ਭਵਾਨੀਗੜ੍ਹ, 20 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਹਰ ਆਗੂ ਦਾ ਮਾਣ ਸਤਿਕਾਰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ, ਇਹ ਵਿਚਾਰ ਸ਼ੋ੍ਰਮਣੀ ਅਕਾਲੀ ਦਲ ਦੇ ਨਵਯੁਕਤ ਹਲਕਾ ਇੰਚਾਰਜ ਅਰਵਿੰਦ ਖੰਨਾ ਵਲੋਂ ਸਥਾਨਕ ਬਲਾਕ ਦੇ ਅਕਾਲੀ ਆਗੂਆਂ ਨਾਲ ਮੀਟਿੰਗ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੂਰੀ ਤਨਦੇਹੀ ਨਾਲ ਅਤੇ ਹਰ ਪਿੰਡ ਅਤੇ ਸ਼ਹਿਰ ਦੇ ਆਗੂ ਨਾਲ ਤਾਲਮੇਲ ਬਣਾ ਕੇ ਸ਼ੋ੍ਰਮਣੀ ਅਕਾਲੀ ਦਲ ਨੂੰ ਹਲਕਾ ਸੰਗਰੂਰ ਤੋਂ ਹੋਰ ਮਜ਼ਬੂਤ ਕਰ ਕੇ ਅੱਗੇ ਆ ਰਹੀਆਂ ਵਿਧਾਨ ਸਭਾ ਚੋਣਾ ਲਈ ਤਿਆਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਹਰ ਅਕਾਲੀ ਆਗੂ ਨੂੰ ਨਿੱਜੀ ਮਿਲ ਕੇ ਮਿਲਣ ਲਈ ਵਿਸ਼ੇਸ਼ ਉਪਰਾਲੇ ਕਰਨਗੇ | ਇਸ ਮੌਕੇ 'ਤੇ ਦਲ ਦੇ ਸੀਨੀਅਰ ਆਗੂ ਰੁਪਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੀਟਿੰਗ ਦੌਰਾਨ ਸਾਰੇ ਆਗੂਆਂ ਨੇ ਸ਼੍ਰੀ ਖੰਨਾ ਨੂੰ ਮਿਲ ਕੇ ਸੰਤੁਸ਼ਟੀ ਜਿਤਾਉਂਦਿਆਂ ਉਨ੍ਹਾਂ ਦਾ ਹਰ ਪੱਧਰ 'ਤੇ ਸਾਥ ਦੇਣ ਦਾ ਭਰੋਸਾ ਜਿਤਾਇਆ ਹੈ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਬਲਾਕ ਪੱਧਰ ਦੀ ਮੀਟਿੰਗ ਭਵਾਨੀਗੜ੍ਹ ਵਿਚ ਰੱਖ ਕੇ ਸਾਰੇ ਆਗੂਆਂ ਨੂੰ ਮੀਟਿੰਗ 'ਚ ਬੁਲਾ ਕੇ ਵਿਚਾਰ ਵਟਾਂਦਰਾ ਕਰਦਿਆਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ | ਇਸ ਮੌਕੇ 'ਤੇ ਉਕਤ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਨੰਬਰਦਾਰ ਗਮਦੂਰ ਸਿੰਘ ਫੱਗੂਵਾਲਾ, ਸਰਕਲ ਪ੍ਰਧਾਨ ਹਰਵਿੰਦਰ ਸਿੰਘ ਗੋਲਡੀ ਤੂਰ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਭਰਪੂਰ ਸਿੰਘ ਫੱਗੂਵਾਲਾ, ਹਰਜਿੰਦਰ ਪ੍ਰਕਾਸ਼ ਸੂਬਾ ਬਾਬਾ ਘਰਾਚੋਂ, ਗੁਰਨੈਬ ਸਿੰਘ ਘਰਾਚੋਂ, ਸੋਮਾ ਬਹਿਲਾ, ਸੁਖਮਨ ਸਿੰਘ ਬਰਾੜ, ਸੁਖਦੇਵ ਸਿੰਘ ਬਰਾੜ, ਧਰਵਿੰਦਰ ਸਿੰਘ ਦੁੱਲਟ ਸੰਤੋਖ਼ਪੁਰਾ, ਜਗਜੀਤ ਸਿੰਘ ਜੱਗੀ ਸੰਗਤਪੁਰਾ, ਵਰਿੰਦਰ ਬਾਵੀ, ਪ੍ਰਭਜੀਤ ਸਿੰਘ ਲੱਕੀ, ਰਵੀਇੰਦਰ ਸਿੰਘ ਰੌਵੀ, ਗੁਰਮੀਤ ਸਿੰਘ ਜੈਲਦਾਰ, ਸਰਬਜੀਤ ਸਿੰਘ ਪੀ ਏ ਸ਼੍ਰੀ ਖੰਨਾ, ਦਲਜੀਤ ਸਿੰਘ ਜੀਤੀ, ਜਸਵੀਰ ਸਿੰਘ ਹਨੀ ਢਾਬਾ ਅਤੇ ਸਰਬਜੀਤ ਸਿੰਘ ਥੰਮਣ ਸਿੰਘ ਵਾਲਾ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |