25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਦੂਸਰੇ ‘ਸੰਤ ਅਤਰ ਸਿੰਘ ਨਰਸਰੀ ਸਕੂਲ’ ਦੀ ਸ਼ੁਰੂਆਤ

ਮਸਤੂਆਣਾ ਸਾਹਿਬ, 25 ਨਵੰਬਰ (ਦਮਦਮੀ)-ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲਾ ਬਰਸੀ ਨੂੰ ਸਮਰਪਿਤ ਅਕਾਲ ਕਾਲਜ ਕੌਂਸਲ ਵਲੋਂ 100 ਪਿੰਡਾਂ ’ਚ 100 ਨਰਸਰੀ ਸਕੂਲ ਸਥਾਪਤ ਕਰਨ ਲਈ ਵਿੱਢਿਆ ਗਿਆ ਮਹਾਂ-ਅਭਿਆਨ ਲਗਾਤਾਰ ਅੱਗੇ ਵਧ ਰਿਹਾ ਹੈ। ਇਸੇ ਲੜੀ ਤਹਿਤ ਕੌਂਸਲ ਵਲੋਂ ਪਿੰਡ ਕਿਲ੍ਹਾ ਹਕੀਮਾ ਵਿਖੇ ਦੂਸਰੇ ‘ਸੰਤ ਅਤਰ ਸਿੰਘ ਨਰਸਰੀ ਸਕੂਲ’ ਦੀ ਸ਼ੁਰੂਆਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 26-11-2026
ਮਸਤੂਆਣਾ ਸਾਹਿਬ, 25 ਨਵੰਬਰ (ਦਮਦਮੀ)-ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲਾ ਬਰਸੀ ਨੂੰ ਸਮਰਪਿਤ ਅਕਾਲ ਕਾਲਜ ਕੌਂਸਲ ਵਲੋਂ 100 ਪਿੰਡਾਂ ’ਚ 100 ਨਰਸਰੀ ਸਕੂਲ ਸਥਾਪਤ ਕਰਨ ਲਈ ਵਿੱਢਿਆ ਗਿਆ ਮਹਾਂ-ਅਭਿਆਨ ਲਗਾਤਾਰ ਅੱਗੇ ਵਧ ਰਿਹਾ ਹੈ। ਇਸੇ ਲੜੀ ਤਹਿਤ ਕੌਂਸਲ ਵਲੋਂ ਪਿੰਡ ਕਿਲ੍ਹਾ ਹਕੀਮਾ ਵਿਖੇ ਦੂਸਰੇ ‘ਸੰਤ ਅਤਰ ਸਿੰਘ ਨਰਸਰੀ ਸਕੂਲ’ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰਾਲੇ ਨਾਲ ਪੇਂਡੂ ਖੇਤਰ ਦੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਮੁਢਲੀ ਅਤੇ ਮਿਆਰੀ ਸਿੱਖਿਆ ਪਿੰਡ ਵਿੱਚ ਹੀ ਮੁਹੱਈਆ ਕਰਵਾਉਣ ਵੱਲ ਇੱਕ ਹੋਰ ਅਹਿਮ ਕਦਮ ਪੁੱਟਿਆ ਗਿਆ ਹੈ। ਸਕੂਲ ਦਾ ਰਸਮੀ ਆਗਾਜ਼ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਕੀਤਾ ਗਿਆ। ਇਸ ਮੌਕੇ ਉਦਘਾਟਨ ਦੇ ਨਾਲ ਹੀ ਬੱਚਿਆਂ ਦੇ ਦਾਖ਼ਲੇ ਵੀ ਸ਼ੁਰੂ ਕਰ ਦਿੱਤੇ ਗਏ। ਸਮਾਗਮ ਵਿੱਚ ਪਿੰਡ ਦੇ ਸਰਪੰਚ ਸ. ਅਮਰੀਕ ਸਿੰਘ, ਪੰਚਾਇਤ ਸਮਿਤੀ ਦੇ ਨੁਮਾਇੰਦਿਆਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਵਿਸ਼ੇਸ਼ ਸਹਿਯੋਗ ਅਤੇ ਸਾਂਝੇ ਯਤਨਾਂ ਸਦਕਾ ਇਹ ਵਿੱਦਿਅਕ ਉਪਰਾਲਾ ਸਾਕਾਰ ਹੋ ਸਕਿਆ।ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਡਾਇਰੈਕਟਰ (ਸਕੂਲ ਅਫ਼ੇਅਰਜ਼) ਡਾ. ਸਤਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਹਾਂ-ਅਭਿਆਨ ਦਾ ਮੁੱਖ ਉਦੇਸ਼ ਨਿੱਕੀ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਆਪਣੇ ਪਿੰਡ ਵਿੱਚ ਹੀ ਬੁਨਿਆਦੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ, ਤਾਂ ਜੋ ਬੱਚਿਆਂ ਦੇ ਭਵਿੱਖ ਦੀ ਮਜ਼ਬੂਤ ਨੀਂਹ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਬਚਪਨ ਵਿੱਚ ਮਿਲਣ ਵਾਲੀ ਸਹੀ ਸਿੱਖਿਆ ਅਤੇ ਸੰਸਕਾਰ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਕਾਲ ਕਾਲਜ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਸੰਤ ਅਤਰ ਸਿੰਘ ਦੀ ਵਿੱਦਿਆ ਦੇ ਪ੍ਰਸਾਰ ਅਤੇ ਸਮਾਜ ਦੀ ਬਿਹਤਰੀ ਲਈ ਦਿੱਤੀ ਮਹਾਨ ਦੇਣ ਨੂੰ ਸਮਰਪਿਤ ਇਹ ਮੁਹਿੰਮ ਪੇਂਡੂ ਖੇਤਰਾਂ ਵਿੱਚ ਸਿੱਖਿਆ ਦੇ ਨਵੇਂ ਦਿਸਹੱਦੇ ਸਿਰਜਣ ਦਾ ਯਤਨ ਹੈ। ਇਸ ਰਾਹੀਂ ਪੇਂਡੂ ਅਤੇ ਸ਼ਹਿਰੀ ਸਿੱਖਿਆ ਵਿਚਲੇ ਪਾੜੇ ਨੂੰ ਘਟਾਉਂਦਿਆਂ ਪਿੰਡਾਂ ਦੇ ਬੱਚਿਆਂ ਨੂੰ ਵੀ ਉੱਚ ਪੱਧਰੀ ਵਿੱਦਿਅਕ ਮੌਕੇ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ, ਤਾਂ ਜੋ ਉਹ ਆਪਣੀ ਪ੍ਰਤਿਭਾ ਅਤੇ ਮਿਹਨਤ ਦੇ ਬਲਬੂਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾ ਸਕਣ। ਜ਼ਿਕਰਯੋਗ ਹੈ ਕਿ ਇਸ ਮਹਾਂ-ਅਭਿਆਨ ਤਹਿਤ ਪਹਿਲੇ ‘ਸੰਤ ਅਤਰ ਸਿੰਘ ਨਰਸਰੀ ਸਕੂਲ’ ਦੀ ਸ਼ੁਰੂਆਤ ਪਿੰਡ ਉਭਾਵਾਲ ਤੋਂ ਕੀਤੀ ਗਈ ਸੀ। ਹੁਣ ਪਿੰਡ ਕਿਲਾ ਹਕੀਮਾ ਵਿਖੇ ਦੂਸਰੇ ਸਕੂਲ ਦੀ ਸਥਾਪਨਾ ਨਾਲ ਇਹ ਮੁਹਿੰਮ ਹੋਰ ਅੱਗੇ ਵਧੀ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਅੰਦੋਲਨ ਦੀ ਛੇਵੀਂ ਵਰ੍ਹੇਗੰਢ ਲਈ ਇਕੱਠ ਦੀ ਤਿਆਰੀ ਅਗਲੀ ਖ਼ਬਰ ਸਕੂਲਾਂ ’ਚ ਗੇੜੇ ’ਤੇ ਗੇੜਾ ਮਾਰ ਰਹੇ ਹਨ ਦੁਕਾਨਦਾਰ- ਜੀ. ਟੀ. ਯੂ.
Ad Position 24