈਲੀ ਵਿਚ ਐਨ.ਐਸ.ਐਸ ਪੋ੍ਰਗਰਾਮ ਅਫ਼ਸਰ ਪ੍ਰੋ. ਸੋਨੀਆ ਗੱਖੜ, ਪ੍ਰੋ. ਜਗਜੀਤ ਸਿੰਘ ਹਰੀ, ਪ੍ਰੋ. ਬੰਸੀ ਲਾਲ, ਡਾ. ਸੁਖਦੀਪ ਸਿੰਘ, ਪ੍ਰੋ. ਤਨੂਸ਼ੀ ਜੈਨ, ਪ੍ਰੋ. ਨਜ਼ਮਾ ਪਰਵੀਨ ਡਾ. ਦੀਪਿਕਾ ਜਿੰਦਲ, ਡਾ. ਕਮਲਜੀਤ ਸਿੰਘ, ਪ੍ਰੋ. ਸਤਬੀਰ ਕੌਰ, ਪ੍ਰੋ. ਅਨੀਤਾ, ਸ. ਗੁਰਦੀਪ ਸਿੰਘ ਟਿਵਾਣਾ, ਸ. ਸੰਦੀਪ ਸਿੰਘ ਦਿਉਲ, ਸ. ਸੁਖਪਾਲ ਸਿੰਘ, ਨਿੰਮੋ ਦੇਵੀ, ਹਰਬੰਸ ਕੌਰ ਆਦਿ ਨੇ ਸ਼ਮੂਲੀਅਤ ਕੀਤੀ |