ਸੰਗਰੂਰ, 4 ਫਰਵਰੀ (ਧੀਰਜ ਪਸੌਰੀਆ) - ਗੁਜਰਾਤ ਦੇ ਸੋਮਨਾਥ ਮੰਦਿਰ ਤੋਂ ਚੱਲੀ ਹੋਈ ਸ੍ਰੀ ਸੋਮਨਾਥ ਜੋਤੀ ਲਿੰਗ ਯਾਤਰਾ 20 ਫਰਵਰੀ ਤੋਂ 06 ਮਾਰਚ ਤੱਕ ਪੰਜਾਬ ਵਿਚ ਰਹੇਗੀ | ਇਸ ਯਾਤਰਾ ਨੂੰ ਲੈ ਕੇ ਸੰਗਰੂਰ ਵਿਖੇ ਪ੍ਰਾਚੀਨ ਸ਼ਿਵ ਮੰਦਿਰ ਵਿਚ ਸ੍ਰੀ ਸੋਮ ਨਾਥ ਜੋਤੀ ਲਿੰਗ ਦਰਸਨ ਸੰਮਤੀ, ਸੰਗਰੂਰ ਦੀ ਮੀਟਿੰਗ ਹੋਈ ਜਿਸ ਵਿਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ/ਸਮਾਜਿਕ ਸੰਸਥਾਵਾਂ ਨੇ ਹਿੱਸਾ ਲਿਆ, ਮੀਟਿੰਗ ਵਿਚ 25 ਫਰਵਰੀ ਨੂੰ ਆ ਰਹੇ ਸ੍ਰੀ ਸੋਮਨਾਥ ਜਯੋਤੀ ਲਿੰਗ ਦੇ ਦਰਸ਼ਨਾਂ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਸਾਰੀਆਂ ਧਾਰਮਿਕ/ਸਮਾਜਿਕ ਸੰਸਥਾਵਾਂ ਨੇ ਸਾਥ ਦੇਣ ਦਾ ਹੁੰਗਾਰਾਂ ਭਰਦਿਆਂ ਫ਼ੈਸਲਾ ਲਿਆ ਕਿ ਇਹ ਜਯੋਤੀ ਲਿੰਗ ਦੁਪਹਿਰ 2 ਵਜੇ ਤੋਂ ਰਾਤ ਦੇ 8 ਵਜੇ ਤੱਕ ਪ੍ਰਾਚੀਨ ਸਿਵ ਮੰਦਿਰ, ਬਗੀਚੀ ਵਾਲਾ, ਨੇੜੇ ਬੱਸ ਸਟੈਂਡ, ਸੰਗਰੂਰ ਵਿਖੇ ਸੰਗਤ ਦਰਸ਼ਨ ਲਈ ਰੱਖੇ ਜਾਣਗੇ | ਇਸ ਮੀਟਿੰਗ ਵਿਚ ਸ੍ਰੀ ਬਰਜੇਸ਼ ਦੀਕਸ਼ਤ, ਜਸਪਾਲ ਗਰਗ ਬਿੱਟੂ, ਸਤਪਾਲ ਸਿੰਗਲਾ, ਕੀਮਤ ਕੁਮਾਰ, ਚੇਤਨ ਕਾਂਸਲ, ਵਰਿੰਦਰ ਕੁਮਾਰ, ਰਾਕੇਸ਼ ਜੈਨ, ਰਾਜਿੰਦਰ ਕਾਂਸਲ, ਕਮਲ ਗੋਇਲ, ਅਨਿਲ ਕੁਮਾਰ, ਵਿਜੈ ਕੁਮਾਰ ਹੈਪੀ, ਰਾਜਿੰਦਰ ਗੋਇਲ, ਪਵਨ ਕੁਮਾਰ, ਡਾ. ਮਨਦੀਪ ਸਿੰਘ, ਡਾ.ਸੁਮਿਤ ਗੋਇਲ, ਡਾ. ਵਿਨੋਦ ਕੁਮਾਰ, ਸਨੀ ਸਿਵਾਰੇ, ਪ੍ਰਵੀਨ ਗਰਗ, ਪ੍ਰਮੋਦ ਤਿਤਰੀਆਂ, ਚਾਂਦ ਮਘਾਣ, ਮਨੋਜ ਕੁਮਾਰ, ਪੰਕਜ ਬਾਵਾ, ਅਰੂਪ ਚੰਦ ਸਿੰਗਲਾ, ਅਮਨ ਗਰਗ, ਨੀਰਜ ਸ਼ਰਮਾ, ਵਿਸਾਲ ਸ਼ਰਮਾ, ਕਿ੍ਸ਼ਨ ਚੰਦ, ਅਮਿਤ ਜੈਨ, ਅਵਿਨਾਸ ਸ਼ਰਮਾ, ਨਰੇਸ਼ ਸ਼ਰਮਾ, ਸਾਧੂ ਰਾਮ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ |