19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮਨਰੇਗਾ ਕਾਨੂੰਨ ਖ਼ਤਮ ਕਰਨ ਦੇ ਰੋਸ ਵਜੋਂ ਤੁੰਗਾਂ ਵਿਚ ਕੀਤਾ ਰੋਸ ਮੁਜ਼ਾਹਰਾ <br/>

Ad Position 21
No active advertisement
ਅਜੀਤ ਡੈਸਕ 24-02-2026
ਸੰਗਰੂਰ, 23 ਫਰਵਰੀ (ਅਮਨਦੀਪ ਸਿੰਘ ਬਿੱਟਾ) - ਮਨਰੇਗਾ ਮਜ਼ਦੂਰ ਯੂਨੀਅਨ ਦੀ ਮੀਟਿੰਗ ਪਿੰਡ ਤੁੰਗਾਂ ਵਿਖੇ ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ | ਸੀਟੂ ਦੇ ਜ਼ਿਲ੍ਹਾ ਆਗੂ ਸਤਵੀਰ ਤੁੰਗਾਂ ਅਤੇ ਬੇਅੰਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਪੂਰੇ ਦੇਸ਼ ਵਿਚ ਮਜ਼ਦੂਰਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ | ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਪੰਜਾਬ ਦੀ , ਕਾਰਪੋਰੇਟ ਘਰਾਨਿਆਂ ਦੇ ਹੱਕ ਵਿਚ ਕਾਨੂੰਨ ਬਣਾ ਰਹੀ ਹੈ | ਮਨਰੇਗਾ ਕਾਨੂੰਨ ਨੂੰ ਖ਼ਤਮ ਕਰ ਕੇ ਨਵੀਂ ਜੀ ਰਾਮ ਜੀ ਸਕੀਮ ਬਣਾ ਕੇ ਕੇਂਦਰ ਸਰਕਾਰ ਦੇਸ਼ ਦੇ ਮਜ਼ਦੂਰਾਂ ਨੂੰ ਗੁਮਰਾਹ ਕਰ ਰਹੀ ਹੈ ਕਿ ਸਿਰਫ਼ ਨਾਮ ਹੀ ਬਦਲਿਆ ਹੈ ਜਦ ਕਿ ਅਸਲੀਅਤ ਵਿਚ ਮਨਰੇਗਾ ਦਾ ਮੂਲ ਰੂਪ ਬਦਲ ਕੇ ਰੱਖ ਦਿੱਤਾ ਹੈ | ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਗਲਤ ਫ਼ੈਸਲੇ ਦਾ ਖ਼ਮਿਆਜ਼ਾ ਦੇਸ਼ ਦੇ ਗਰੀਬ ਮਜ਼ਦੂਰ ਪਰਿਵਾਰਾਂ ਨੂੰ ਭੁਗਤਣਾ ਪਵੇਗਾ | ਮਜ਼ਦੂਰਾਂ ਕੋਲ ਕੋਈ ਕੰਮ ਮੰਗਣ ਦਾ ਕਾਨੂੰਨੀ ਰਾਹ ਨਹੀਂ ਰਹੇਗਾ | ਸੂਬਾਈ ਫ਼ੈਸਲੇ ਅਨੁਸਾਰ 8 ਮਾਰਚ ਨੂੰ ਮਜ਼ਦੂਰ ਅÏਰਤ ਦਿਵਸ ਮੌਕੇ ਵੱਡੇ ਇਕੱਠ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ | ਇਸ ਮੌਕੇ ਹਰਦਿਆਲ ਸਿੰਘ ਮੈਂਬਰ, ਅਜਮੇਰ ਸਿੰਘ, ਪ੍ਰਕਾਸ਼ ਸਿੰਘ, ਮੇਘਾ ਸਿੰਘ, ਸਿੰਗਾਰਾ ਸਿੰਘ, ਚਰਨਾ ਸਿੰਘ, ਸੁਖਪਾਲ ਕੌਰ, ਦਰਸ਼ਨਾ ਕੌਰ, ਚਿੰਤੋ ਕੌਰ, ਜਸਵੀਰ ਕੌਰ, ਸੁਖਚੈਨ ਕੌਰ, ਰਾਣੀ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਹਰਸੇਮ ਕੌਰ, ਜੀਤ ਕੌਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਦਫ਼ਤਰਾਂ ਵਿੱਚ ਪਾਵਰਕਾਮ ਵੱਲੋਂ ਲਗਾਏ ਪ੍ਰੀ ਪੇਡ ਮੀਟਰ ਫੰਡਾਂ ਦੀ ਕਰ ਰਹੇ ਨੇ ਝਾਕ ਅਗਲੀ ਖ਼ਬਰ ਸਰਗਰਮ ਮਹਿਲਾ ਆਗੂ ਮਨਦੀਪ ਕੌਰ ਆਪਣੀ ਟੀਮ ਨਾਲ 'ਆਪ' ਵਿਚ ਹੋਏ ਸ਼ਾਮਿਲ <br/>
Ad Position 24