14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਲਹਿਰਾਗਾਗਾ 'ਚ ਯੁਵਾ ਕੈਂਪ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 05-02-2026
ਲਹਿਰਾਗਾਗਾ, 4 ਫਰਵਰੀ (ਅਸ਼ੋਕ ਗਰਗ) - ਨੈਸ਼ਨਲ ਯੂਥ ਪ੍ਰੋਜੈਕਟ, ਨਵੀਂ ਦਿੱਲੀ ਵਲੋਂ ਸੀਬਾ ਕੈਂਪਸ, ਲਹਿਰਾਗਾਗਾ ਵਿਖੇ 7 ਫਰਵਰੀ ਤੱਕ ਚੱਲਣ ਵਾਲੇ ਨੈਸ਼ਨਲ ਯੂਥ ਕੈਂਪ ਦਾ ਸ਼ਾਨਦਾਰ ਆਗਾਜ਼ ਹੋਇਆ | ਉੱਘੇ ਗਾਂਧੀਵਾਦੀ ਸਮਾਜ ਸੁਧਾਰਕ ਸਵਰਗੀ ਡਾ. ਐਸ ਐਨ ਸੂਬਾ ਰਾਓ ਦੇ 96ਵੇਂ ਜਨਮਦਿਨ ਨੂੰ ਸਮਰਪਿਤ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸ਼ਾਂਤੀ ਦੇ ਸੰਕਲਪ ਨਾਲ ਸ਼ੁਰੂ ਹੋਏ ਇਸ ਕੈਂਪ ਵਿਚ 26 ਸੂਬਿਆਂ ਤੋਂ 366 ਨੌਜਵਾਨ ਲੜਕੇ-ਲੜਕੀਆਂ ਭਾਗ ਲੈ ਰਹੇ ਹਨ | ਕੈਂਪ ਦੇ ਉਦਘਾਟਨੀ ਸਮਾਰੋਹ ਦੌਰਾਨ ਦਿ੍ਸ਼ਟੀ ਪੰਜਾਬ-ਕੈਨੇਡਾ ਦੇ ਸੰਚਾਲਕ ਮੁਨੀਸ਼ ਸ਼ਰਮਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਬਕਾ ਓ.ਐਸ.ਡੀ ਮਨਜੀਤ ਸਿੰਘ ਸਿੱਧੂ, ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਨੈਸ਼ਨਲ ਯੂਥ ਪ੍ਰੋਜੈਕਟ ਦੇ ਟਰੱਸਟੀ ਰਣ ਸਿੰਘ ਪਰਮਾਰ, ਸੁਕਾਮਰਨ, ਮਧੂ ਭਾਈ, ਵਿਨੈ ਗੁਪਤਾ, ਧਰਮਿੰਦਰ ਭਾਈ, ਅਤੇ ਭਾਰਤ ਕੀ ਸੰਤਾਨ ਪ੍ਰੋਗਰਾਮ ਦੇ ਡਾਇਰੈਕਟਰ ਨਰਿੰਦਰ ਭਾਈ ਨੇ ਸ਼ਮਾ ਰੌਸ਼ਨ ਦੀ ਰਸਮ ਅਦਾ ਕੀਤੀ | ਉਨ੍ਹਾਂ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਵਿਚ ਨੌਜਵਾਨਾਂ ਨੂੰ ਸਹੀ ਰਸਤੇ ਤੋਰਨ ਲਈ ਅਜਿਹੇ ਉਪਰਾਲਿਆਂ ਦੀ ਲਗਾਤਾਰ ਜ਼ਰੂਰਤ ਹੈ | ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਇਨ੍ਹਾਂ ਨੌਜਵਾਨਾਂ ਵਲੋਂ ਸ਼ਹਿਰ ਵਿਚ ਕਾਫ਼ਲਾ ਕੱਢਿਆ ਜਾਵੇਗਾ | ਜਿਸ ਉਪਰੰਤ ਪੁਰਾਣੀ ਅਨਾਜ ਮੰਡੀ ਵਿਚ ਵਿਸ਼ੇਸ਼ ਸਮਾਗਮ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜੀ ਲਾਲ ਸਿੰਘ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ <br/>
Ad Position 24