ਧੂਰੀ, 20 ਫਰਵਰੀ (ਸੰਜੇ ਲਹਿਰੀ) - ਮਾਂ ਬੋਲੀ ਦਿਵਸ ਨੂੰ ਸਮਰਪਿਤ ਲੋਕ ਮਨ ਪੰਜਾਬ ਵਲੋਂ ਬਿਕਰਮਜੀਤ ਸਿੰਘ ਤੇ ਰਜਿੰਦਰ ਰਾਜੂ ਦੀ ਅਗਵਾਈ ਹੇਠ ਸਾਹਿਤਿਕ ਸਮਾਗਮ ਤੇ ਕਵੀ ਦਰਬਾਰ ਗੌਰਮਿੰਟ ਗਰਲਜ਼ ਸੀਨੀਅਰ ਸੈੈਂਡਰੀ ਸਕੂਲ ਧੂਰੀ ਵਿਖੇ 22 ਫਰਵਰੀ ਨੂੰ ਸਵੇਰੇ 9:30 ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਜਿਸ ਦੌਰਾਨ ਮੁੱਖ ਮਹਿਮਾਨ ਡਾ. ਗੁਰਸੇਵਕ ਲੰਬੀ (ਮੁਖੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਪੰਜਾਬੀ ਯੂਨੀਵਰਸਿਟੀ) ਪਟਿਆਲਾ ਤੇ ਵਿਸ਼ੇਸ਼ ਮਹਿਮਾਨ ਕਮਾਡੈਂਟ ਰਛਪਾਲ ਸਿੰਘ ਹੋਣਗੇ | ਅਮਨਦੀਪ ਕੌਰ ਬਾਠ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਸਤਕਾਂ ਵਿਚਾਰਦਿਆਂ ਸੈਸ਼ਨ ਦੌਰਾਨ 'ਮੇਰੀ ਮਾਂ' ਲੇਖਕ ਬੂਟਾ ਸਿੰਘ ਚੌਹਾਨ ਤੇ 'ਮੈਂ ਮਿੱਟੀ' ਲੇਖਕ ਅਮਨ ਜਖਲਾਂ ਉੱਪਰ ਵਿਚਾਰ ਗੋਸ਼ਟੀ ਕਰਵਾਈ ਜਾਵੇਗੀ; ਜਿਸ ਦੌਰਾਨ ਮੇਰੀ ਮਾਂ ਪੁਸਤਕ ਵਿਚਾਰਦਿਆਂ ਮੁੱਖ ਵਕਤਾ ਜਸਵੀਰ ਰਾਣਾ ਤੇ ਬਿੰਦਰ ਸਿੰਘ ਭੂਮਸੀ ਦੁਆਰਾ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ | ਦੂਸਰੀ ਪੁਸਤਕ ਮੇਰੀ ਮਾਂ ਉੱਪਰ ਮੁੱਖ ਵਕਤਾ ਡਾ ਮਨੀਸ਼ਾ ਰਾਣੀ ਤੇ ਸੁਖਵਿੰਦਰ ਸਿੰਘ ਲੋਟੇ ਦੁਆਰਾ ਵਿਚਾਰ ਚਰਚਾ ਕੀਤੀ ਜਾਵੇਗੀ | ਇਸ ਦੌਰਾਨ ਉੱਘੀਆਂ ਸ਼ਖ਼ਸੀਅਤਾਂ ਤੇ ਕਵੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ | ਜਿਸ ਵਿਚ ਮੁੱਖ ਤੌਰ ਤੇ ਬੀਰਬਲ ਰਿਸ਼ੀ, ਚਮਨਦੀਪ ਦਿਓਲ, ਸੁਖਦੀਪ ਅÏਜਲਾ, ਜਗਦੀਪ ਜਵਾਹਰਕੇ, ਹਰਮਨ, ਹੈਪੀ ਪੁੰਨਾਵਾਲੀਆ ਆਦਿ ਸ਼ਾਮਿਲ ਸਨ |