21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਟਰਾਲੇ ਤੇ ਕਾਰ ਦੀ ਟੱਕਰ ਦੌਰਾਨ ਅÏਰਤ ਦੀ ਮੌਤ

Ad Position 21
No active advertisement
ਅਜੀਤ ਡੈਸਕ 27-02-2026
ਮੂਣਕ, 26 ਫਰਵਰੀ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਜਾਖ਼ਲ ਮੂਣਕ ਸੜਕ 'ਤੇ ਟਰਾਲੇ ਤੇ ਕਾਰ ਨਾਲ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਅÏਰਤ ਦੀ ਮੌਤ ਹੋ ਗਈ | ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਪੁਲਿਸ ਕੋਲ ਲਿਖਵਾਏ ਗਏ ਬਿਆਨਾਂ ਮੁਤਾਬਕ ਕਸ਼ਮੀਰ ਸਿੰਘ ਵਾਸੀ ਕੜੈਲ ਆਪਣੇ ਲੜਕੇ ਕਰਨਦੀਪ ਸਿੰਘ ਅਤੇ ਭਰਜਾਈ ਕਿਰਨਪਾਲ ਕੌਰ (48) ਪਤਨੀ ਬੀਰ ਸਿੰਘ ਇਨੋਵਾ ਕਾਰ ਵਿਚ ਸਵਾਰ ਹੋ ਕੇ ਮਾਲਵਾ ਕਿਲਾ ਪੈਲੇਸ ਗੋਬਿੰਦਪੁਰਾ ਪਾਪੜਾਂ ਵਿਖੇ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਿਜਾ ਰਹੇ ਸਨ | ਜਦੋਂ ਉਹ ਮੂਣਕ ਕੋਲ ਪੁੱਜੇ ਤਾਂ ਮੂਨਕ ਵਾਲੀ ਸਾਈਡ ਤੋਂ ਇੱਕ ਟਰਾਲਾ ਆ ਰਿਹਾ ਸੀ ਜਿਸ ਨੇ ਬਿਨ੍ਹਾਂ ਹਾਰਨ ਦਿੱਤੇ ਗਲਤ ਸਾਈਡ ਤੋਂ ਲਿਆ ਕੇ ਟਰਾਲਾ ਉਕਤ ਕਾਰ ਵਿੱਚ ਮਾਰਿਆ | ਜਿਸ ਨਾਲ ਕਾਰ ਵਿੱਚ ਕੰਡਕਟਰ ਸੀਟ 'ਤੇ ਬੈਠੀ ਉਸ ਦੀ ਭਰਜਾਈ ਕਿਰਨਪਾਲ ਕੌਰ ਦੇ ਕਾਫੀ ਸੱਟਾਂ ਵੱਜੀਆਂ ਜਿਸ ਨਾਲ ਕਿਰਨਪਾਲ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਲੜਕੇ ਕਰਨਦੀਪ ਸਿੰਘ ਦੇ ਸੱਟਾਂ ਵੱਜੀਆਂ, ਜਿਸ ਨੰੂ ਇਲਾਜ ਲਈ ਟੋਹਾਣਾ ਵਿਖੇ ਭੇਜ ਦਿੱਤਾ ਅਤੇ ਕਾਰ ਦਾ ਕਾਫੀ ਨੁਕਸਾਨੀ ਗਈ ਅਤੇ ਉਕਤ ਟਰਾਲੇ ਦਾ ਨਾ ਮਾਲੂਮ ਚਾਲਕ ਟਰਾਲਾ ਛੱਡ ਕੇ ਮੌਕਾ ਤੋਂ ਭੱਜ ਗਿਆ | ਤਫ਼ਤੀਸ਼ੀ ਅਫ਼ਸਰ ਮੇਜਰ ਸਿੰਘ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਅਤੇ ਨਾ ਮਾਲੂਮ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੋਮ ਗਾਰਡ ਮੁਲਾਜ਼ਮਾਂ ਦੀ ਮੁੱਖ ਮੰਤਰੀ ਦੇ ਓ. ਐਸ. ਡੀ. ਨਾਲ ਮੀਟਿੰਗ ਕੱਲ੍ਹ ਅਗਲੀ ਖ਼ਬਰ 'ਕਦਮਾਂ ਵਿਚ ਅਸਮਾਨ' ਦਾ ਲੋਕ ਅਰਪਣ ਸਮਾਗਮ ਪਹਿਲੀ ਮਾਰਚ ਨੂੰ
Ad Position 24