15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਜਾਗਰਣ ਦੀ ਤਿਆਰੀ ਲਈ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗ

Ad Position 21
No active advertisement
ਅਗਰਵਾਲ ਸਭਾ ਵਿਖੇ ਵੱਖ-ਵੱਖ ਸੰਸਥਾਵਾਂ ਦੀ ਹੋਈ ਮੀਟਿੰਗ ਵਿਚ ਮੌਜੂਦ ਆਗੂ | ਤਸਵੀਰ: ਮੁਕੇਸ਼ ਕੁਮਾਰ <br/> 26-02-2026
ਸੰਗਰੂਰ, 25 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਪ੍ਰਾਚੀਨ ਸ੍ਰੀ ਹਨੂਮਾਨ ਮੰਦਰ ਮੰਡੀ ਗਲੀ ਦੇ ਸੰਚਾਲਕ ਪੰਕਜ ਬਾਵਾ ਅਤੇ ਸ੍ਰੀ ਸੰਕਟ ਮੋਚਨ ਸੇਵਾ ਸੰਘ ਦੇ ਪ੍ਰਧਾਨ ਅਨਿਲ ਕੁਮਾਰ ਗੋਇਲ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਜਾਗਰਨ ਦੀਆਂ ਤਿਆਰੀਆਂ ਸਬੰਧੀ ਸੰਗਰੂਰ ਸ਼ਹਿਰ ਦੀਆਂ 2 ਦਰਜਨ ਤੋਂ ਵੱਧ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਾ ਆਗੂਆਂ ਦੀ ਸਾਂਝੀ ਮੀਟਿੰਗ ਅਗਰਵਾਲ ਧਰਮਸ਼ਾਲਾ ਸੰਗਰੂਰ ਵਿਖੇ ਕੀਤੀ ਗਈ | ਸੰਕਟ ਮੋਚਨ ਸੇਵਾ ਸੰਘ ਦੇ ਮੀਡੀਆ ਸਲਾਹਕਾਰ ਅਤੇ ਅਗਰਵਾਲ ਸਭਾ ਸੰਗਰੂਰ ਦੇ ਕੋਰ ਕਮੇਟੀ ਮੈਂਬਰ ਵਿਜੈ ਕੁਮਾਰ ਸਿੰਗਲਾ ਦੇ ਮੰਚ ਸੰਚਾਲਨ ਅਧੀਨ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਪੰਡਤ ਬਿਰਜੇਸ ਦੀਕਿਸ਼ਤ ਮੁੱਖ ਪੁਜਾਰੀ ਪ੍ਰਾਚੀਨ ਸ਼ਿਵ ਮੰਦਰ ਬਗ਼ੀਚਾ ਵਾਲਾ,ਉੱਘੇ ਸਮਾਜ ਸੇਵੀ ਅਤੇ ਦਾਨੀ ਗੋਪਾਲ ਦਾਸ ਗੋਇਲ, ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਬਦਰੀ ਜਿੰਦਲ, ਪ੍ਰਸਿੱਧ ਇਤਿਹਾਸਕਾਰ ਰਾਜੀਵ ਜਿੰਦਲ, ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਚੇਅਰਮੈਨ ਸਰਜੀਵਨ ਜਿੰਦਲ ਅਤੇ ਸੰਕਟ ਮੋਚਨ ਸੇਵਾ ਸੰਘ ਦੇ ਚੇਅਰਮੈਨ ਵਿਪਨ ਕੁਮਾਰ ਨੇ ਸਾਂਝੇ ਤੌਰ 'ਤੇ ਕੀਤੀ | ਪ੍ਰਾਚੀਨ ਸ੍ਰੀ ਹਨੂਮਾਨ ਮੰਦਰ ਵਲੋਂ ਹਰ ਸਾਲ ਮਹਾਂਵੀਰ ਜੈਅੰਤੀ ਮੌਕੇ ਕਰਵਾਏ ਜਾਂਦੇ ਜਾਗਰਨ ਦੀਆਂ ਤਿਆਰੀਆਂ ਲਈ ਇਸ ਮੀਟਿੰਗ ਵਿਚ ਵਿਚਾਰ ਚਰਚਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਜਾਗਰਨ ਸਥਾਨ 'ਤੇ 22 ਮਾਰਚ ਨੂੰ ਝੰਡਾ ਚੜ੍ਹਾਇਆ ਜਾਵੇਗਾ | 26 ਮਾਰਚ ਨੂੰ ਪਾਵਨ ਜੋਤੀ ਲੈ ਕੇ ਆਉਣ ਲਈ ਸੰਗਰੂਰ ਤੋਂ ਸਾਲਾਸਰ ਲਈ ਸੰਗਤ ਰਵਾਨਾ ਹੋਵੇਗੀ ਅਤੇ 29 ਮਾਰਚ ਨੂੰ ਵਿਸ਼ਾਲ ਸੋਭਾ ਯਾਤਰਾ ਕੱਢੀ ਜਾਵੇਗੀ ਅਤੇ 1 ਅਪ੍ਰੈਲ ਨੂੰ ਸ੍ਰੀ ਮਹਾਂਕਾਲੀ ਦੇਵੀ ਮੰਦਰ ਵਿਖੇ ਵਿਸ਼ਾਲ ਜਾਗਰਨ ਕਰਵਾਇਆ ਜਾਵੇਗਾ | ਮੀਟਿੰਗ ਵਿਚ ਅਰੂਪ ਸਿੰਗਲਾ ਪ੍ਰਧਾਨ ਸ੍ਰੀ ਦੁਰਗਾ ਸੇਵਾ ਦਲ ਸੰਗਰੂਰ, ਕਿ੍ਸ਼ਨ ਕੁਮਾਰ ਪ੍ਰਧਾਨ ਮੰਗਲਾ ਦੇਵੀ ਮੰਦਰ ਕਮੇਟੀ ਕਿਲਾ ਮਾਰਕੀਟ ਸੰਗਰੂਰ, ਯਸਪਾਲ ਸ਼ਰਮਾ ਪ੍ਰਧਾਨ ਰਾਜ ਰਾਜਸੇਵਰੀ ਮੰਦਰ ਕਮੇਟੀ ਸੰਗਰੂਰ, ਯਸਪਾਲ ਬਿੱਟੂ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਬਗੀਚੀ ਵਾਲਾ ਸੰਗਰੂਰ, ਰਿਸ਼ੂ ਬਾਗੜੀ ਪ੍ਰਧਾਨ ਸ੍ਰੀ ਜੈਅੰਤੀ ਦੇਵੀ ਮੰਦਰ ਕਮੇਟੀ, ਨੀਰਜ ਕੁਮਾਰ ਪ੍ਰਧਾਨ ਸ੍ਰੀ ਮਨੀ ਮਹੇਸ਼ ਲੰਗਰ ਕਮੇਟੀ, ਗੋਬਿੰਦਰ ਸ਼ਰਮਾ ਪ੍ਰਧਾਨ ਪੈਦਲ ਯਾਤਰਾ ਮੰਡਲੀ ਸੰਗਰੂਰ, ਕੇਅਰਿੰਗ ਪੀਪਲਜ ਸੰਗਰੂਰ ਦੇ ਪ੍ਰਧਾਨ ਪ੍ਰੀਤ ਅਮਨ ਸ਼ਰਮਾ, ਜੇਪੀ ਗੋਇਲ, ਰਾਮ ਸ਼ੰਕਰ ਰਾਜੂ, ਦਲੀਪ ਮਿਸ਼ਰਾ, ਸਨਾਤਨ ਉਤਕਰਸ਼ ਫਾਊਡੇਸ਼ਨ ਦੇ ਪ੍ਰਧਾਨ ਪ੍ਰਦੀਪ ਸ਼ਰਮਾ, ਅਰੁਣ ਪਰਾਸਰ, ਜਗਦੀਪ ਕਾਲੜਾ ਅਰੋੜਾ ਵੈੱਲਫੇਅਰ ਸਭਾ ਸੰਗਰੂਰ, ਰੋਟਰੀ ਕਲੱਬ ਸੰਗਰੂਰ ਦੇ ਰਾਜੀਵ ਜੈਨ, ਸਮਾਜ ਸੇਵੀ ਹਰੀਸ਼ ਅਰੋੜਾ, ਰਕੇਸ਼ ਕੁਮਾਰ ਪ੍ਰਧਾਨ ਵਿਸ਼ਵ ਜਾਗ੍ਰਤੀ ਮਿਸ਼ਨ ਸੰਗਰੂਰ, ਐਡਵੋਕੇਟ ਪਵਨ ਗੁਪਤਾ, ਅਰੁਜਨ ਪੰਡਿਤ,ਆਰ.ਐੱਸ.ਐੱਸ. ਦੇ ਆਗੂ ਨਵੀਨ ਸ਼ਰਮਾ, ਸਹਾਰਾ ਫਾਊਡੇਸ਼ਨ ਦੇ ਸੰਚਾਲਕ ਸਰਬਜੀਤ ਰੇਖੀ, ਭਾਜਪਾ ਆਗੂ ਸੰਜੀਵ ਕੁਮਾਰ ਲੱਕੀ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਜਾਗਰਨ ਪ੍ਰਬੰਧਕਾਂ ਨੂੰ ਸਹਿਯੋਗ ਦਾ ਭਰੋਸਾ ਦਿਵਾਇਆ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਕਾਮਿਆਂ ਦੀ ਜਥੇਬੰਦੀ ਫੈਡਰੇਸ਼ਨ (ਏਟਕ) ਦੀ ਸਰਬਸੰਮਤੀ ਨਾਲ ਹੋਈ ਚੋਣ <br/> ਅਗਲੀ ਖ਼ਬਰ 19ਵਾਂ ਸਾਲਾਨਾ ਖ਼ੂਨਦਾਨ ਕੈਂਪ 8 ਮਾਰਚ ਨੂੰ <br/>
Ad Position 24