15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬਿਜਲੀ ਕਾਮਿਆਂ ਦੀ ਜਥੇਬੰਦੀ ਫੈਡਰੇਸ਼ਨ (ਏਟਕ) ਦੀ ਸਰਬਸੰਮਤੀ ਨਾਲ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 26-02-2026
ਸੰਗਰੂਰ, 25 ਫਰਵਰੀ (ਅਮਨਦੀਪ ਸਿੰਘ ਬਿੱਟਾ) - ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ) ਸੰਗਰੂਰ ਦਾ ਡੈਲੀਗੇਟ ਇਜਲਾਸ ਸੁਤੰਤਰ ਭਵਨ ਸੰਗਰੂਰ ਵਿਖੇ ਸੂਬਾ ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ ਹਜ਼ਾਰਾ, ਸਕੱਤਰ ਸੁਰਿੰਦਰਪਾਲ ਲਾਹੋਰੀਆ, ਗੁਰਧਿਆਨ ਸਿੰਘ ਦੀ ਦੇਖ ਰੇਖ ਹੇਠ ਹੋਇਆ | ਜਗਦੇਵ ਬਾਹੀਆ ਅਤੇ ਸੁਰਿੰਦਰ ਮੋਹਣ ਇਜਲਾਸ ਵਿਚ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ | ਇਜਲਾਸ ਨੂੰ ਜੀਵਨ ਸਿੰਘ ਨੇ ਸੰਬੋਧਨ ਕਰਦਿਆਂ ਪੁਰਾਣੀ ਸਰਕਲ ਕਮੇਟੀ ਭੰਗ ਕਰ ਕੇ ਨਵੀਂ ਕਮੇਟੀ ਦੀ ਚੋਣ ਕਰਨ ਦੇ ਅਧਿਕਾਰ ਸੂਬਾ ਕਮੇਟੀ ਨੂੰ ਦੇ ਦਿੱਤੇ | ਪਾਵਰਕਾਮ ਮੈਨੇਜਮੈਂਟ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸੁਰਿੰਦਰ ਪਾਲ ਲਾਹੌਰੀਆ ਨੇ ਕਿਹਾ ਕਿ ਮੈਨੇਜਮੈਂਟ ਹਮੇਸ਼ਾ ਜਥੇਬੰਦੀ ਨਾਲ ਗੱਲ ਕਰ ਕੇ ਮੁੱਕਰਦੀ ਰਹੀ ਹੈ | ਉਨ੍ਹਾਂ ਪੈਨਲ ਹਾਊਸ ਵਿਚ ਪੇਸ਼ ਕੀਤਾ ਅਤੇ ਇਕੱਤਰ ਆਗੂਆਂ ਨੇ ਸਰਬਸੰਮਤੀ ਨਾਲ ਇਸ ਨੂੰ ਮਨਜ਼ੂਰ ਕਰਦਿਆਂ ਜੀਵਨ ਸਿੰਘ ਨੂੰ ਸਰਪ੍ਰਸਤ, ਪ੍ਰਧਾਨ ਗਗਨਦੀਪ ਸਿੰਘ ਧੂਰੀ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਗਿੱਲ, ਮੀਤ ਪ੍ਰਧਾਨ ਮਿੱਠੂ ਸਿੰਘ ਸੰਗਰੂਰ, ਮੀਤ ਪ੍ਰਧਾਨ ਜਗਤਾਰ ਸਿੰਘ ਲਹਿਰਾ, ਸਕੱਤਰ ਕਿ੍ਸ਼ਨ ਕਾਂਤ, ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਧੂਰੀ, ਕੈਸ਼ੀਅਰ ਰਜਿੰਦਰ ਕੁਮਾਰ ਸੁਨਾਮ, ਸਹਾਇਕ ਕੈਸ਼ੀਅਰ ਬੇਅੰਤ ਸਿੰਘ, ਐਡੀਟਰ ਕਸ਼ਮੀਰ ਸਿੰਘ, ਜਥੇਬੰਦਕ ਸਕੱਤਰ ਗੁਰਪ੍ਰੀਤ ਸਿੰਘ, ਅਜੈਬ ਗਿਰ ਲਹਿਰਾ, ਪੈੱ੍ਰਸ ਸਕੱਤਰ ਆਯੂਸ਼ ਦਿੜ੍ਹਬਾ, ਮੁੱਖ ਸਲਾਹਕਾਰ ਰਮੇਸ਼ ਦਿੜ੍ਹਬਾ ਨੂੰ ਚੁਣਿਆ ਗਿਆ | ਕਿ੍ਸ਼ਨ ਕਾਂਤ ਨੂੰ ਸਟੇਟ ਅਹੁਦੇਦਾਰ ਲਈ ਅਤੇ ਇਜਲਾਸ ਨੂੰ ਗੁਰਵਿੰਦਰ ਸਿੰਘ, ਗੁਰਧਿਆਨ ਸਿੰਘ ਨੇ ਸੰਬੋਧਨ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ ਐਮੀਨੈਂਸ ਸੰਗਰੂਰ ਦੀ ਵਿਦਿਆਰਥਣ ਪਿ੍ਅੰਕਾ ਸ਼ਰਮਾ ਨੇ ਜੇ.ਈ.ਈ. ਮੇਨ ਵਿਚੋਂ ਪ੍ਰਾਪਤ ਕੀਤੇ 96.44 ਪਰਸੈਂਟਾਇਲ ਅ... ਅਗਲੀ ਖ਼ਬਰ ਜਾਗਰਣ ਦੀ ਤਿਆਰੀ ਲਈ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗ
Ad Position 24