ਸੁਨਾਮ ਊਧਮ ਸਿੰਘ ਵਾਲਾ, 6 ਫਰਵਰੀ (ਧਾਲੀਵਾਲ, ਭੁੱਲਰ) - ਉਚੇਰੀ ਸਿੱਖਿਆ ਕਾਲਜਾਂ ਦਰਜਾ 3 ਅਤੇ 4 ਕੱਚੇ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਪਰਮਜੀਤ ਸਿੰਘ ਹਾਂਡਾ ਸੁਨਾਮ ਨੇ ਕਿਹਾ ਕਿ ਜਥੇਬੰਦੀ ਵਲੋਂ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਕੰਮ ਕਰਦੇ ਡੀ ਸੀ ਰੇਟ ਦਰਜਾ ਤਿੰਨ ਅਤੇ ਚਾਰ ਕਰਮਚਾਰੀ ਜੋ ਕਿ ਪੀ.ਟੀ.ਏ., ਏ.ਐਫ. ਸੈੱਲਫ਼ ਫਾਈਨਾਂਸ ਅਤੇ ਕਾਲਜਾਂ ਦੇ ਹੋਰ ਫ਼ੰਡਾਂ ਜਰੀਏ ਕੰਮ ਕਰਦੇ ਹਨ ਦੀ ਇੱਕ ਅਹਿਮ ਜ਼ਰੂਰੀ ਮੀਟਿੰਗ 8 ਫਰਵਰੀ ਨੂੰ ਈਸੜੂ ਭਵਨ ਨੇੜੇ ਬੱਸ ਸਟੈਂਡ ਲੁਧਿਆਣਾ ਵਿਖੇ ਸਵੇਰੇ 11 ਵਜੇ ਬੁਲਾਈ ਗਈ ਹੈ | ਜਿਸ ਵਿਚ ਡਾਇਰੈਕਟਰ ਉਚੇਰੀ ਸਿੱਖਿਆ ਕਾਲਜਾਂ ਪੰਜਾਬ ਵਲੋਂ ਸਰਕਾਰੀ ਕਾਲਜਾਂ ਵਿਚ ਡੀ.ਸੀ. ਰੇਟ 'ਤੇ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆਂ ਦੇ ਸੇਵਾ ਮਾਮਲਿਆਂ ਸਬੰਧੀ ਜਾਰੀ ਕੀਤੇ ਗਏ ਪੱਤਰ ਅਤੇ ਕਾਲਜਾਂ ਵਿਚ ਕੱਚੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਨੇ ਕਾਲਜਾਂ 'ਚ ਕੰਮ ਕਰਦੇ ਦਰਜਾ 3 ਕੱਚੇ ਕਰਮਚਾਰੀਆਂ ਜਿਵੇਂ ਕਿ ਡਾਟਾ ਐਂਟਰੀ ਉਪਰੋਟਰ, ਲਾਇਬ੍ਰੇਰੀ ਰਿਸਟੋਰਟਰ, ਤਬਲਾ ਵਾਦਕ ਜਾਂ ਹੋਰ ਅਸਾਮੀਆਂ 'ਤੇ ਕੰਮ ਕਰ ਰਹੇ ਦਰਜਾ 3 ਦੇ ਕਰਮਚਾਰੀਆਂ ਨੂੰ ਮੀਟਿੰਗ 'ਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ |