ਮੂਲੋਵਾਲ, 20 ਫਰਵਰੀ (ਰਤਨ ਸਿੰਘ ਭੰਡਾਰੀ) - ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅੱਜ ਨੇੜਲੇ ਪਿੰਡ ਰਾਜੋਮਾਜਰਾ ਵਿਖੇ ਆਪਣੇ ਨਿੱਜੀ ਅਤੇ ਪਰਿਵਾਰਿਕ ਸਾਥੀ ਮੇਜਰ ਗਿੱਲ ਦੇ ਗ੍ਰਹਿ ਵਿਖੇ ਪਹੁੰਚੇ | ਇਸ ਮੌਕੇ ਮੇਜਰ ਗਿੱਲ ਵਲੋਂ ਲਾਲਪੁਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਮੇਜਰ ਗਿੱਲ ਦੇ ਪਰਿਵਾਰਿਕ ਦੋਸਤਾਂ ਆਦਿ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਆਪਣੇ ਵਿਚਾਰ ਅਤੇ ਮਸਲੇ ਸਾਂਝੇ ਕੀਤੇ | ਉਨ੍ਹਾਂ ਨੇ ਅੱਜ ਦੀ ਫੇਰੀ ਬਾਰੇ ਕਿਹਾ ਕਿ ਸ਼ੇਰ ਗਿੱਲ ਸਾਹਿਬ ਮੇਰੇ ਛੋਟੇ ਭਰਾ ਹਨ ਤੇ ਇਹਨਾਂ ਕੋਲ ਆਉਣਾ ਹਮੇਸ਼ਾ ਖ਼ੁਸ਼ੀ ਦੀ ਗੱਲ ਹੈ, ਕਿਉਂਕਿ ਰਾਜਨੀਤੀ ਨਾਲ ਹੀ ਜੁੜ ਕੇ ਚਲਨੀ ਹੈ, ਰਾਜਨੀਤੀ ਤੇ ਸਮਾਜਿਕ ਰਿਸ਼ਤੇ ਨੂੰ ਹੁਣ ਵੱਖ ਨਹੀਂ ਕੀਤਾ ਜਾ ਸਕਦਾ ਇਸ ਕਰ ਕੇ ਸ਼ੇਰਗਿੱਲ ਨੇ ਭਾਜਪਾ ਚ ਪਹਿਲਾਂ ਵੀ ਬਹੁਤ ਕੰਮ ਕੀਤਾ ਅਸੀਂ ਹੁਣ ਇਹ ਚਾਹਵਾਂਗੇ ਇਹ ਅੱਗੇ ਵੀ ਆਪਣੇ ਇਲਾਕੇ ਲਈ ਹੋਰ ਵੀ ਕੰਮ ਕਰਨ ਅਤੇ ਇਸ ਇਲਾਕੇ ਦੀ ਨੁਮਾਇੰਦਗੀ ਕਰਨ | ਮੀਡੀਆ ਨਾਲ ਸੰਖੇਪ ਗੱਲਬਾਤ ਕਰਦਿਆਂ ਲਾਲਪੁਰਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਬੋਲੀ ਦੀ ਤਰੱਕੀ, ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ | ਉਨ੍ਹਾਂ ਨੇ ਇਹ ਵੀ ਆਖਿਆ ਕਿ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਭਰੋਸੇ ਨੂੰ ਕਾਇਮ ਰੱਖਣਾ ਸਰਕਾਰ ਦੀ ਪ੍ਰਾਥਮਿਕਤਾ ਹੈ | ਅਕਾਲੀ ਭਾਜਪਾ ਦੇ ਚੋਣ ਗੱਠਜੋੜ ਸਬੰਧੀ ਪੁੱਛੇ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਪਾਰਲੀਮੈਂਟਰੀ ਬੋਰਡ ਦਾ ਫ਼ੈਸਲਾ ਹੈ ਪਰ ਭਾਰਤੀ ਜਨਤਾ ਪਾਰਟੀ ਇੰਨੀ ਸਮਰੱਥ ਹੈ ਕਿ ਉਹ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਤੇ ਖ਼ੁਦ ਚੋਣ ਲੜ ਸਕਦੀ ਹੈ | ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਨੂੰ ਅਮਨ-ਸ਼ਾਂਤੀ ਅਤੇ ਵਿਕਾਸ ਦੇ ਰਾਹ 'ਤੇ ਅੱਗੇ ਵਧਾਉਣ ਲਈ ਸਿਆਸੀ ਅਤੇ ਧਾਰਮਿਕ ਸਹਿਯੋਗ ਬਹੁਤ ਜ਼ਰੂਰੀ ਹੈ | ਇਸ ਮੌਕੇ ਤੇਜਿੰਦਰ ਸਿੰਘ (ਰਾਹੁਲ) ਸਾਬਕਾ ਮੈਂਬਰ ਪੀ.ਪੀ.ਐਸ.ਸੀ, ਸੁਰੇਸ਼ ਕੁਮਾਰ ਜਿੰਦਲ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਧੂਰੀ, ਜਤਿੰਦਰ ਸਿੰਘ (ਸੋਨੀ) ਮੰਡੇਰ ਪ੍ਰਧਾਨ, ਆੜ੍ਹਤੀਆ ਐਸੋਸੀਏਸ਼ਨ, ਵਿਜੇ ਬਾਂਸਲ ਚੇਅਰਮੈਨ ਸ਼ੈਲਰ ਐਸੋਸੀਏਸ਼ਨ, ਵਿਜੇ ਗੋਇਲ ਡਾਇਰੈਕਟਰ ਏਪੀ ਸੋਲਵੈਕਸ, ਵਿਪਨ ਕਾਂਝਲਾ ਪ੍ਰਧਾਨ ਉਦਯੋਗ ਚੈਂਬਰ, ਮੋਹਨ ਲਾਲ ਗਰਗ ਐਮਡੀ ਕੈਂਬਰਿਜ ਸਕੂਲਜ਼, ਅਸ਼ੋਕ ਕੁਮਾਰ ਜਿੰਦਲ ਜ਼ਿਲ੍ਹਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਬਲਵਿੰਦਰ ਕੁਮਾਰ ਬਬਲੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਰਾਕੇਸ਼ ਕੁਮਾਰ (ਰਿੰਕੂ) ਐਮ.ਸੀ ਸੰਜੇ ਸਿੰਗਲਾ ਪ੍ਰਧਾਨ ਗਊਸ਼ਾਲਾ, ਤੇਜਿੰਦਰ ਸਿੰਘ ਐਮ.ਡੀ.ਪਰਮ ਐਗਰੋ ਐਸ, ਮਨਪ੍ਰੀਤ ਸਿੰਘ ਸਰਪੰਚ ਪਿੰਡ ਰਾਜੋਮਾਜਰਾ ਆਦਿ ਹਾਜ਼ਰ ਹੋਏ |