26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਭਾਜਪਾ ਯੁਵਾ ਮੋਰਚਾ ਪ੍ਰਧਾਨ ਦੀ ਤਾਜਪੋਸ਼ੀ ਤੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ <br/>

Ad Position 21
No active advertisement
ਅਜੀਤ ਡੈਸਕ 07-02-2026
ਅਹਿਮਦਗੜ੍ਹ, 6 ਫਰਵਰੀ (ਰਣਧੀਰ ਸਿੰਘ ਮਹੋਲੀ)- ਭਾਜਪਾ ਵਲੋਂ ਸੂਬੇ ਵਿਚ ਅਗਲੇ ਸਾਲ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਜਥੇਬੰਦਕ ਢਾਂਚੇ ਨੂੰ ਹਰ ਪੱਖੋਂ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ 'ਤੇ ਤਿਆਰੀਆਂ ਆਰੰਭ ਕੀਤੀਆਂ ਹੋਈਆਂ ਹਨ | ਜਥੇਬੰਦਕ ਢਾਂਚੇ ਵਿਚ ਨਿਯੁਕਤੀਆਂ ਦੇ ਤਹਿਤ ਅਹਿਮਦਗੜ੍ਹ ਵਿਖੇ ਭਾਜਪਾ ਮੰਡਲ ਪ੍ਰਧਾਨ ਅਹਿਮਦਗੜ੍ਹ ਰਾਜਨ ਘਈ ਦੀ ਅਗਵਾਈ 'ਚ ਹੋਏ ਸਮਾਗਮ ਦੌਰਾਨ ਓ.ਬੀ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਆਦਿਸ਼ ਧੀਮਾਨ ਅਤੇ ਜ਼ਿਲ੍ਹਾ ਜਰਨਲ ਸਕੱਤਰ ਸੰਦੀਪ ਸੂਦ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ | ਇਕੱਤਰ ਹੋਏ ਆਗੂਆਂ ਵਲੋਂ ਭਾਰਤੀ ਜਨਤਾ ਪਾਰਟੀ ਅਹਿਮਦਗੜ੍ਹ ਯੁਵਾ ਮੋਰਚਾ ਦੇ ਪ੍ਰਧਾਨ ਅਦਿਤਿਆ ਕੁਮਾਰ ਦੀ ਤਾਜਪੋਸ਼ੀ ਕੀਤੀ ਗਈ | ਸਮਾਗਮ ਦੌਰਾਨ ਪੁੱਜੇ ਸੀਨੀਅਰ ਆਗੂਆਂ ਅਤੇ ਪ੍ਰਧਾਨ ਰਾਜਨ ਘਈ ਨੇ ਕਿਹਾ ਕਿ ਭਾਜਪਾ ਵਲੋਂ ਯੁਵਾ ਸ਼ਕਤੀ ਨੂੰ ਮਜ਼ਬੂਤ ਕਰਦੇ ਹੋਏ ਪਾਰਟੀ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਵਾਲਿਆਂ ਨੂੰ ਹੀ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ ਤਾਂ ਕਿ ਪਾਰਟੀ ਨੂੰ ਹਰ ਪੱਧਰ ਤੇ ਮਜ਼ਬੂਤ ਕੀਤਾ ਜਾ ਸਕੇ | ਇਸ ਤੋਂ ਇਲਾਵਾ ਪਾਰਟੀ ਵਲੋਂ ਹੋਰ ਅਹੁਦੇਦਾਰ ਅਰੁਣ ਵਰਮਾ, ਐਡਵੋਕੇਟ ਪ੍ਰਸ਼ੋਤਮ ਗੋਇਲ, ਅਮਨ ਸਿੰਗਲਾ, ਅਮਿਤ ਮਲਹੋਤਰਾ, ਰਜਨੀਤ ਹੁੰਜਣ, ਭੁਪਿੰਦਰ ਢੰਡ, ਬਿਪੁਲ ਕਪਿਲਾ , ਵਿਨੋਦ ਤਿਵਾੜੀ , ਚੰਦਰ ਸ਼ੇਖਰ, ਬਿਪਨ ਸੇਠੀ, ਜਨਾਰਦਨ ਯਾਦਵ, ਰਾਜੇਸ਼ ਗੋਇਲ, ਅਬਿਨਵ ਗੁਪਤਾ, ਜੋਤੀ ਸ਼ਰਮਾ, ਯੁਵਰਾਜ ਸ਼ਰਮਾ, ਅਦਿਤਿਆ ਕੁਮਾਰ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ 'ਤੇ ਪ੍ਰਧਾਨ ਰਾਜਨ ਘਈ, ਸੀਨੀਅਰ ਆਗੂ ਪ੍ਰਮੋਦ ਗੁਪਤਾ ਤੇ ਰਮੇਸ਼ ਚੰਦ ਘਈ, ਮੋਰਚਾ ਪ੍ਰਧਾਨ ਤਪੱਸਿਆ ਜਿੰਦਲ, ਵੀਨਾ ਸ਼ਰਮਾਂ, ਆਰਤੀ ਸ਼ਰਮਾ, ਐਡਵੋਕੇਟ ਬਲਵਿੰਦਰ ਸਰਾਓ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਹੋਰ ਜਥੇਬੰਦੀਆਂ ਵਲੋਂ 18 ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨੇ ਦਾ ਐਲਾਨ <br/... ਅਗਲੀ ਖ਼ਬਰ ਪਿੰਡ ਜੈਨਪੁਰ ਦੀ ਕਰੀਬ ਦੋ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨਾਲ ਬਦਲੀ ਨੁਹਾਰ <br/>
Ad Position 24