25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵਰਕਸ਼ਾਪ ਵਿਚਲੀ ਸਪੇਅਰ ਪਾਰਟ ਦੀ ਦੁਕਾਨ ਨੂੰ ਲੱਗੀ ਅੱਗ-ਭਾਰੀ ਆਰਥਿਕ ਨੁਕਸਾਨ

ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ) – ਸੰਗਰੂਰ-ਪਟਿਆਲਾ ਮੁੱਖ ਮਾਰਗ ਉੱਤੇ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉੱਤੇ ਸਥਿਤ ਇੱਕ ਵਰਕਸ਼ਾਪ ਵਿਚਲੀ ਸਪੇਅਰ ਪਾਰਟ ਦੀ ਦੁਕਾਨ ਵਿਚ ਸਵੇਰੇ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੇਜੀ ਪੈਲੇਸ ਦੇ ਬਿਲਕੁੱਲ ਸਾਹਮਣੇ ਪਾਰਟੀ ਦੀ ਦੁਕਾਨ ਵਿਚ ਲੱਗੀ ਅੱਗ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਆਪਣੀ ਵਰਕਸ਼ਾਪ ਦੁਕਾਨ ਦੇ ਨਜਦੀਕ ਹੀ ਰਿਹਾਇਸ਼ ਹੈ।

Ad Position 21
No active advertisement
ਅਜੀਤ ਡੈਸਕ 26-09-2026
ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ) – ਸੰਗਰੂਰ-ਪਟਿਆਲਾ ਮੁੱਖ ਮਾਰਗ ਉੱਤੇ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉੱਤੇ ਸਥਿਤ ਇੱਕ ਵਰਕਸ਼ਾਪ ਵਿਚਲੀ ਸਪੇਅਰ ਪਾਰਟ ਦੀ ਦੁਕਾਨ ਵਿਚ ਸਵੇਰੇ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੇਜੀ ਪੈਲੇਸ ਦੇ ਬਿਲਕੁੱਲ ਸਾਹਮਣੇ ਪਾਰਟੀ ਦੀ ਦੁਕਾਨ ਵਿਚ ਲੱਗੀ ਅੱਗ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਆਪਣੀ ਵਰਕਸ਼ਾਪ ਦੁਕਾਨ ਦੇ ਨਜਦੀਕ ਹੀ ਰਿਹਾਇਸ਼ ਹੈ। ਸਵੇਰੇ 7 ਕੁ ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀ ਪ੍ਰਚੂਨ ਦੀ ਦੁਕਾਨ ਕਰਦੇ ਵਿਅਕਤੀ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਵਰਕਸ਼ਾਪ ਵਿਚ ਸਥਿਤ ਦੁਕਾਨ ਵਿਚ ਧੂਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਪ੍ਰਦੀਪ ਸਿੰਘ ਤੁਰੰਤ ਦੁਕਾਨ ਵਿਚ ਆਇਆ ਅਤੇ ਸਪੇਅਰ ਪਾਰਟ ਦੀ ਦੁਕਾਨ ਜਿਸ ਵਿਚ ਤੇਲ ਆਦਿ ਵੀ ਪਿਆ ਸੀ ਵਿਚ ਲੱਗੀ ਅੱਗ ਨੂੰ ਵੇਖਦਿਆਂ ਫਾਇਰ ਬ੍ਰਿਗੇਡ ਨੂੰ ਇਤਲਾਹ ਦਿੱਤੀ। ਫਾਇਰ ਬ੍ਰਿਗੇਡ ਨੇ ਆ ਕੇ ਅੱਗ ਉੱਤੇ ਕਾਬੂ ਪਾਇਆ। ਪ੍ਰਦੀਪ ਸਿੰਘ ਨੇ ਸ਼ੰਕਾ ਪ੍ਰਗਟਾਈ ਕਿ ਦੁਕਾਨ ਵਿਚ ਨਗਦੀ ਆਦਿ ਵੀ ਸੀ ਅਤੇ ਇਹ ਨੁਕਸਾਨ ਲੱਖਾਂ ਰੁਪਏ ਤੱਕ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਜੱਸੀ ਮੰਨਵੀਂ ਦੀ ਅਗਵਾਈ ਹੇਠ ‘ਪੰਜਾਬ ਬਚਾਓ’ ਰੈਲੀ ਦੀਆਂ ਤਿਆਰੀਆਂ ਨੂੰ ‘ਅੰਤਿਮ ਛੋਹਾਂ’ ਹਲਕਾ ਅਮਰਗੜ੍ਹ ਦੇ ਅੰਦਰ 4 ਅਕ... ਅਗਲੀ ਖ਼ਬਰ ਨਗਰ ਕੌਂਸਲ ਲਹਿਰਾਗਾਗਾ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਹਿਲਾ ਕੌਂਸਲਰ ਕਾਰਵਾਈ ਰਜਿਸਟਰ ਲੈ ਕੇ ਹੋਈ ਫਰਾਰ ਈਓ...
Ad Position 24