ਪੰਜਾਬ ਅੰਦਰ ਬਣੇਗੀ ਅਕਾਲੀ-ਭਾਜਪਾ ਸਰਕਾਰ-ਅਕਾਲੀ ਆਗੂ
ਮਾਲੇਰਕੋਟਲਾ, 25 ਨਵੰਬਰ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਕਰੀਬ ਅੱਧੇ ਦਹਾਕੇ ਤੋਂ ਬਾਅਦ ਇੱਕ ਵਾਰ ਫਿਰ ਅਕਾਲੀ-ਭਾਜਪਾ ਗੱਠਜੋੜ ਹੋਣ ਦੇ ਚਲਦਿਆਂ ਨਵੇਂ ਸਿਆਸੀ ਸਮੀਕਰਨ ਉਭਰਨ ਲੱਗੇ ਹਨ। ਹਲਕਾ ਅਮਰਗੜ੍ਹ ਦੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਸੀਨੀਅਰ ਲੀਡਰਸ਼ਿਪ ਅਕਾਲੀ-ਭਾਜਪਾ ਸਮਝੌਤੇ ਨੂੰ ਲੈ ਕੇ ਬਾਗੋਬਾਗ ਨਜ਼ਰ ਆ ਰਹੀ ਹੈ।
ਮਾਲੇਰਕੋਟਲਾ, 25 ਨਵੰਬਰ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਕਰੀਬ ਅੱਧੇ ਦਹਾਕੇ ਤੋਂ ਬਾਅਦ ਇੱਕ ਵਾਰ ਫਿਰ ਅਕਾਲੀ-ਭਾਜਪਾ ਗੱਠਜੋੜ ਹੋਣ ਦੇ ਚਲਦਿਆਂ ਨਵੇਂ ਸਿਆਸੀ ਸਮੀਕਰਨ ਉਭਰਨ ਲੱਗੇ ਹਨ। ਹਲਕਾ ਅਮਰਗੜ੍ਹ ਦੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਸੀਨੀਅਰ ਲੀਡਰਸ਼ਿਪ ਅਕਾਲੀ-ਭਾਜਪਾ ਸਮਝੌਤੇ ਨੂੰ ਲੈ ਕੇ ਬਾਗੋਬਾਗ ਨਜ਼ਰ ਆ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਅਮਰਗੜ੍ਹ ਤੋਂ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ, ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਸੇਹਕੇ ਅਤੇ ਨੌਜਵਾਨ ਅਕਾਲੀ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਗੱਠਜੋੜ ਹੋਣ ਤੋਂ ਬਾਅਦ ਪੰਜਾਬ ਦੇ ਅੰਦਰ ਅਕਾਲੀ ਸਰਕਾਰ ਦਾ ਮੁੱਢ ਬੰਨ੍ਹਿਆ ਗਿਆ ਹੈ ਜਿਸ ਦੀ ਅੱਜ ਦੇ ਸਮੇਂ ਅਹਿਮ ਲੋੜ ਹੈ।