26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪੰਜਾਬ ਵਾਟਰ ਸਪਲਾਈ ਸੀਵਰੇਜ ਮੰਡਲ ਦੇ ਦਫ਼ਤਰ 'ਚ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 23-02-2026
ਸੰਗਰੂਰ, 22 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ 23 ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਸਮੁੱਚੇ ਸੀਵਰੇਜ ਬੋਰਡ ਦੇ ਆਊਟਸੋਰਸਿਸ ਮੁਲਾਜ਼ਮਾਂ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਰਣਵੀਰ ਕਲੱਬ ਵਿਖੇ ਬਣੇ ਪੰਜਾਬ ਵਾਟਰ ਸਪਲਾਈ ਸੀਵਰੇਜ ਮੰਡਲ ਦੇ ਦਫ਼ਤਰ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਜਿਨ੍ਹਾਂ ਦੇ ਭੋਗ 11 ਵਜੇ ਦੇ ਕਰੀਬ ਪਾਏ ਗਏ ਜਿਸ ਵਿਚ ਵਿਸ਼ੇਸ਼ ਤੌਰ ਤੇ ਮੰਡਲ ਸੰਗਰੂਰ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਰਾਹੁਲ ਕੌਸ਼ਲ ਨੇ ਆਪਣੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ | ਭੋਗ ਉਪਰੰਤ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਜਥੇਬੰਦੀ ਦੇ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਥੇਬੰਦੀ ਦੇ ਪ੍ਰਧਾਨ ਸ਼ੇਰ ਸਿੰਘ ਖੰਨਾ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਰਬੱਤ ਦੇ ਭਲੇ ਲਈ ਕਰਵਾਏ ਗਏ ਹਨ | ਇਸ ਮੌਕੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਮੰਡਲ ਸੰਗਰੂਰ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਰਾਹੁਲ ਕੌਸ਼ਲ, ਮੁੱਖ ਨਕਸ਼ਾ ਨਵੀਸ ਬਲਕਾਰ ਸਿੰਘ, ਗਗਨਦੀਪ ਸਿੰਘ ਸੁਨਾਮ, ਗੁਰਵਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ, ਲਲਿਤ ਮਿੱਤਲ, ਤੇਜਿੰਦਰ ਸਿੰਗਲਾ, (ਸਾਰੇ ਐਸ.ਡੀ.ਓ.) ਸਿਮਰਨਜੀਤ ਸਿੰਘ ਰਾਕੇਸ਼ ਕਾਲਵਾ (ਜੂਨੀਅਰ ਇੰਜੀਨੀਅਰ) ਸੰਦੀਪ ਕੌਰ, ਮੀਨਾਕਸ਼ੀ ਧੂਰੀ, ਮੇਜਰ ਸਿੰਘ ਨਵਾਂ ਸ਼ਹਿਰ, ਮਨੂ ਖਨੌਰੀ, ਯਾਦਵਿੰਦਰ ਸਿੰਘ ਯਾਦੀ, ਜਸਵੀਰ ਸਿੰਘ ਭੀਖੀ ਮੇਵਾ ਸਿੰਘ ਸਰਦੂਲਗੜ੍ਹ, ਭੁਪਿੰਦਰ ਸਿੰਘ ਫ਼ਤਿਹਗੜ੍ਹ ਸਾਹਿਬ, ਕਰਨੈਲ ਸਿੰਘ, ਠੇਕੇਦਾਰ ਹਰਦੀਪ ਸ਼ਰਮਾ, ਇਕਬਾਲਜੀਤ ਸਿੰਘ, ਪ੍ਰਦੀਪ ਕੁਮਾਰ ਚੀਮਾ, ਕਿ੍ਸ਼ਨ ਸਿੰਘ ਨੀਟਾ, ਚਮਕੌਰ ਸਿੰਘ ਮਹਿਲਾਂ, ਮੇਲਾ ਸਿੰਘ ਪੁੰਨਾਂਵਾਲ, ਗੁਰਜੰਟ ਸਿੰਘ ਧੂਰੀ, ਦਰਸ਼ਨ ਸਿੰਘ ਲੌਂਗੋਵਾਲ, ਗਗਨ ਸ਼ਰਮਾ ਸੁਨਾਮ, ਭੁਪਿੰਦਰ ਸਿੰਘ ਲੌਂਗੋਵਾਲ ਜਗਧੀਰ ਸਿੰਘ ਲੌਂਗੋਵਾਲ, ਸੂਬੇਦਾਰ ਜਰਨੈਲ ਸਿੰਘ ਲੌਂਗੋਵਾਲ, ਕਸ਼ਮੀਰਾ ਸਿੰਘ, ਗੁਰਦਾਸ ਸਿੰਘ, ਮੁਖਤਿਆਰ ਸਿੰਘ ਕਾਂਝਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਅਗਲੀ ਖ਼ਬਰ ਵਿਸ਼ਵ ਮਾਂ ਬੋਲੀ ਦਿਵਸ 'ਤੇ ਸ਼ੁੱਧ ਪੰਜਾਬੀ ਲਿਖਣ ਤੇ ਲੇਖ ਮੁਕਾਬਲੇ ਕਰਵਾਏ <br/>
Ad Position 24