19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਰਕਾਰੀ ਦਫ਼ਤਰਾਂ ਵਿੱਚ ਪਾਵਰਕਾਮ ਵੱਲੋਂ ਲਗਾਏ ਪ੍ਰੀ ਪੇਡ ਮੀਟਰ ਫੰਡਾਂ ਦੀ ਕਰ ਰਹੇ ਨੇ ਝਾਕ

Ad Position 21
No active advertisement
ਅਜੀਤ ਡੈਸਕ 24-02-2026
ਸੰਗਰੂਰ, 23 ਫਰਵਰੀ (ਫੁੱਲ, ਦਮਨ) - ਪੰਜਾਬ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਵਿੱਚ ਪ੍ਰੀ ਪੇਡ ਮੀਟਰ ਸ਼ੁਰੂ ਕਰਵਾਉਣ ਲਈ ਪਾਵਰਕਾਮ ਲਗਪਗ ਤਿਆਰ ਹੈ ਅਤੇ ਉੱਪਰੋਂ ਹਰੀ ਝੰਡੀ ਦੀ ਉਡੀਕ ਹੈ | ਸੂਤਰਾਂ ਅਨੁਸਾਰ ਪਾਵਰਕਾਮ ਅਧਿਕਾਰੀਆਂ ਨੰੂ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਪ੍ਰੀ ਪੇਡ ਮੀਟਰ ਚਲਾਉਣ ਲਈ ਔਸਤਨ 2 ਮਹੀਨੇ ਦੇ ਅਗਾਊ ਬਿਲ ਦੀ ਰਾਸ਼ੀ ਜਮ੍ਹਾ ਕਰਵਾਉਣੀ ਹੈ ਜਾਂ ਚਾਰ ਮਹੀਨੇ ਦੀ | ਅਗਾਊ ਰਾਸ਼ੀ ਜਮ੍ਹਾ ਕਰਵਾਉਣ ਲਈ ਸਰਕਾਰ ਨੰੂ ਵੱਡੇ ਫੰਡ ਦੀ ਲੋੜ ਹੈ ਅਤੇ ਇਹ ਫੰਡ ਬਣਾਉਣ ਲਈ ਸਰਕਾਰ ਨੇ ਪਾਵਰਕਾਮ ਦੀਆਂ ਵੱਖ-ਵੱਖ ਜਾਇਦਾਦਾਂ ਵੇਚਣ ਦਾ ਪ੍ਰੋਗਰਾਮ ਬਣਾਇਆ ਸੀ ਜੋ ਸਿਰੇ ਨਹੀਂ ਚੜ੍ਹ ਸਕਿਆ | ਹੁਣ ਸਥਿਤੀ ਇਹ ਹੈ ਕਿ ਪਾਵਰਕਾਮ ਵੱਲੋਂ ਸਰਕਾਰ ਦੇ ਹੁਕਮਾਂ ਦੇ ਚਲਦਿਆਂ ਸੂਬੇ ਭਰ ਦੇ ਲਗਪਗ ਸਾਰੇ ਹੀ ਸਰਕਾਰੀ ਅਦਾਰਿਆਂ ਵਿੱਚ ਪ੍ਰੀ ਪੇਡ ਮੀਟਰ ਲਗਾ ਦਿੱਤੇ ਹਨ ਪਰ ਉਨ੍ਹਾਂ ਨੰੂ ਚਾਲੂ ਕਰਨ ਸਬੰਧੀ ਹਾਲੇ ਵਿਭਾਗ ਵੱਲੋਂ ਕੁੱਝ ਵੀ ਸਪਸ਼ਟ ਨਹੀਂ ਕੀਤਾ ਜਾ ਰਿਹਾ | ਜਾਣਕਾਰਾਂ ਦੀ ਮੰਨੀਏ ਤਾਂ ਪਾਵਰਕਾਮ ਵੱਲੋਂ ਪ੍ਰੀ ਪੇਡ ਮੀਟਰਾਂ ਲਈ ਤਿਆਰ ਕੀਤਾ ਗਿਆ ਸਾਫ਼ਟਵੇਅਰ ਵੀ ਹਾਲੇ ਪੂਰੀ ਤਰ੍ਹਾਂ ਨਾਲ ਕਾਰਜਸ਼ੀਲ ਨਹੀਂ ਹੈ ਕਿਉਂਕਿ ਜਦ ਵੀ ਪਾਵਰਕਾਮ ਦੇ ਅਧਿਕਾਰੀਆਂ ਜਾਂ ਮੁਲਾਜਮਾਂ ਨੰੂ ਇਸ ਸਾਫ਼ਟਵੇਅਰ ਤਹਿਤ ਟਰਾਇਲ ਵਜੋਂ ਕੰਮ ਕਰਨ ਲਈ ਕਿਹਾ ਜਾਂਦਾ ਹੈ ਤਾਂ ਇਸ ਸਾਫ਼ਟਵੇਅਰ ਵਿੱਚ ਹਰ ਵਾਰ ਕੁੱਝ ਨਾ ਕੁੱਝ ਤਰੁੱਟੀ ਨਿਕਲ ਆਉਂਦੀ ਹੈ | ਸਰਕਾਰੀ ਦਫ਼ਤਰਾਂ ਅਤੇ ਹੋਰਨਾਂ ਅਦਾਰਿਆਂ ਵਿੱਚ ਪ੍ਰੀ ਪੇਡ ਮੀਟਰਾਂ ਨੰੂ ਚਾਲੂ ਕਰਨ ਲਈ ਪਾਵਰਕਾਮ ਦੇ ਅਧਿਕਾਰੀ ਪੱਬਾਂ-ਭਾਰ ਦਿਖਾਈ ਦੇ ਰਹੇ ਹਨ ਕਿਉਂਕਿ ਸਰਕਾਰੀ ਵਿਭਾਗਾਂ ਵੱਲ ਖੜ੍ਹੇ ਕਰੋੜਾਂ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਨੂੰ ਲੈ ਕੇ ਪਾਵਰਕਾਮ ਹਮੇਸ਼ਾ ਚਿੰਤਤ ਰਹਿੰਦਾ ਹੈ ਅਤੇ ਸੰਬੰਧਤ ਵਿਭਾਗਾਂ ਪਾਸੋਂ ਇਨ੍ਹਾਂ ਬਿਲਾਂ ਦੀ ਬਕਾਇਆ ਰਾਸ਼ੀ ਹਾਸਲ ਕਰਨ ਲਈ ਪਾਵਰਕਾਮ ਦੇ ਅਧਿਕਾਰੀਆਂ ਨੰੂ ਚਾਰਾਜੋਈ ਕਰਦੇ ਰਹਿਣਾ ਪੈਂਦਾ ਹੈ | ਸੂਬੇ ਭਰ ਵਿੱਚ ਸਰਕਾਰੀ ਵਿਭਾਗਾਂ ਵੱਲ ਪਾਵਰਕਾਮ ਦੇ ਬਿਜਲੀ ਬਿਲਾਂ ਦੇ ਬਕਾਏ ਉੱਤੇ ਨਿਗ੍ਹਾ ਮਾਰੀ ਜਾਵੇ ਤਾਂ ਇਹ ਬਕਾਏ ਕਈ ਸੌ ਕਰੋੜ ਰੁਪਏ ਤੱਕ ਹਨ ਕਿਉਂਕਿ ਕੇਵਲ ਜ਼ਿਲ੍ਹਾ ਸੰਗਰੂਰ ਅੰਦਰ ਹੀ ਪਾਵਰਕਾਮ ਦਾ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲ 13 ਹਜ਼ਾਰ 835 ਲੱਖ ਤੋਂ ਵਧੇਰੇ ਦਾ ਬਕਾਇਆ ਖੜ੍ਹਾ ਹੈ | ਸਰਕਾਰੀ ਅੰਕੜਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ਅੰਦਰ ਪਾਵਰਕਾਮ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ 5702.82 ਲੱਖ, ਸਥਾਨਕ ਸਰਕਾਰਾਂ ਵਿਭਾਗ ਪਾਸੋਂ 3752.50 ਲੱਖ, ਪੰਚਾਇਤੀ ਵਿਭਾਗ ਪਾਸੋ 2537.77 ਲੱਖ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪਾਸੋਂ 791.86 ਲੱਖ, ਪੰਜਾਬ ਪੁਲਿਸ ਅਤੇ ਜੇਲ੍ਹਾਂ ਪਾਸੋ 475.45 ਲੱਖ ਰੁਪਏ ਦੇ ਬਿਜਲੀ ਬਿਲਾਂ ਸਮੇਤ ਲਗਪਗ ਹਰੇਕ ਸਰਕਾਰੀ ਵਿਭਾਗ ਵੱਲ ਵੱਡੀ ਬਕਾਇਆ ਰਾਸ਼ੀ ਖੜ੍ਹੀ ਹੈ |

Ad Position 22
No active advertisement
ਪਿਛਲੀ ਖ਼ਬਰ 28 ਦੀ ਬਰਨਾਲਾ ਰੈਲੀ ਦੌਰਾਨ ਰਾਹੁਲ ਗਾਂਧੀ ਕਾਂਗਰਸ ਵਰਕਰਾਂ ਵਿਚ ਭਰਨਗੇ ਨਵਾਂ ਜੋਸ਼ - ਹੀਨਾ ਕਾਵਰੇ ਅਗਲੀ ਖ਼ਬਰ ਮਨਰੇਗਾ ਕਾਨੂੰਨ ਖ਼ਤਮ ਕਰਨ ਦੇ ਰੋਸ ਵਜੋਂ ਤੁੰਗਾਂ ਵਿਚ ਕੀਤਾ ਰੋਸ ਮੁਜ਼ਾਹਰਾ <br/>
Ad Position 24