15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

19ਵਾਂ ਸਾਲਾਨਾ ਖ਼ੂਨਦਾਨ ਕੈਂਪ 8 ਮਾਰਚ ਨੂੰ <br/>

Ad Position 21
No active advertisement
ਅਜੀਤ ਡੈਸਕ 26-02-2026
ਅਹਿਮਦਗੜ੍ਹ, 25 ਫਰਵਰੀ (ਪ. ਪ.) - ਪੰਜਾਬ ਦੀ ਪ੍ਰਸਿੱਧ ਖ਼ੂਨ ਦਾਨੀ ਸੰਸਥਾ ਸਟੇਟ ਅਵਾਰਡੀ ਸੋਸ਼ਲ ਵੈੱਲਫੇਅਰ ਐਸੋ. ਅਹਿਮਦਗੜ੍ਹ ਵਲੋਂ 19ਵਾਂ ਸਾਲਾਨਾ ਮੇਗਾ ਖ਼ੂਨ ਦਾਨ ਕੈਂਪ ਇਸ ਵਾਰ 8 ਮਾਰਚ ਨੂੰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਸੰਸਥਾ ਵਲੋਂ ਵੱਡੇ ਪੱਧਰ 'ਤੇ ਤਿਆਰੀਆਂ ਜਾਰੀ ਹਨ | ਅੱਜ ਸੰਸਥਾ ਦੇ ਮੁੱਖ ਪ੍ਰਬੰਧਕ ਡਾ. ਸੁਨੀਤ ਹਿੰਦ, ਤਰਸੇਮ ਗਰਗ, ਸੀਬੂ ਕੰਗਣਵਾਲ, ਸੰਜੇ ਮਿੱਤਲ, ਡੀ.ਕੇ. ਗੋਇਲ, ਅਰੁਣ ਨੋਨਾ, ਗੌਤਮ ਜੈਨ, ਪ੍ਰੇਮ ਚੰਦ ਬਬਲਾ, ਅਨਿਲ ਗੋਇਲ, ਲਲਿਤ ਕੌੜਾ, ਦੀਪਕ ਗੁਪਤਾ, ਸੁਰਿੰਦਰ ਗੋਇਲ ਆਦਿ ਨੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਐੱਸ ਤਿੜਕੇ ਨਾਲ ਮੁਲਾਕਾਤ ਕੀਤੀ ਅਤੇ ਕੈਂਪ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਪ੍ਰਸ਼ਾਸਨਿਕ ਸਹਿਯੋਗ ਲਈ ਬੇਨਤੀ ਵੀ ਕੀਤੀ ਗਈ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਅਜਿਹੇ ਸ਼ੁੱਭ ਕਾਰਜ ਕਰਨਾ ਵਾਲੀਆਂ ਸੰਸਥਾਵਾਂ ਨਾਲ ਪ੍ਰਸ਼ਾਸਨ ਪੂਰਨ ਸਹਿਯੋਗ ਲਈ ਵਚਨ ਵੱਧ ਹੈ ਅਤੇ ਸੰਸਥਾ ਨੂੰ ਅਸੀਂ ਪੂਰਨ ਸਹਿਯੋਗ ਦੇਵਾਂਗੇ | ਇਸ ਮੌਕੇ 'ਤੇ ਸੰਸਥਾ ਦੇ ਪ੍ਰਧਾਨ ਸੁਨੀਤ ਹਿੰਦ ਅਤੇ ਸਕੱਤਰ ਤਰਸੇਮ ਗਰਗ ਨੇ ਦੱਸਿਆ ਕਿ ਇਸ ਵਾਰ ਖ਼ੂਨ ਦਾਨੀਆਂ ਲਈ ਵਿਸ਼ੇਸ਼ ਪ੍ਰਬੰਧ ਅਤੇ ਚੰਗੇ ਤੋਹਫ਼ੇ ਭੇਟ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਅਤੇ ਰੋਟਰੀ ਚੇਅਰਮੈਨ ਮਹੇਸ਼ ਸ਼ਰਮਾ ਵੀ ਵਿਸ਼ੇਸ਼ ਕਰਕੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਾਗਰਣ ਦੀ ਤਿਆਰੀ ਲਈ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗ ਅਗਲੀ ਖ਼ਬਰ ਭਾਈ ਮੂਲ ਚੰਦ ਯਾਦਗਾਰੀ ਸਾਲਾਨਾ ਜੋੜ ਮੇਲਾ ਕੱਲ੍ਹ <br/>
Ad Position 24