ਸੰਦੌੜ, 25 ਫਰਵਰੀ (ਗੁਰਪ੍ਰੀਤ ਸਿੰਘ ਚੀਮਾ) - ਭਾਈ ਮੂਲ ਚੰਦ ਦੀ ਯਾਦਗਾਰ ਅਸਥਾਨ ਪਿੰਡ ਫਰਵਾਲੀ ਵਿਖੇ ਹਰ ਸਾਲ ਮਾਘ ਮਹੀਨੇ ਦੀ ਦਸਵੀਂ ਨੂੰ ਲੱਗਣ ਵਾਲਾ ਜੋੜ ਮੇਲਾ 26 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ | ਜੋੜ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਭਾਈ ਮੂਲ ਚੰਦ ਯਾਦਗਾਰੀ ਅਸਥਾਨ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਹੋਈ | ਮੀਟਿੰਗ ਵਿਚ ਪਿਛਲੇ ਸਾਲ ਦੇ ਲੇਖਾ ਜੋਖਾ ਕਰਨ ਉਪਰੰਤ ਲੰਗਰ ਹਾਲ ਅਤੇ ਸੰਗਤਾਂ ਦੀ ਸਹੂਲਤ ਲਈ ਹੋਰ ਇਮਾਰਤ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਪ੍ਰਧਾਨ ਕੁਲਵੰਤ ਸਿੰਘ ਬਾਜਵਾ ਅਤੇ ਖ਼ਜ਼ਾਨਚੀ ਮਨਜੀਤ ਸਿੰਘ ਦਿਓਲ ਨੇ ਦੱਸਿਆ ਕਿ ਬਾਬਾ ਭਾਈ ਮੂਲ ਚੰਦ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਦੇ 26 ਫਰਵਰੀ ਨੂੰ ਭੋਗ ਪਾਏ ਜਾਣਗੇ | ਭੋਗ ਤੋਂ ਬਾਅਦ ਸਾਰਾ ਦਿਨ ਜੋੜ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰੀ ਭਰਨਗੀਆਂ | ਇਸ ਮੌਕੇ ਸਰਪੰਚ ਗੁਰਮੁੱਖ ਸਿੰਘ ਗਰੇਵਾਲ, ਜੱਸੂ ਫਰਵਾਲੀ, ਵਿਨੋਦ ਕੁਮਾਰ ਜੇਈ, ਪੰਚ ਮਨਜੀਤ ਸਿੰਘ ਕਹਿਲ , ਪੰਚ ਪ੍ਰਵੀਨ ਸਿੰਘ, ਸਤਨਾਮ ਸਿੰਘ ਕਹਿਲ, ਜੱਸੀ ਕਹਿਲ, ਬਲਵਿੰਦਰ ਸਿੰਘ ਕਹਿਲ, ਪੰਚ ਰਮਨਦੀਪ ਸਿੰਘ ਬਦੋਹਲ, ਸਾਬਕਾ ਪੰਚ ਮਲਕੀਤ ਸਿੰਘ, ਮਾਨਵ ਧਾਮੀ, ਰਮਨਦੀਪ ਸਿੰਘ ਦਹੇਲਾ, ਹਰਪ੍ਰੀਤ ਸਿੰਘ ਸੋਹੀ, ਬਲਤੇਜ ਸਿੰਘ ਸੋਹੀ ਅਮਰੀਕਾ, ਬਾਬਾ ਲਖਬੀਰ ਸਿੰਘ ਕਹਿਲ, ਹਰਦਿਲ ਸਿੰਘ ਸੋਹੀ, ਮਨੀ ਉੱਪਲ, ਬਲਵਿੰਦਰ ਸਿੰਘ ਬਿੱਟੀ, ਕੁਲਵਿੰਦਰ ਸਿੰਘ, ਸੋਨੀ ਮਿਸਤਰੀ, ਬਾਬਾ ਮੰਗਾ ਸਿੰਘ, ਭਾਈ ਨਿਰੰਜਣ ਸਿੰਘ, ਨੰਬਰਦਾਰ ਜਸਵੀਰ ਸਿੰਘ ਫਰਵਾਲੀ, ਜਗਸੀਰ ਸਿੰਘ ਸੀਰਾ, ਮਿਸਤਰੀ ਬਲਵੀਰ ਸਿੰਘ, ਰਾਜਵਿੰਦਰ ਸਿੰਘ ਰਾਜੂ ਆਦਿ ਹਾਜ਼ਰ ਸਨ |