ਸੰਗਰੂਰ, 26 ਫਰਵਰੀ (ਦਮਨਜੀਤ ਸਿੰਘ) - ਰਿਟਾਇਰਡ ਪੰਜਾਬ ਹੋਮ ਗਾਰਡਜ਼ ਐਸੋਸੀਏਸ਼ਨ ਵਲੋਂ ਅੱਜ ਜਥੇਬੰਦੀ ਦੇ ਆਗੂ ਕਿ੍ਸ਼ਨ ਦੇਵ ਦੀ ਅਗਵਾਈ ਹੇਠ ਐਸ.ਪੀ. (ਡੀ) ਸੰਗਰੂਰ ਦਵਿੰਦਰ ਅੱਤਰੀ ਨਾਲ ਸੰਗਰੂਰ ਅਤੇ ਬਰਨਾਲਾ ਦੇ ਆਗੂਆਂ ਵਲੋਂ ਮੀਟਿੰਗ ਕੀਤੀ ਗਈ | ਸੇਵਾ ਮੁਕਤ ਹੋਮ ਗਾਰਡ ਮੁਲਾਜ਼ਮਾਂ ਦੇ ਮਾਣ ਭੱਤੇ ਸਬੰਧੀ ਹੋਈ ਇਸ ਮੀਟਿੰਗ ਵਿਚ ਐਸ.ਪੀ. ਦਵਿੰਦਰ ਅੱਤਰੀ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ 28 ਫਰਵਰੀ ਨੂੰ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਦੇ ਓ.ਐਸ.ਡੀ. ਨਾਲ ਕਰਵਾਈ ਜਾਵੇਗੀ | ਐਸ.ਪੀ. ਨਾਲ ਮੀਟਿੰਗ ਉਪਰੰਤ ਗੱਲ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ 28 ਦੀ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਕੀ ਤਸੱਲੀ ਬਖ਼ਸ਼ ਗੱਲ ਨਾ ਕੀਤੀ ਗਈ ਤਾਂ 6 ਮਾਰਚ ਤੋਂ ਪਹਿਲਾਂ ਪਹਿਲਾਂ ਸੰਗਰੂਰ ਅੰਦਰ ਕਿਸੇ ਵੀ ਥਾਂ ਧਰਨਾ ਲਗਾਇਆ ਜਾਵੇਗਾ |