ਅਹਿਮਦਗੜ੍ਹ, 21 ਫਰਵਰੀ (ਮਹੋਲੀ) - ਸਿਹਤ ਸਹੂਲਤਾਂ ਨੂੰ ਲੈ ਕੇ ਸੇਵਾ ਕਰਨ ਵਾਲੀ ਇਲਾਕੇ ਦੀ ਨਾਮਵਰ ਸੰਸਥਾ ਅਹਿਮਦਗੜ੍ਹ ਵੈੱਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਸਤੀਸ਼ ਸੂਦ ਬੱਬੂ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ 56ਵਾਂ ਵਿਸ਼ਾਲ ਮੈਡੀਕਲ ਅਤੇ ਸਿਹਤ ਜਾਂਚ ਕੈਂਪ ਦਿਨ ਐਤਵਾਰ 22 ਫਰਵਰੀ ਨੂੰ ਸਥਾਨਕ ਵਿਸ਼ਵਕਰਮਾ ਮੰਦਿਰ ਵਿਖੇ ਲਗਾਇਆ ਜਾਵੇਗਾ | ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਰਿੱਕੀ ਸੂਦ ਨੇ ਦੱਸਿਆ ਕਿ 10 ਤੋਂ 1 ਵਜੇ ਤੱਕ ਕੈਂਪ ਦੌਰਾਨ ਮਰੀਜ਼ਾਂ ਦੀ ਸਿਹਤ ਅਤੇ ਸ਼ੂਗਰ ਦੀ ਜਾਂਚ ਮੁਫ਼ਤ ਕੀਤੀ ਜਾਵੇਗੀ ਅਤੇ ਮਰੀਜ਼ਾਂ ਨੂੰ ਹਰ ਮਹੀਨੇ ਦੀ ਤਰ੍ਹਾਂ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ |