28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਐਸ.ਡੀ.ਐਮ. ਮੂਨਕ ਨੇ ਕੀਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 21-02-2026
ਮੂਨਕ, 20 ਫਰਵਰੀ (ਵਰਿੰਦਰ ਭਾਰਦਵਾਜ) - ਐਸ.ਡੀ.ਐਮ. ਮੂਨਕ ਸ਼੍ਰੀ ਰਕੇਸ਼ ਪ੍ਰਕਾਸ਼ ਗਰਗ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਮਿੱਡੇ ਮੀਲ ਸਮੇਤ ਹਰ ਪੱਖੋ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਅਤੇ ਸਾਫ਼ ਸਫ਼ਾਈ ਦਾ ਜਾਇਜ਼ਾ ਵੀ ਲਿਆ ਗਿਆ | ਇਸ ਦੌਰਾਨ ਸ਼੍ਰੀ ਗਰਗ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੇ ਪੇਪਰ ਲੈਣ ਦਾ ਕੰਮ ਸ਼ਾਂਤੀ ਨਾਲ ਚੱਲ ਰਿਹਾ ਸੀ ਅਤੇ ਸਕੂਲ ਵਿੱਚ ਸ਼ਾਂਤੀ ਦਾ ਮਾਹੌਲ ਵੇਖਣ ਨੂੰ ਮਿਲਿਆ | ਸਕੂਲ ਸਟਾਫ਼ ਵਲੋ ਵਿਦਿਆਰਥੀਆਂ ਦੀ ਤੰਦਰੁਸਤ ਸਿਹਤ ਲਈ ਸਫ਼ਾਈ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ, ਮਿੱਡੇ ਮੀਲ ਤੇ ਰਸੋਈ ਦੀ ਚੈਕਿੰਗ ਦੌਰਾਨ ਪੂਰੀ ਗੁਣਵੱਤਾ ਵਾਲਾ ਪੌਸ਼ਟਿਕ ਖਾਣਾ ਪਰੋਸਣ ਰਸੋਈ ਵਿੱਚ ਸਾਫ਼ ਸਫ਼ਾਈ ਦਾ ਪ੍ਰਬੰਧ ਮੁਕੰਮਲ ਰੱਖਣ ਦੀ ਹਦਾਇਤ ਕੀਤੀ | ਸ਼੍ਰੀ ਗਰਗ ਨੇ ਕਿਹਾ ਕਿ ਚੰਗੀ ਸਿਹਤ ਲਈ ਸਕੂਲ ਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਰੱਖਣਾ ਜ਼ਰੂਰੀ ਹੈ ਉਨ੍ਹਾਂ ਸਕੂਲ ਦੇ ਰੰਗ ਰੋਗਨ ਤੇ ਪੇਂਟਿੰਗ ਨੂੰ ਦੇਖ ਕੇ ਪਿ੍ੰਸੀਪਲ ਜਿਤਵੇਸ਼ ਕੁਮਾਰ ਤੇ ਸਕੂਲੀ ਸਟਾਫ਼ ਦੀ ਪ੍ਰਸੰਸਾ ਕੀਤੀ | ਸ਼੍ਰੀ ਗਰਗ ਨੇ ਅਧਿਆਪਕਾਂ ਨੂੰ ਭਵਿੱਖ ਵਿੱਚ ਸਕੂਲ ਨੂੰ ਹੋਰ ਵਧੇਰੇ ਤਰੱਕੀ ਵੱਲ ਲਿਜਾਣ ਲਈ ਅਤੇ ਵਿਦਿਆਰਥੀਆਂ ਨੂੰ ਦਿਲ ਲਗਾ ਕੇ ਪੜ੍ਹਾਈ ਕਰਵਾਉਣ ਤੇ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਲੋਂ ਸੁਨਾਮ ਦਾ ਦੌਰਾ <br/> ਅਗਲੀ ਖ਼ਬਰ ਘਰਾਚੋਂ ਬਾਬੇ ਟਿੱਲੇ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਕਰ ਗਏ ਅਕਾਲ ਚਲਾਣਾ <br/>
Ad Position 24