25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮਸਤੂਆਣਾ ਸਾਹਿਬ ਵਿਖੇ ਪੀ.ਟੀ.ਯੂ. ਅੰਤਰ-ਕਾਲਜ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ ਐਂਟੀ ਡਰੱਗ ਟੀਮ ਅਤੇ ਮੋਹਨਜੀਤ ਸਿੰਘ ਸ਼ੇਰੋਂ ਦੇ ਮਿੱਤਰਾਂ, ਸਨੇਹੀਆਂ ਨੇ ਮੁੱਖ ਮੰਤਰੀ ਨਿਵਾਸ ਨਜ਼ਦੀਕ ਲਗਾਇਆ ਲੜੀਵਾਰ ਧਰਨਾ

ਸੰਗਰੂਰ, 25 ਸਤੰਬਰ (ਅਮਨਦੀਪ ਸਿੱਘ ਬਿੱਟਾ) – ਸੰਗਰੂਰ ਜ਼ਿਲ੍ਹੇ ਵਿੱਚ ਚਰਚਾ ਦੇ ਘੇਰੇ ਵਿੱਚ ਆਏ ਦੋ ਮਸਲੇ ਮੋਹਨਜੀਤ ਸਿੰਘ ਸ਼ੇਰੋਂ ਅਤੇ ਮਰਹੂਮ ਗੁਲਜਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਗਠਿਤ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਨਿਵਾਸ ਬਾਹਰ ਆਰੰਭ ਕੀਤੀ ਰੋਜ਼ਾਨਾ ਧਰਨਿਆਂ ਦੀ ਲੜੀ ਦੇ ਅੰਤਰਗਤ ਅੱਜ ਐਂਟੀ ਡਰੱਗ ਟੀਮ ਨਾਮ ਦੀ ਸਮਾਜਿਕ ਜਥੇਬੰਦੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਇਕੱਤਰਤਾ ਵਿੱਚ ਮੋਹਨਜੀਤ ਸਿੰਘ ਦੇ ਮਿੱਤਰ ਸਨੇਹੀਆਂ ਨੇ ਵੀ ਭਾਗ ਲਿਆ ਜ਼ਿਕਰਯੋਗ ਹੈ ਕਿ ਸੰਘਰਸ਼ ਕਮੇਟੀ ਨੇ ਰੋਜ਼ਾਨਾ ਆਰੰਭ ਕੀਤੇ ਪ੍ਰਦਰਸ਼ਨਾਂ ਵਿੱਚ ਵੱਖ-ਵੱਖ ਰਾਜਨੀਤਕ ਦਲਾਂ, ਸਮਾਜਿਕ ਜਥੇਬੰਦੀਆਂ ਨੂੰ ਦਿੱਤੇ ਸੱਦੇ ਤਹਿਤ ਇਹ ਧਰਨੇ ਹਰ ਰੋਜ਼ ਦਿੱਤੇ ਜਾ ਰਹੇ ਹਨ ਧਰਨੇ ਵਿੱਚ ਅੱਜ ਮਾਰਕਿਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਡਿੱਕੀ ਜੇਜੀ, ਮਾਸਟਰ ਬਲਦੇਵ ਸਿੰਘ ਲੱਧਾ, ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਕਾਹਨਗੜ੍ਹ, ਕਰਨੇਲ ਸਿੰਘ ਜਖੇਪਲ, ਲਖਵੀਰ ਸਿੰਘ ਗੋਲਡੀ ਸੁਨਾਮ, ਗੁਰਪ੍ਰੀਤ ਸਿੰਘ ਰੱਤੋਕੇ, ਨਵਾਬ ਸਿੰਘ ਇੰਦਰਜੀਤ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਖਡਿਆਲ ਨੇ ਸੰਬੋਧਨ ਕੀਤਾ।

Ad Position 21
No active advertisement
ਅਜੀਤ ਡੈਸਕ 26-09-2026
ਸੰਗਰੂਰ, 25 ਸਤੰਬਰ (ਅਮਨਦੀਪ ਸਿੱਘ ਬਿੱਟਾ) – ਸੰਗਰੂਰ ਜ਼ਿਲ੍ਹੇ ਵਿੱਚ ਚਰਚਾ ਦੇ ਘੇਰੇ ਵਿੱਚ ਆਏ ਦੋ ਮਸਲੇ ਮੋਹਨਜੀਤ ਸਿੰਘ ਸ਼ੇਰੋਂ ਅਤੇ ਮਰਹੂਮ ਗੁਲਜਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਗਠਿਤ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਨਿਵਾਸ ਬਾਹਰ ਆਰੰਭ ਕੀਤੀ ਰੋਜ਼ਾਨਾ ਧਰਨਿਆਂ ਦੀ ਲੜੀ ਦੇ ਅੰਤਰਗਤ ਅੱਜ ਐਂਟੀ ਡਰੱਗ ਟੀਮ ਨਾਮ ਦੀ ਸਮਾਜਿਕ ਜਥੇਬੰਦੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਇਕੱਤਰਤਾ ਵਿੱਚ ਮੋਹਨਜੀਤ ਸਿੰਘ ਦੇ ਮਿੱਤਰ ਸਨੇਹੀਆਂ ਨੇ ਵੀ ਭਾਗ ਲਿਆ ਜ਼ਿਕਰਯੋਗ ਹੈ ਕਿ ਸੰਘਰਸ਼ ਕਮੇਟੀ ਨੇ ਰੋਜ਼ਾਨਾ ਆਰੰਭ ਕੀਤੇ ਪ੍ਰਦਰਸ਼ਨਾਂ ਵਿੱਚ ਵੱਖ-ਵੱਖ ਰਾਜਨੀਤਕ ਦਲਾਂ, ਸਮਾਜਿਕ ਜਥੇਬੰਦੀਆਂ ਨੂੰ ਦਿੱਤੇ ਸੱਦੇ ਤਹਿਤ ਇਹ ਧਰਨੇ ਹਰ ਰੋਜ਼ ਦਿੱਤੇ ਜਾ ਰਹੇ ਹਨ ਧਰਨੇ ਵਿੱਚ ਅੱਜ ਮਾਰਕਿਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਡਿੱਕੀ ਜੇਜੀ, ਮਾਸਟਰ ਬਲਦੇਵ ਸਿੰਘ ਲੱਧਾ, ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਕਾਹਨਗੜ੍ਹ, ਕਰਨੇਲ ਸਿੰਘ ਜਖੇਪਲ, ਲਖਵੀਰ ਸਿੰਘ ਗੋਲਡੀ ਸੁਨਾਮ, ਗੁਰਪ੍ਰੀਤ ਸਿੰਘ ਰੱਤੋਕੇ, ਨਵਾਬ ਸਿੰਘ ਇੰਦਰਜੀਤ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਖਡਿਆਲ ਨੇ ਸੰਬੋਧਨ ਕੀਤਾ। ਮੋਹਨਜੀਤ ਸਿੰਘ ਸ਼ੇਰੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਜਾਂ ਮਰਹੂਮ ਗੁਲਜਾਰ ਸਿੰਘ ਦੀ ਇਕੱਲਿਆਂ ਦੀ ਲੜਾਈ ਨਹੀਂ ਹੈ ਬਲਕਿ ਉਹ ਇਹ ਲੜਾਈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਲੜ ਰਹੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਉਸ ਦਿਨ ਵੀ ਮੁੱਖ ਮੰਤਰੀ ਨੂੰ ਉਨ੍ਹਾਂ ਪਿੰਡ ਸ਼ੇਰੋਂ ਆਇਆ ਨੂੰ ਇਹ ਸਵਾਲ ਕਰਨ ਦਾ ਯਤਨ ਕੀਤਾ ਸੀ ਕਿ ਨਸ਼ੇ ਬੰਦ ਨਹੀਂ ਹੋਏ ਬਲਕਿ ਧੜੱਲੇ ਨਾਲ਼ ਵਿਕ ਰਹੇ ਹਨ। ਇਹੀ ਗੱਲ ਪਿੰਡ ਤੂਰਬਨਜਾਰਾ ਵਿਖੇ ਵਿੱਤ ਮੰਤਰੀ ਕੋਲ਼ ਮਰਹੂਮ ਗੁਲਜਾਰ ਸਿੰਘ ਨੇ ਉਠਾਈ ਸੀ ਪਰ ਉਨ੍ਹਾਂ ਇੰਨਾ ਜਲੀਲ ਕੀਤਾ ਗਿਆ ਕਿ ਅੰਤ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ। ਮੋਹਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਤਦ ਤੱਕ ਜਾਰੀ ਰਹੇਗੀ ਜਤ ਤੱਕ ਸੰਬਧਤ ਅਧਿਕਾਰਆਂ ਅਤੇ ਵਿਅਕਤੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਜਿਨ੍ਹਾਂ ਦੋਵਾਂ ਮਸਲਿਆਂ ਵਿੱਚ ਸਰਗਮ ਭੂਮਿਕਾ ਨਿਭਾਈ ਸੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੱਧਰੀ ਮੁਕਾਬਲੇ ਜਿਲਾ ਸੰਗਰੂਰ ਨੇ ਮਾਰੀ ਬਾਜੀ ਅਗਲੀ ਖ਼ਬਰ ਜੱਸੀ ਮੰਨਵੀਂ ਦੀ ਅਗਵਾਈ ਹੇਠ ‘ਪੰਜਾਬ ਬਚਾਓ’ ਰੈਲੀ ਦੀਆਂ ਤਿਆਰੀਆਂ ਨੂੰ ‘ਅੰਤਿਮ ਛੋਹਾਂ’ ਹਲਕਾ ਅਮਰਗੜ੍ਹ ਦੇ ਅੰਦਰ 4 ਅਕ...
Ad Position 24