19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕੇਂਦਰੀ ਵਿਦਿਆਲਿਆ ਸਲਾਈਟ ਵਿਖੇ ਮੈਨੇਜਮੈਂਟ ਕਮੇਟੀ ਦੀ ਹੋਈ ਵਿਸ਼ੇਸ਼ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 24-02-2026
ਲੌਂਗੋਵਾਲ, 23 ਫਰਵਰੀ (ਸ.ਸ.ਖੰਨਾ) - ਕੇਂਦਰੀ ਵਿਦਿਆਲਿਆ ਸੰਗਠਨ ਅਧੀਨ ਚਲਾਏ ਜਾਣ ਵਾਲੇ ਸਕੂਲ, ਕੇਂਦਰੀ ਵਿਦਿਆਲਿਆ ਸਲਾਈਟ ਲੌਂਗੋਵਾਲ ਵਿਖੇ ਮੈਨੇਜਮੈਂਟ ਕਮੇਟੀ ਵੱਲੋਂ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਦੀ ਪ੍ਰਧਾਨਗੀ ਡਾ. ਸੁਰਿਤਾ ਮੈਣੀ ਡੀਨ (ਪੀ ਐਂਡ ਡੀ) ਵੱਲੋਂ ਕੀਤੀ ਗਈ | ਇਸ ਮੀਟਿੰਗ ਦੌਰਾਨ ਬੱਚਿਆਂ ਦੇ ਮਾਪੇ, ਸਕੂਲ ਦੇ ਮੈਂਬਰ ਅਤੇ ਤਕਨੀਕੀ ਮੈਂਬਰ ਸ਼ਾਮਲ ਸਨ | ਸਾਰੇ ਮੈਂਬਰਾਂ ਨੇ ਸਕੂਲ ਦੀ ਅਕਾਦਮਿਕ ਪ੍ਰਗਤੀ, ਸਹਿ-ਪਾਠਕ੍ਰਮ ਗਤੀਵਿਧੀਆਂ ਅਤੇ ਪਿਛਲੇ ਸਾਲ ਦੌਰਾਨ ਹੋਏ ਵੱਖ-ਵੱਖ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ | ਸਕੂਲ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਅਤੇ ਨਵੀਨਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ, ਜਿਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸੈਸ਼ਨ ਲਈ ਬੁਨਿਆਦੀ ਢਾਂਚੇ ਦੇ ਵਿਕਾਸ, ਵਿੱਦਿਅਕ ਗੁਣਵੱਤਾ ਵਧਾਉਣ, ਤਕਨੀਕੀ ਮਜ਼ਬੂਤੀ ਅਤੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਯੋਜਨਾਵਾਂ 'ਤੇ ਗਹਿਰੀ ਚਰਚਾ ਕੀਤੀ ਗਈ | ਕਮੇਟੀ ਮੈਂਬਰਾਂ ਨੇ ਸਕੂਲ ਦੇ ਸਮੁੱਚੇ ਵਿਕਾਸ ਲਈ ਚੰਗੇ ਸੁਝਾਅ ਦਿੱਤੇ ਅਤੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਭਰੋਸਾ ਦਿੱਤਾ | ਇਸ ਮੀਟਿੰਗ ਦੇ ਅੰਤ ਵਿੱਚ ਸਕੂਲ ਦੇ ਮੁਖੀ ਪਿ੍ੰਸੀਪਲ ਹਰੀਹਰ ਯਾਦਵ ਵੱਲੋਂ ਆਏ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਇੰਚਾਰਜ ਮੈਡਮ ਕੁਸ਼ਮਲਤਾ, ਦਿਵਿਆ ਸ਼ਰਮਾ, ਰਾਜ ਕੁਮਾਰ ਜਿੰਦੋਲੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਮੇਰੀ ਰਸੋਈ' ਭਗਵੰਤ ਮਾਨ ਸਰਕਾਰ ਦਾ ਬੇਮਿਸਾਲ ਉਪਰਾਲਾ - ਭਰਾਜ <br/> ਅਗਲੀ ਖ਼ਬਰ ਸੋਸ਼ਲ ਮੀਡੀਆ ਬਣਿਆਂ ਅੱਤਵਾਦੀਆਂ, ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਦਾ ਹਥਿਆਰ <br/>
Ad Position 24